ਇਸ ਗਾਣੇ ਦੇ ਵੀਡੀਓ ‘ਚ ਬਤੌਰ ਮਾਡਲ ਨਜ਼ਰ ਆਈ ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਕੌਰ

ਕੁੱਲ੍ਹੜ ਪੀਜ਼ਾ ਕੱਪਲ ਅਕਸਰ ਸੁਰਖੀਆਂ ‘ਚ ਰਹਿੰਦੀ ਹੈ ।ਹੁਣ ਇੱਕ ਵਾਰ ਮੁੜ ਤੋਂ ਕੁੱਲ੍ਹੜ ਪੀਜ਼ਾ ਗਰਲ ਗੁਰਪ੍ਰੀਤ ਕੌਰ ਦੀ ਚਰਚਾ ਹੋ ਰਹੀ ਹੈ। ਦਰਅਸਲ ਗੁਰਪ੍ਰੀਤ ਕੌਰ ਇੱਕ ਗੀਤ ‘ਚ ਬਤੌਰ ਮਾਡਲ ਨਜ਼ਰ ਆਈ ਹੈ।

Reported by: PTC Punjabi Desk | Edited by: Shaminder  |  August 05th 2024 06:08 PM |  Updated: August 05th 2024 06:08 PM

ਇਸ ਗਾਣੇ ਦੇ ਵੀਡੀਓ ‘ਚ ਬਤੌਰ ਮਾਡਲ ਨਜ਼ਰ ਆਈ ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਕੌਰ

ਕੁੱਲ੍ਹੜ ਪੀਜ਼ਾ ਕੱਪਲ ਅਕਸਰ ਸੁਰਖੀਆਂ ‘ਚ ਰਹਿੰਦੀ ਹੈ ।ਹੁਣ ਇੱਕ ਵਾਰ ਮੁੜ ਤੋਂ ਕੁੱਲ੍ਹੜ ਪੀਜ਼ਾ ਗਰਲ ਗੁਰਪ੍ਰੀਤ ਕੌਰ (Kulhad Pizza) ਦੀ ਚਰਚਾ ਹੋ ਰਹੀ ਹੈ। ਦਰਅਸਲ ਗੁਰਪ੍ਰੀਤ ਕੌਰ ਇੱਕ ਗੀਤ ‘ਚ ਬਤੌਰ ਮਾਡਲ ਨਜ਼ਰ ਆਈ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋੋ ਕਿ ਗੁਰਪ੍ਰੀਤ ਕੌਰ ਬਤੌਰ ਮਾਡਲ ਗੀਤ ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਜੋੜੀ ਪੌਡਕਾਸਟ ‘ਚ ਨਜ਼ਰ ਆਈ ਸੀ ।

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੀ ਇਸ ਅਦਾਕਾਰਾ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਸੋਸ਼ਲ ਮੀਡੀਆ ਯੂਜ਼ਰ ਨੇ ਕੀਤਾ ਟ੍ਰੋਲ

ਪੌਡਕਾਸਟ ਦੇ ਦੌਰਾਨ ਇਸ ਜੋੜੀ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਦਰਦ ਸਹਿਣ ਕੀਤਾ ਉਸ ਬਾਰੇ ਗੱਲਬਾਤ ਕੀਤੀ । ਇਸ ਦੌਰਾਨ ਇਹ ਜੋੜੀ ਭਾਵੁਕ ਹੋ ਗਈ ਸੀ ਅਤੇ ਇਸ ਜੋੜੀ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਤੂਫਾਨ ਜਿਹਾ ਆ ਗਿਆ ਸੀ ਅਤੇ ਉਨ੍ਹਾਂ ਦਾ ਕੰਮ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ।

ਦੱਸ ਦਈਏ ਕਿ ਇਸ ਜੋੜੀ ਦਾ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਵੀਡੀਓ ਵਾਇਰਲ ਹੋ ਗਿਆ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਹੋਇਆ ਸੀ ਅਤੇ ਲੋਕਾਂ ਨੇ ਇਸ ਜੋੜੀ ਨੂੰ ਕਾਫੀ ਟਰੋਲ ਵੀ ਕੀਤਾ ਸੀ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network