ਜਾਣੋ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ, ਜੋ ਬਦਲ ਸਕਦੀਆਂ ਹਨ ਤੁਹਾਡਾ ਵੀ ਜੀਵਨ
ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ (Guru Nanak Dev Ji) ਦਾ ਪ੍ਰਕਾਸ਼ ਦਿਹਾੜਾ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਮਨਾਇਆ ਜਾ ਰਿਹਾ ਹੈ। ਗੁਰੁ ਨਾਨਕ ਦੇਵ ਜੀ ਨੇ ਜਿੱਥੇ ਕੁੱਲ ਲੁਕਾਈ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ । ਉੱਥੇ ਹੀ ਆਪਣੀਆਂ ਸਿੱਖਿਆਵਾਂ ਰਾਹੀਂ ਹੱਕ ਸੱਚ ਦਾ ਪੱਲਾ ਫੜਨ, ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ, ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ । ਜਿਸ ਵੇਲੇ ਗੁਰੁ ਸਾਹਿਬ ਜੀ ਦਾ ਜਨਮ ਹੋਇਆ ਸੀ ।ਉਸ ਵੇਲੇ ਔਰਤਾਂ ਦੀ ਸਥਿਤੀ ਕੁਝ ਜ਼ਿਆਦਾ ਵਧੀਆ ਨਹੀਂ ਸੀ । ਪਰ ਉਨ੍ਹਾਂ ਨੇ ਔਰਤਾਂ ਦੇ ਹੱਕ ‘ਚ ਆਵਾਜ਼ ਉਠਾਈ ।ਗੁਰਬਾਣੀ ‘ਚ ਕਈ ਸਲੋਕ ਉਨ੍ਹਾਂ ਦੀ ਔਰਤਾਂ ਦੇ ਹੱਕ ‘ਚ ਉਠਾਈ ਗਈ ਆਵਾਜ਼ ਨੂੰ ਦਰਸਾਉਂਦੇ ਹਨ ।
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਹੋਰ ਪੜ੍ਹੋ : ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ, ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ ਆਯੋਜਨ
ਨਾਮ ਖੁਮਾਰੀ ਨਾਨਕਾ ਚੜੀ ਰਹੈ ਦਿਨ ਰਾਤ
ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਉਸ ਪ੍ਰਮਾਤਮਾ ਦੇ ਨਾਲ ਜੁੜਨ ਦੇ ਲਈ ਆਖਿਆ ਅਤੇ ਉਸ ਨਾਮ ਦੀ ਖੁਮਾਰੀ ‘ਚ ਲੀਨ ਰਹਿਣ ਦਾ ਸੁਨੇਹਾ ਵੀ ਲੋਕਾਂ ਨੂੰ ਦਿੱਤਾ । ਕਿਉਂਕਿ ਉਸ ਪ੍ਰਮਾਤਮਾ ਦੇ ਨਾਮ ਦੀ ਖੁਮਾਰੀ ‘ਚ ਜੋ ਸੁੱਖ ਹੈ ਉਹ ਦੁਨੀਆ ਦੀ ਕਿਸੇ ਸ਼ੈਅ ‘ਚ ਨਹੀਂ ।
ਹੱਕ ਹਲਾਲ ਦੀ ਕਮਾਈ ‘ਤੇ ਜ਼ੋਰ
ਗੁਰੁ ਨਾਨਕ ਦੇਵ ਜੀ ਨੇ ਇਨਸਾਨ ਨੂੰ ਆਪਣੀ ਰੋਜ਼ੀ ਰੋਟੀ ਇਮਾਨਦਾਰੀ ਦੇ ਨਾਲ ਕਮਾਉਣ ਦੀ ਨਸੀਹਤ ਦਿੱਤੀ । ਕਿਉਂਕਿ ਜਿਸ ਤਰੀਕੇ ਨਾਲ ਅਸੀਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਾਂ ।ਉਸ ਦਾ ਅਸਰ ਸਾਡੇ ਜੀਵਨ ‘ਤੇ ਵੀ ਪੈਂਦਾ ਹੈ। ਇਸ ਲਈ ਗੁਰੁ ਸਾਹਿਬ ਨੇ ਸਾਨੂੰ ਆਪਣੇ ਜੀਵਨ ‘ਚ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਸੁਨੇਹਾ ਦਿੱਤਾ ।
- PTC PUNJABI