ਮਾਨਸੀ ਸ਼ਰਮਾ ਦੀ ਨਵ-ਜਨਮੀ ਧੀ ਦੀ ਘਰ ‘ਚ ਕਰਵਾਈ ਗਈ ਐਂਟਰੀ, ਬੱਚੀ ਦੇ ਫੁੱਟਪ੍ਰਿੰਟ ਨੂੰ ਸਹੇਜਿਆ ਗਿਆ

ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੇ ਘਰ ਬੀਤੇ ਦਿਨੀਂ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਨਵਜਾਤ ਬੱਚੀ ਦੀ ਘਰ ‘ਚ ਐਂਟਰੀ ਕਰਵਾਈ ਗਈ ਹੈ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  September 21st 2023 05:15 PM |  Updated: September 21st 2023 05:15 PM

ਮਾਨਸੀ ਸ਼ਰਮਾ ਦੀ ਨਵ-ਜਨਮੀ ਧੀ ਦੀ ਘਰ ‘ਚ ਕਰਵਾਈ ਗਈ ਐਂਟਰੀ, ਬੱਚੀ ਦੇ ਫੁੱਟਪ੍ਰਿੰਟ ਨੂੰ ਸਹੇਜਿਆ ਗਿਆ

ਮਾਨਸੀ ਸ਼ਰਮਾ (Mansi Sharma) ਅਤੇ ਯੁਵਰਾਜ ਹੰਸ ਦੇ ਘਰ ਬੀਤੇ ਦਿਨੀਂ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਨਵਜਾਤ ਬੱਚੀ ਦੀ ਘਰ ‘ਚ ਐਂਟਰੀ ਕਰਵਾਈ ਗਈ ਹੈ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਇਹ ਜੋੜੀ ਆਪਣੀ ਬੱਚੀ ਦੇ ਫੁੱਟ ਸਟੈੱਪਸ ਨੂੰ ਸਹੇਜ ਕੇ ਰੱਖ ਰਹੀ ਹੈ ਅਤੇ ਉਸ ਦੇ ਨਿਸ਼ਾਨ ਲੈ ਕੇ ਰੱਖੇ ਜਾ ਰਹੇ ਹਨ ।

 

 ਹੋਰ ਪੜ੍ਹੋ :  ਪੰਜਾਬੀ ‘ਚ ਗਾਏ ਗਏ ਉਹ ਗੀਤ ਜੋ ਅੱਜ ਵੀ ਹਨ ਸਰੋਤਿਆਂ ਦੀ ਪਹਿਲੀ ਪਸੰਦ

ਇਸ ਤੋਂ ਪਹਿਲਾਂ ਹਰੀਦਾਨ ਦਾ ਹੋਇਆ ਸੀ ਜਨਮ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਯੁਵਰਾਜ ਹੰਸ ਦੇ ਘਰ ਪੁੱਤਰ ਹਰੀਦਾਨ ਦਾ ਜਨਮ ਹੋਇਆ ਸੀ । ਲਾਕਡਾਊਨ ਦੇ ਦੌਰਾਨ ਹਰੀਦਾਨ ਹੁਣ ਕਾਫੀ ਵੱਡਾ ਹੋ ਗਿਆ ਹੈ ਅਤੇ ਆਪਣੀ ਨਵ-ਜਨਮੀ ਭੈਣ ਨੂੰ ਲੈ ਕੇ ਉਹ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ।

ਸਭ ਤੋਂ ਪਹਿਲਾਂ ਯੁਵਰਾਜ ਹੰਸ ਨੇ ਪੁੱਤਰ ਦੇ ਨਾਲ ਹੀ ਸਭ ਦੇ ਨਾਲ ਇਸ ਖੁਸ਼ਖਬਰੀ ਨੂੰ ਸਾਂਝਾ ਕੀਤਾ ਸੀ । ਮਾਨਸੀ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ । ਜਲਦ ਹੀ ਅਦਾਕਾਰਾ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਏਗੀ।

ਯੁਵਰਾਜ ਹੰਸ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਅਦਾਕਾਰ ਵੀ ਹਨ । ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network