ਮਨਕੀਰਤ ਔਲਖ ਨੇ ਪੁੱਤ ਨਾਲ ਮਿਲ ਕੇ ਖਾਸ ਅੰਦਾਜ਼ 'ਚ ਆਪਣੀ ਜੁੜਵਾ ਧੀਆਂ ਦਾ ਕੀਤਾ ਸਵਾਗਤ, ਵੇਖੋ ਵੀਡੀਓ
Mankirat Aulakh grand welcome of her twin daughters : ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਹਾਲ ਹੀ ਵਿੱਚ ਦੂਜੀ ਵਾਰ ਪਿਤਾ ਬਣੇ ਹਨ। ਗਾਇਕ ਦੇ ਘਰ ਜੁੜਵਾ ਧੀਆਂ ਨੇ ਜਨਮ ਲਿਆ ਹੈ। ਮਨਕੀਰਤ ਔਲਖ ਨੇ ਆਪਣੇ ਬੇਟੇ ਨਾਲ ਮਿਲ ਕੇ ਆਪਣੀ ਜੁੜਵਾ ਧੀਆਂ ਦਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ।
ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਮਨਕੀਰਤ ਔਲਖ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਮਨਕੀਰਤ ਔਲਖ ਦੂਜੀ ਵਾਰ ਪਿਤਾ ਬਣੇ ਹਨ, ਜਿਸ ਦੇ ਚੱਲਦੇ ਉਨ੍ਹਾਂ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ।
ਗਾਇਕ ਮਨਕੀਰਤ ਔਲਖ ਨੇ ਧੀਆਂ ਦੇ ਜਨਮ ਮਗਰੋਂ ਪਹਿਲੀ ਵਾਰ ਆਪਣੇ ਘਰ ਵਿੱਚ ਧੀਆਂ ਦਾ ਸਵਾਗਤ ਕੀਤਾ। ਮਨਕੀਰਤ ਔਲਖ ਨੇ ਆਪਣੀ ਧੀਆਂ ਦਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ। ਗਾਇਕ ਨੇ ਅਤਿਸ਼ਬਾਜ਼ੀਆਂ ਚਲਾ ਕੇ ਆਪਣੀ ਧੀਆਂ ਦਾ ਸਵਾਗਤ ਕੀਤਾ।
ਇਸ ਦੌਰਾਨ ਗਾਇਕ ਨੇ ਆਪਣੇ ਬੇਟੇ ਤੇ ਆਪਣੀ ਮਾਂ ਨਾਲ ਮਿਲ ਕੇ ਆਪਣੀ ਧੀਆਂ ਦਾ ਸਵਾਗਤ ਕੀਤਾ ਤੇ ਕੇਕ ਕੱਟ ਕੇ ਜਸ਼ਨ ਮਨਾਇਆ। ਇਸ ਮਗਰੋਂ ਸਾਰੇ ਇੱਕਠੇ ਮਿਲ ਕੇ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।
ਫੈਨਜ਼ ਗਾਇਕ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਪਾਲੀਵੁੱਡ ਸੈਲਬਸ ਤੇ ਫੈਨਜ਼ ਗਾਇਕ ਨੂੰ ਦੂਜੀ ਵਾਰ ਪਿਤਾ ਬਨਣ ਉੱਤੇ ਵਧਾਈਆਂ ਦਿੰਦੇ ਹੋਏ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, 'ਬਹੁਤ ਬਹੁਤ ਮੁਬਾਰਕਾਂ ਵੀਰੇ ਵਾਹਿਗੁਰੂ ਮੇਹਰ ਭਰਿਆ ਹੱਥ ਬਣਾਈ ਰੱਖਣ ਸਾਡੀਆਂ ਭਤੀਜੀਆਂ ਦੇ ਸਿਰ 'ਤੇ!!❤️❤️' ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਫੈਨਜ਼ ਮਨਕੀਰਤ ਔਲਖ ਨੂੰ Congratulations ❤️❤️ਲਿਖ ਕੇ ਧੀਆਂ ਦੇ ਜਨਮ ਦੀ ਵਧਾਈ ਦਿੰਦੇ ਨਜ਼ਰ ਆਏ।
- PTC PUNJABI