Good News ! ਮਨਕੀਰਤ ਔਲਖ ਦੂਜੀ ਵਾਰ ਬਣੇ ਪਿਤਾ, ਗਾਇਕ ਦੇ ਘਰ ਜੁੜਵਾ ਧੀਆਂ ਨੇ ਲਿਆ ਜਨਮ
Mankirt Aulakh blessed with Twins Daughters : ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਦੇ ਘਰ ਤੋਂ ਖੁਸ਼ਖਬਰੀ ਸਾਹਮਣੇ ਆਈ ਹੈ, ਗਾਇਕ ਦੂਜੀ ਵਾਰ ਪਿਤਾ ਬਣ ਗਏ ਹਨ ਤੇ ਉਨ੍ਹਾਂ ਦੇ ਘਰ ਜੁੜਵਾ ਧੀਆਂ ਦਾ ਜਨਮ ਹੋਇਆ ਹੈ।
ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਮਨਕੀਰਤ ਔਲਖ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਮਨਕੀਰਤ ਔਲਖ ਦੂਜੀ ਵਾਰ ਪਿਤਾ ਬਣੇ ਹਨ, ਜਿਸ ਦੇ ਚੱਲਦੇ ਉਨ੍ਹਾਂ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ।
ਗਾਇਕ ਮਨਕੀਰਤ ਔਲਖ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਨਾਲ ਆਪਣੇ ਨਵ-ਜਨਮੇ ਬੱਚਿਆਂ ਦੀ ਵੀਡੀਓ ਸਾਂਝੀ ਕਰਦਿਆਂ ਖੁਸ਼ਖਬਰੀ ਸਾਂਝੀ ਕੀਤੀ ਹੈ। ਗਾਇਕ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਜੁੜਵਾ ਧੀਆਂ ਦਾ ਜਨਮ ਹੋਇਆ ਹੈ ਤੇ ਇਸ ਦੇ ਲਈ ਉਹ ਰੱਬ ਦਾ ਸ਼ੁਕਰਿਆ ਕਰਦੇ ਹਨ।
ਆਪਣੀ ਨਵ ਜਨਮਿਆਂ ਕਿਊਟ ਧੀਆਂ ਦੀ ਵੀਡੀਓ ਸਾਂਝੀ ਕਰਦਿਆਂ ਗਾਇਕ ਨੇ ਲਿਖਿਆ, 'ਲੱਖ ਖੁਸ਼ੀਆਂ ਪਾਤਿਸ਼ਾਹੀਆਂ ਜੇ ਸਤਿਗੁਰੂ ਨਾਦਰਿ ਕਰੇਇ !! With The Blessings Of Waheguru 🙏🏻 I’m Blessed With Twins Daughters.. Best Feeling Ever. ❤️❤️WaheGuru ji Mehar KareyO 🙏🏻❤️❤️'
ਗਾਇਕ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਪਾਲੀਵੁੱਡ ਸੈਲਬਸ ਤੇ ਫੈਨਜ਼ ਗਾਇਕ ਨੂੰ ਦੂਜੀ ਵਾਰ ਪਿਤਾ ਬਨਣ ਉੱਤੇ ਵਧਾਈਆਂ ਦਿੰਦੇ ਹੋਏ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, 'ਬਹੁਤ ਬਹੁਤ ਮੁਬਾਰਕਾਂ ਵੀਰੇ ਵਾਹਿਗੁਰੂ ਮੇਹਰ ਭਰਿਆ ਹੱਥ ਬਣਾਈ ਰੱਖਣ ਸਾਡੀਆਂ ਭਤੀਜੀਆਂ ਦੇ ਸਿਰ 'ਤੇ!!❤️❤️' ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਫੈਨਜ਼ ਮਨਕੀਰਤ ਔਲਖ ਨੂੰ Congratulations ❤️❤️ਲਿਖ ਕੇ ਧੀਆਂ ਦੇ ਜਨਮ ਦੀ ਵਧਾਈ ਦਿੰਦੇ ਨਜ਼ਰ ਆਏ।
ਦੱਸ ਦਈਏ ਕਿ ਮਨਕੀਰਤ ਔਲਖ ਪਹਿਲਾਂ ਇੱਕ ਪੁੱਤਰ ਦੇ ਪਿਤਾ ਹਨ ਤੇ ਉਹ ਅਕਸਰ ਆਪਣੇ ਬੇਟੇ ਨਾਲ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ। ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ।
- PTC PUNJABI