ਮਨਜੀਤ ਸਿੰਘ ਸੰਘਾ ਦੇ ਕੋਲ ਹੈ ਨਿੱਜੀ ਜਹਾਜ਼, ਜਾਣੋ ਕਿਸ ਤਰ੍ਹਾਂ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਗਿਆ 20 ਸਾਲ ਦਾ ਨੌਜਵਾਨ ਜਰਮਨੀ ‘ਚ ਆਪਣਾ ਕਾਰੋਬਾਰ ਚਲਾ ਬਣਿਆ ਕਰੋੜਪਤੀ
ਮਨਜੀਤ ਸਿੰਘ ਸੰਘਾ (Manjit Singh Sangha) ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਉੱਠਿਆ ਇੱਕ ਨੌਜਵਾਨ ਹੈ । ਜਿਸ ਕੋਲ ਆਪਣਾ ਨਿੱਜੀ ਜਹਾਜ਼ ਹੈ ਅਤੇ ਕਰੋੜਾਂ ਰੁਪਏ ਦੀ ਕਮਾਈ ਕਰਦਾ ਹੈ । ਉਸ ਦੀ ਉਮਰ ਮਹਿਜ਼ ਵੀਹ ਸਾਲਾਂ ਦੀ ਹੈ ਉਸ ਦੇ ਪਿਤਾ ਜੀ ਨੇ ਮਹਿਜ਼ ਸਤਾਰਾਂ ਸਾਲ ਦੀ ਉਮਰ ‘ਚ ਭਾਰਤ ਛੱਡ ਦਿੱਤਾ ਸੀ ਅਤੇ ਜਰਮਨੀ ‘ਚ ਪੱਕਾ ਵਸਨੀਕ ਬਣ ਗਿਆ । ਉਸ ਦੇ ਪਿਤਾ ਨੇ ਕਈ ਰੈਸਟੋਰੈਂਟਾਂ ‘ਚ ਕੰਮ ਕੀਤਾ । ਪਰ ਕਿਸੇ ਬੀਮਾਰੀ ਨੇ ਉਸ ਦੇ ਪਿਤਾ ਨੂੰ ਆਣ ਘੇਰਿਆ । ਜਿਸ ਕਾਰਨ ਘਰ ਦੇ ਹਾਲਾਤ ਮਾੜੇ ਹੋਣ ਲੱਗ ਪਏ ।
ਹੋਰ ਪੜ੍ਹੋ : ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਕੀਤਾ ਯਾਦ
ਦਸਵੀਂ ਜਮਾਤ ‘ਚ ਸਕੂਲ ਛੱਡਿਆ
ਘਰ ਦੇ ਮਾੜੇ ਹਾਲਾਤ ਅਤੇ ਪਿਤਾ ਦੀ ਬੀਮਾਰੀ ਕਾਰਨ ਮਨਜੀਤ ਨੇ 13 ਸਾਲ ਦੀ ਉਮਰ ‘ਚ ਫੈਸਲਾ ਕੀਤਾ ਕਿ ਉਹ ਖੁਦ ਆਪਣੇ ਪਰਿਵਾਰ ਦੀ ਦੇਖਭਾਲ ਕਰੇਗਾ।ਉਸ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਅਤੇ ਆਨਲਾਈਨ ਕਾਰੋਬਾਰੀ ਬਣਨ ਦਾ ਸੁਫ਼ਨਾ ਵੇਖਿਆ ਅਤੇ ਉਸ ਨੂੰ ਪੂਰਾ ਕਰਨ ਦੇ ਲਈ ਜੀ-ਜਾਨ ਦੇ ਨਾਲ ਜੁਟ ਗਿਆ । ਉਸ ਨੇ ਵੱਖ ਵੱਖ ਉਤਪਾਦਾਂ ਲਈ ਸੋਸ਼ਲ ਮੀਡੀਆ ਵਿਗਿਆਪਨ ਬਨਾਉਣੇ ਸ਼ੁਰੂ ਕਰ ਦਿੱਤੇ ਅਤੇ ਕਈ ਵੈੱਬਸਾਈਟਾਂ ਬਣਾਈਆਂ।
ਉਸ ਨੇ ਕਦੇ ਵੀ ਦੋਸਤਾਂ ਦੇ ਨਾਲ ਸਮਾਂ ਨਹੀਂ ਬਿਤਾਇਆ ਅਤੇ ਨਾ ਹੀ ਉਸ ਕੋਲ ਇਸ ਸਭ ਦੇ ਲਈ ਸਮਾਂ ਸੀ । ਜਦੋਂ ਉਸ ਦੇ ਦੋਸਤ ਪਾਰਟੀਆਂ ਕਰ ਰਹੇ ਸਨ ਤਾਂ ਉਹ ਉਸ ਵੇਲੇ ਸੰਘਰਸ਼ ਕਰ ਰਿਹਾ ਸੀ ਤਾਂ ਕਿ ਜ਼ਿੰਦਗੀ ‘ਚ ਕੁਝ ਬਣ ਸਕੇ ।
ਦਸਵੀਂ ਜਮਾਤ ‘ਚ ਉਸ ਨੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਸਕੂਲ ਦੀ ਪੜ੍ਹਾਈ ਵੀ ਛੱਡ ਦਿੱਤੀ ਸੀ ਅਤੇ ਆਪਣੇ ਸੁਫ਼ਨਿਆਂ ਨੂੰ ਪੂਰਾ ਕੀਤਾ ।ਉਸ ਦੀ ਪਹਿਲੀ ਕਮਾਈ ਦਸ ਯੂਰੋ ਸੀ । ਜਿਸ ਨੂੰ ਉਸ ਨੇ ਆਪਣੇ ਘਰ ‘ਚ ਫਰੇਮ ‘ਚ ਜੜਵਾ ਕੇ ਰੱਖਿਆ ਹੋਇਆ ਹੈ।
ਆਲੀਸ਼ਾਨ ਕਾਰਾਂ ਅਤੇ ਨਿੱਜੀ ਜਹਾਜ਼ ਦਾ ਮਾਲਕ
ਵੀਹ ਬਾਈ ਸਾਲ ਦੀ ਉਮਰ ‘ਚ ਉਸ ਨੇ ਏਨੇਂ ਕੁ ਪੈਸੇ ਕਮਾ ਲਏ ਹਨ ਕਿ ਉਸ ਕੋਲ ਕਈ ਲਗਜ਼ਰੀ ਕਾਰਾਂ ਅਤੇ ਖੁਦ ਦਾ ਜਹਾਜ਼ ਹੈ ।
- PTC PUNJABI