ਕੁੱਲ੍ਹੜ ਪੀਜ਼ਾ ਕਪਲ ਨੇ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਬਾਰੇ ਸਾਂਝਾ ਕੀਤਾ ਤਜ਼ਰਬਾ, ਵੀਡੀਓ ਵਾਇਰਲ ਹੋਣ ਮਗਰੋਂ ਮਿਲੀ ਲੋਕਾਂ ਦੀ ਨਫਰਤ ਬਾਰੇ ਕੀਤੀ ਗੱਲ
Kulhad Pizza Couple Recent interview : ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਬੀਤੇ ਦਿਨੀਂ ਮੁਸ਼ਕਲ ਸਮੇਂ ਚੋਂ ਲੰਘਿਆ ਹੈ। ਇਸ ਕਪਲ ਨੇ ਹਾਲ ਹੀ ਵਿੱਚ ਆਪਣੇ ਇੰਟਰਵਿਊ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਨਿੱਜੀ ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ ਵੱਲੋਂ ਮਿਲੀ ਨਫਰਤ ਤੇ ਉਸ ਮੁਸ਼ਕਲ ਦੌਰ ਬਾਰੇ ਗੱਲਬਾਤ ਕੀਤੀ ਤੇ ਦੱਸਿਆ ਕਿ ਉਹ ਉਸ ਮੁਸ਼ਕਲ ਸਮੇਂ ਤੋਂ ਕਿਵੇਂ ਨਿਕਲੇ।
ਦੱਸ ਦਈਏ ਕਿ ਜਲੰਧਰ ਦਾ ਇਹ ਕਪਲ ਪਹਿਲਾਂ ਇੱਕ ਰੇਹੜੀ ਲਗਾਉਂਦਾ ਸੀ ਜਿਸ ਉੱਤੇ ਉਨ੍ਹਾਂ ਵੱਲੋਂ ਬਣਾਈ ਗਈ ਡਿਸ਼ ਕੁੱਲ੍ਹੜ ਪੀਜ਼ਾ ਕਾਫੀ ਮਸ਼ਹੂਰ ਹੋਈ ਜਿਸ ਮਗਰੋਂ ਇਹ ਜੋੜਾ ਕੁੱਲ੍ਹੜ ਪੀਜ਼ਾ ਕਪਲ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ।
ਬੀਤੇ ਦਿਨੀਂ ਇਸ ਕਪਲ ਦੀ ਨਿੱਜੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਸੀ, ਜਿਸ ਦੇ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਕਈ ਥਾਵਾਂ ਤੋਂ ਧਮਕੀਆਂ ਵੀ ਮਿਲੀਆਂ ਸਨ।
ਹਾਲ ਹੀ ਵਿੱਚ ਇੱਕ ਮਸ਼ਹੂਰ ਯੂਟਿਊਬਰ ਨਾਲ ਆਪਣੇ ਇੰਟਰਵਿਊ ਦੌਰਾਨ ਦੋਹਾਂ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਮਗਰੋਂ ਦੋਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਮਹਣਾ ਕਰਨਾ ਪਿਆ। ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਟ੍ਰੋਲਿੰਗ ਮਿਲੀ ਤੇ ਲੋਕਾਂ ਵੱਲੋਂ ਬਹੁਤ ਜਲੀਲ ਕੀਤੀ ਗਿਆ ਤੇ ਕਾਫੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਕਪਲ ਨੇ ਕਿਹਾ ਕਿ ਕਈ ਲੋਕਾਂ ਨੇ ਉਨ੍ਹਾਂ ਉੱਤੇ ਇਹ ਦੋਸ਼ ਲਾਇਆ ਕਿ ਉਨ੍ਹਾਂ ਨੇ ਆਪਣੀ ਇਹ ਵੀਡੀਓ ਪਬਲਿਕ ਸਟੰਟ ਲਈ ਵਇਰਲ ਕੀਤੀ ਹੈ। ਸਹਿਜ ਅਰੋੜਾ ਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਕਿਸੇ ਤਰ੍ਹਾਂ ਦਾ ਕੋਈ ਪਬਲਿਕ ਸਟੰਟ ਨਹੀਂ ਹੈ। ਉਨ੍ਹਾਂ ਨੇ ਕਈ ਮੁਸ਼ਕਲਾਂ ਦੇ ਨਾਲ ਆਪਣਾ ਰੈਸਟੋਰੈਂਟ ਖੋਲ੍ਹਿਆ ਹੈ ਹੁਣ ਉਨ੍ਹਾਂ ਦੇ ਸੇਲ ਬਹੁਤ ਘੱਟ ਗਈ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫਿਲਮ 'ਜੱਟ ਐਂਡ ਜੂਲੀਅਟ 3' ਨੇ ਰਚਿਆ ਇਤਿਹਾਸ, ਬਣੀ ਕਰੋੜਾਂ ਕਮਾਉਣ ਵਾਲੀ ਪਹਿਲੀ ਪੰਜਾਬੀ ਫਿਲਮ
ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਿੰਨ੍ਹੀ ਮਿਹਨਤ ਕਰਦਾ ਹੈ ਕੋਈ ਵੀ ਆਪਣੀ ਰੋਜ਼ੀ ਰੋਟੀ ਨੂੰ ਖਰਾਬ ਕਿਉਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੇ ਦੌਰਾਨ ਉਨ੍ਹਾਂ ਨੇ ਇਹ ਸਿਖਿਆ ਹੈ ਕਿ ਕਿਸੇ ਵੀ ਮੁਸ਼ਕਲ ਸਮੇਂ ਵਿੱਚ ਤੁਹਾਡੇ ਨਾਲ ਸਿਰਫ ਤੁਹਾਡਾ ਪਰਿਵਾਰ ਹੀ ਸਾਥ ਦਿੰਦਾ ਹੈ। ਇਸ ਲਈ ਕੋਈ ਵੀ ਤੁਹਾਡਾ ਨਹੀਂ ਹੈ।
- PTC PUNJABI