ਮਾਨਸੀ ਸ਼ਰਮਾ ਨੇ ਆਪਣੀ ਧੀ ਤੇ ਪੁੱਤ ਦਾ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਆ ਰਿਹਾ ਪਸੰਦ

ਮਾਨਸੀ ਸ਼ਰਮਾ ਨੇ ਆਪਣੀ ਧੀ ਤੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਨਸੀ ਸ਼ਰਮਾ ਦਾ ਪੁੱਤਰ ਹਰੀਦਾਨ ਹੰਸ ਆਪਣੀ ਭੈਣ ਨੂੰ ਲਾਡ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ।

Reported by: PTC Punjabi Desk | Edited by: Shaminder  |  December 02nd 2023 03:07 PM |  Updated: December 02nd 2023 03:07 PM

ਮਾਨਸੀ ਸ਼ਰਮਾ ਨੇ ਆਪਣੀ ਧੀ ਤੇ ਪੁੱਤ ਦਾ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਆ ਰਿਹਾ ਪਸੰਦ

ਮਾਨਸੀ ਸ਼ਰਮਾ ਨੇ ਆਪਣੀ ਧੀ ਤੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਨਸੀ ਸ਼ਰਮਾ ਦਾ ਪੁੱਤਰ ਹਰੀਦਾਨ ਹੰਸ ਆਪਣੀ ਭੈਣ ਨੂੰ ਲਾਡ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਦੀ ਬੈਕਗਰਾਊਂਡ ‘ਚ ਗੀਤ ‘ਫੂਲੋਂ ਕਾ ਤਾਰੋਂ ਕਾ, ਸਬ ਕਾ ਕਹਿਣਾ ਹੈ’ ਚੱਲ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਭੈਣ ਭਰਾ ਦੀ ਜੋੜੀ ਕਿਊਟ ਜੋੜੀ ਫੈਨਸ ਨੂੰ ਕਾਫੀ ਪਸੰਦ ਆ ਰਹੀ ਹੈ। 

ਹੋਰ ਪੜ੍ਹੋ :  ਸ਼ੋਅ ਦੇ ਦੌਰਾਨ ਕੰਵਰ ਗਰੇਵਾਲ ਦਾ ‘ਮਾਂ’ ਦੀ ਉਸਤਤ ਕਰਦਾ ਇਹ ਗੀਤ ਸੁਣ ਹਰ ਕੋਈ ਹੋ ਗਿਆ ਭਾਵੁਕ, ਵੇਖੋ ਵੀਡੀਓ

ਮਾਨਸੀ ਤੇ ਯੁਵਰਾਜ ਹੰਸ ਦੇ ਘਰ ਕੁਝ ਦਿਨ ਪਹਿਲਾਂ ਹੋਇਆ ਧੀ ਦਾ ਜਨਮ 

ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੇ ਘਰ ਕੁਝ ਦਿਨ ਪਹਿਲਾਂ ਹੀ ਧੀ ਦਾ ਜਨਮ ਹੋਇਆ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰੀਏ ਲਾਕਡਾਊਨ ਦੇ ਦੌਰਾਨ ਇਸ ਜੋੜੀ ਦੇ ਘਰ ਪੁੱਤਰ ਹਰੀਦਾਨ ਦਾ ਜਨਮ ਹੋੋਇਆ ਸੀ।

ਯੁਵਰਾਜ ਹੰਸ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਵੀ ਗਾਇਕ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਅਦਾਕਾਰੀ ‘ਚ ਵੀ ਮੱਲਾਂ ਮਾਰੀਆਂ । ਉਹ ਆਪਣੀ ਫ਼ਿਲਮ ‘ਗੁੜੀਆ’ ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਇਹ ਪੰਜਾਬੀ ਭਾਸ਼ਾ ‘ਚ ਬਣਨ ਵਾਲੀ ਪਹਿਲੀ ਡਰਾਉਣੀ ਪੰਜਾਬੀ ਫ਼ਿਲਮ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network