‘ਚਮਕੀਲੇ’ ਤੇ ਸਿੱਧੂ ਮੂਸੇਵਾਲਾ ਵਾਂਗ ਗਾਇਕ ਦਿਲਸ਼ਾਦ ਅਖਤਰ ਨੂੰ ਵੀ ਚੱਲਦੇ ਅਖਾੜੇ ‘ਚ ਮਾਰੀ ਗਈ ਸੀ ਗੋਲੀ,ਜਾਣੋ ਪੂਰੀ ਕਹਾਣੀ
ਅਮਰ ਸਿੰਘ ਚਮਕੀਲੇ (Amar Singh Chamkila) ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਪਰ ਪੰਜਾਬ ‘ਚ ਅਜਿਹੇ ਕਈ ਕਲਾਕਾਰ ਹਨ । ਜਿਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ । ਇਨ੍ਹਾਂ ਕਲਾਕਾਰਾਂ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਸਿੱਧੂ ਮੂਸੇਵਾਲਾ ਦਾ । ਜਿਸ ਨੂੰ 29ਮਈ 2022 ‘ਚ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਵੇਲੇ ਉਸ ਦਾ ਕਤਲ ਕੀਤਾ ਗਿਆ ਸੀ ਉਸ ਸਮੇਂ ਸਿੱਧੂ ਮੂਸੇਵਾਲਾ ਆਪਣੀ ਬੀਮਾਰ ਮਾਸੀ ਦਾ ਹਾਲਚਾਲ ਜਾਨਣ ਦੇ ਲਈ ਉਸ ਦੇ ਪਿੰਡ ਜਾ ਰਿਹਾ ਸੀ ।
ਪਰ ਪਿੰਡ ਜਵਾਹਰਕੇ ਦੇ ਨਜ਼ਦੀਕ ਕੁਝ ਹਥਿਆਰਬੰਦ ਲੋਕਾਂ ਨੇ ਉਸ ਨੂੰ ਘੇਰ ਕੇ ਮਾਰ ਦਿੱਤਾ ਸੀ।ਪਰ ਅੱਜ ਅਸੀਂ ਤੁਹਾਨੂੰ ਦਿਲਸ਼ਾਦ ਅਖਤਰ (Dilshad Akhtar) ਦੇ ਬਾਰੇ ਦੱਸਾਂਗੇ ਜੋ ਕਿ ਨੱਬੇ ਦੇ ਦਹਾਕੇ ‘ਚ ਪ੍ਰਸਿੱਧ ਗਾਇਕ ਸੀ । ਉਸ ਨੇ ਕਈ ਹਿੱਟ ਗੀਤ ਗਾਏ ਸਨ । ਜਿਸ ‘ਚ ‘ਮਨ ਵਿੱਚ ਵੱਸਦਾ ਏ ਸੱਜਣਾ ਵੇ’, ‘ਕਾਹਨੂੰ ਅੱਥਰੂ ਵਹਾਉਂਦੀ ਏਂ’, ‘ਘੁੰਡ ਕੱਢ ਲੈ ਪਤਲੀਏ ਨਾਰੇ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ ।
ਇਵੇਂ ਹੀ ਇੱਕ ਵਾਰ ਉਹ ਗੁਰਦਾਸਪੁਰ ਦੇ ਕਿਸੇ ਪਿੰਡ ‘ਚ ਵਿਆਹ ‘ਚ ਗਾਉਣ ਦੇ ਲਈ ਗਏ ਸਨ ਅਤੇ ਉੱਥੇ ਮੌਜੂਦ ਇੱਕ ਸ਼ਖਸ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ । ਗੋਲੀ ਮਾਰਨ ਵਾਲਾ ਪੁਲਿਸਾ ਦਾ ਕੋਈ ਅਧਿਕਾਰੀ ਹੀ ਦੱਸਿਆ ਜਾਂਦਾ ਹੈ। ਜਿਸ ਨੇ ਨਸ਼ੇ ਦੀ ਹਾਲਤ ‘ਚ ਦਿਲਸ਼ਾਦ ਨੂੰ ਗੋਲੀ ਮਾਰ ਦਿੱਤੀ ਸੀ।ਦਿਲਸ਼ਾਦ ਅਖਤਰ ਦੀ ਭੈਣ ਮਨਪ੍ਰੀਤ ਅਖਤਰ ਵੀ ਵਧੀਆ ਗਾਇਕਾ ਸਨ ਆਪਣੇ ਭਰਾ ਵਾਂਗ ਬੁਲੰਦ ਆਵਾਜ਼ ਦੀ ਮਾਲਕ ਮਨਪ੍ਰੀਤ ਅਖਤਰ ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ।
ਚਮਕੀਲਾ ਦਾ1988 ‘ਚ ਕੀਤਾ ਗਿਆ
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦਾ ਕਤਲ ਵੀ 8 ਮਾਰਚ 1988 ਨੂੰ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਇਸ ਮਾਮਲੇ ‘ਚ ਲੋਕਾਂ ਦਾ ਕਹਿਣਾ ਸੀ ਕਿ ਚਮਕੀਲੇ ਦਾ ਕਤਲ ਅਸ਼ਲੀਲ ਗੀਤਾਂ ਦੇ ਕਾਰਨ ਕੀਤਾ ਗਿਆ ਸੀ।
- PTC PUNJABI