ਨਿੰਜਾ, ਹਰਫ ਚੀਮਾ, ਵੱਡਾ ਗਰੇਵਾਲ ਸਣੇ ਕਈ ਗਾਇਕਾਂ ਨੇ ਕੀਤੀ ਛਬੀਲ ਤੇ ਲੰਗਰ ਸੇਵਾ

ਪੰਜਾਬ ‘ਚ ਵੱਡੇ ਪੱਧਰ ‘ਤੇ ਜਿੱਥੇ ਆਮ ਲੋਕ ਛਬੀਲ ਲਗਾ ਰਹੇ ਹਨ । ਉੱਥੇ ਹੀ ਪੰਜਾਬੀ ਗਾਇਕਾਂ ਨੇ ਵੀ ਲੋਕ ਸੇਵਾ ‘ਚ ਆਪਣਾ ਯੋਗਦਾਨ ਪਾਇਆ ਹੈ। ਗਾਇਕ ਹਰਫ ਚੀਮਾ, ਨਿੰਜਾ ਅਤੇ ਵੱਡਾ ਗਰੇਵਾਲ ਸਣੇ ਕਈ ਗਾਇਕਾਂ ਨੇ ਛਬੀਲ ਲਗਾਈ । ਇਹ ਗਾਇਕ ਖੁਦ ਲੋਕਾਂ ਨੂੰ ਛਬੀਲ ਅਤੇ ਲੰਗਰ ਵਰਤਾਉਂਦੇ ਦਿਖਾਈ ਦਿੱਤੇ ।

Reported by: PTC Punjabi Desk | Edited by: Shaminder  |  June 22nd 2024 10:04 AM |  Updated: June 22nd 2024 10:04 AM

ਨਿੰਜਾ, ਹਰਫ ਚੀਮਾ, ਵੱਡਾ ਗਰੇਵਾਲ ਸਣੇ ਕਈ ਗਾਇਕਾਂ ਨੇ ਕੀਤੀ ਛਬੀਲ ਤੇ ਲੰਗਰ ਸੇਵਾ

ਉੱਤਰ ਭਾਰਤ ‘ਚ ਇਨ੍ਹੀਂ ਦਿਨੀਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਲੋਕਾਂ ਨੂੰ ਅੰਤਾਂ ਦੀ ਗਰਮੀ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ, ਮਜ਼ਦੂਰਾਂ ਤੇ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਕਾਮਿਆਂ ਨੂੰ । ਜਿਨ੍ਹਾਂ ਨੂੰ ਇਸ ਝੁਲਸਦੀ ਗਰਮੀ ‘ਚ ਆਪਣੇ ਕੰਮ ‘ਤੇ ਜਾਣਾ ਪੈਂਦਾ ਹੈ। ਲੋਕਾਂ ਨੂੰ ਤਪਦੀ ਗਰਮੀ ‘ਚ ਠੰਢੇ ਮਿੱਠੇ ਜਲ ਦੀ ਛਬੀਲ (Chabeel) ਦੇ ਰਾਹੀਂ ਰਾਹਤ ਦਿਵਾਈ ਜਾ ਰਹੀ ਹੈ। ਪੰਜਾਬ ‘ਚ ਵੱਡੇ ਪੱਧਰ ‘ਤੇ ਜਿੱਥੇ ਆਮ ਲੋਕ ਛਬੀਲ ਲਗਾ ਰਹੇ ਹਨ ।

ਹੋਰ ਪੜ੍ਹੋ : ਅਨੂੰ ਕਪੂਰ ਨੇ ਕੰਗਨਾ ਰਣੌਤ ਦੇ ਥੱਪੜ ਮਾਮਲੇ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਇਹ ਕੰਗਨਾ ਹੈ ਕੌਣ’

ਉੱਥੇ ਹੀ ਪੰਜਾਬੀ ਗਾਇਕਾਂ ਨੇ ਵੀ ਲੋਕ ਸੇਵਾ ‘ਚ ਆਪਣਾ ਯੋਗਦਾਨ ਪਾਇਆ ਹੈ। ਗਾਇਕ ਹਰਫ ਚੀਮਾ, ਨਿੰਜਾ (Ninja) ਅਤੇ ਵੱਡਾ ਗਰੇਵਾਲ ਸਣੇ ਕਈ ਗਾਇਕਾਂ ਨੇ ਛਬੀਲ ਲਗਾਈ । ਇਹ ਗਾਇਕ ਖੁਦ ਲੋਕਾਂ ਨੂੰ ਛਬੀਲ ਅਤੇ ਲੰਗਰ ਵਰਤਾਉਂਦੇ ਦਿਖਾਈ ਦਿੱਤੇ । ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਗਾਇਕ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ ।ਲੋਕ ਵੀ ਇਨ੍ਹਾਂ ਗਾਇਕਾਂ ਦੇ ਸੇਵਾ ਭਾਵ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ ।

ਨਿੰਜਾ ਦਾ ਵਰਕ ਫ੍ਰੰਟ 

ਨਿੰਜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋੰਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦਾ ਅਸਲ ਨਾਂਅ ਅਮਿਤ ਭੱਲਾ ਹੈ, ਪਰ ਇੰਡਸਟਰੀ ‘ਚ ਉਹ ਨਿੰਜਾ ਦੇ ਨਾਂਅ ਨਾਲ ਮਸ਼ਹੂਰ ਹਨ ।ਉੱਥੇ ਹੀ ਹਰਫ ਚੀਮਾ ਦੀ ਗੱਲ ਕਰੀਏ ਤਾਂ ਉਹ ਵੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ।   

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network