ਮਨਕਿਰਤ ਔਲਖ ਨੇ ਭਾਰਤੀ ਸਿੰਘ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਮਨਕਿਰਤ ਔਲਖ (Mankirt Aulakh) ਨੇ ਭਾਰਤੀ ਸਿੰਘ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਦੇ ਨਾਲ ਨਜ਼ਰ ਆ ਰਹੇ ਹਨ । ਮਨਕਿਰਤ ਔਲਖ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਭਾਰਤੀ ਦੇ ਨਾਲ ਕਿਸੇ ਸ਼ੋਅ ‘ਚ ਮਨਕਿਰਤ ਔਲਖ ਨਜ਼ਰ ਆਉਣ ਵਾਲੇ ਹਨ ।
ਹੋਰ ਪੜ੍ਹੋ : ਜੱਸ ਮਾਣਕ ਦੀ ਆਪਣੀ ਭਾਬੀ ਦੇ ਨਾਲ ਤਸਵੀਰ ਵਾਇਰਲ, ਭਾਬੀ ਵੇਲਣੇ ਨਾਲ ਕੁੱਟਦੀ ਨਜ਼ਰ ਆਈ
ਮਨਕਿਰਤ ਔਲਖ ਦਾ ਵਰਕ ਫ੍ਰੰਟ
ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਹਾਲ ਹੀ ‘ਚ ਉਨ੍ਹਾਂ ਦਾ ਗੀਤ ਕੋਕਾ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ । ਇਸ ਤੋਂ ਇਲਾਵਾ ਬਦਨਾਮ, ਜੇਲ੍ਹ, ਭਾਬੀ, ਵੈਲ, ਗੱਲਾਂ ਮਿੱਠੀਆਂ,ਵੈਲ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤ ਪੰਜਾਬੀ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
ਮਨਕਿਰਤ ਔਲਖ ਦੀ ਨਿੱਜੀ ਜ਼ਿੰਦਗੀ
ਮਨਕਿਰਤ ਔਲਖ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਜਿਸ ਦੇ ਨਾਲ ਗਾਇਕ ਅਕਸਰ ਤਸਵੀਰਾਂ ਸਾਂਝਆਂ ਕਰਦਾ ਰਹਿੰਦਾ ਹੈ।
- PTC PUNJABI