ਮਾਸਟਰ ਸਲੀਮ ਨੇ ਆਸਟ੍ਰੇਲੀਆ ਤੋਂ ਕੀਤੀ ਭਾਰਤੀ ਕ੍ਰਿਕੇਟ ਟੀਮ ਦੀ ਵਰਲਡ ਕੱਪ ਜਿੱਤਣ ਲਈ ਕੀਤੀ ਦੁਆ, ਵੇਖੋ ਵੀਡੀਓ
Master Saleem prays for Indian victory: ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਮਾਸਟਰ ਸਲੀਮ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਰਾਹੀਂ ਮਾਸਟਰ ਸਲੀਮ ਨੇ ਕ੍ਰਿਕਟ ਵਰਲਡ ਕੱਪ ਦੇ ਦੌਰਾਨ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਲਈ ਦੁਆ ਕੀਤੀ ਹੈ।
ਦੱਸ ਦਈਏ ਕਿ ਸੂਫੀ ਤੇ ਭਗਤੀ ਗਾਇਕੀ ਦੇ ਨਾਲ-ਨਾਲ ਮਾਸਟਰ ਸਲੀਮ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੇ ਹਨ। ਮਾਸਟਰ ਸਲੀਮ ਇਨ੍ਹੀਂ ਦਿਨੀਂ ਆਸਟ੍ਰੇਲੀਆ ਵਿੱਚ ਹਨ। ਇੱਥੋਂ ਉਨ੍ਹਾਂ ਨੇ ਵਰਲਡ ਕੱਪ 'ਚ ਭਾਰਤੀ ਕ੍ਰਿਕਟ ਦੇ ਪ੍ਰਦਰਸ਼ਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ।
ਮਾਸਟਰ ਸਲੀਮ ਨੇ ਹਾਲ ਹੀ 'ਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸਲੀਮ ਕਹਿ ਰਹੇ ਹਨ ਕਿ ਉਹ ਭਾਰਤ ਤੇ ਅਸਟ੍ਰੇਲੀਆ ਵਿਚਾਲੇ ਹੋਣ ਵਾਲੇ ਵਰਲਡ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਭਾਰਤੀ ਟੀਮ ਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੋਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਸ ਵਿਚਾਲੇ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਸਮੇਂ ਆਸਟ੍ਰੇਲੀਆ ਵਿੱਚ ਹਨ, ਉਹ ਚਾਹੁੰਦੇ ਹਨ ਕਿ ਇਸ ਵਾਰ ਦਾ ਮੈਚ ਭਾਰਤੀ ਕ੍ਰਿਕਟ ਟੀਮ ਹੀ ਜਿੱਤੇ।
ਹੋਰ ਪੜ੍ਹੋ: ਕਰਨ ਔਜਲਾ ਦੀ ਵੀਡਿਓ ਵੇਖ ਕੇ, ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਆਇਆ ਮੈਸੇਜ, ਵੇਖੋ ਵੀਡੀਓ
ਫੈਨਜ਼ ਮਾਸਟਰ ਸਲੀਮ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਵੱਲੋਂ ਗਾਇਕ ਦੀ ਇਸ ਵੀਡੀਓ 'ਤੇ ਕਮੈਂਟ ਕਰਕੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਹਾਲ ਹੀ 'ਚ ਮਾਸਟਰ ਸਲੀਮ ਨੂੰ ਆਸਟ੍ਰੇਲੀਆ ਦੇ ਵਿਧਾਨ ਸਭਾ ਵੱਲੋਂ ਖ਼ਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ।
- PTC PUNJABI