ਕੁੱਲ੍ਹੜ ਪੀਜ਼ਾ ਜੋੜੀ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦੁਬਈ ‘ਚ ਮਨਾ ਰਹੇ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ

ਸਹਿਜ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗੁਰਪ੍ਰੀਤ ਕੌਰ ਕਲਾਕਾਰਾਂ ਦੇ ਨਾਲ ਅਮਰਿੰਦਰ ਗਿੱਲ ਦੇ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।

Reported by: PTC Punjabi Desk | Edited by: Shaminder  |  April 22nd 2024 10:52 AM |  Updated: April 22nd 2024 10:52 AM

ਕੁੱਲ੍ਹੜ ਪੀਜ਼ਾ ਜੋੜੀ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦੁਬਈ ‘ਚ ਮਨਾ ਰਹੇ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ

ਮਸ਼ਹੂਰ ਕੁੱਲ੍ਹੜ ਪੀਜ਼ਾ (Kulhad Pizza) ਜੋੜੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਪਿਛਲੇ ਕਈ ਦਿਨਾਂ ਤੋਂ ਇਹ ਜੋੋੜੀ ਦੁਬਈ ‘ਚ ਕੁਆਲਿਟੀ ਟਾਈਮ ਬਿਤਾ ਰਹੀ ਹੈ। ਇਸ ਜੋੜੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਦੇ ਨਾਲ ਹੀ ਇਹ ਜੋੜੀ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਲਗਾਤਾਰ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ। 

 ਸਹਿਜ ਅਰੋੜਾ ਨੇ ਸਾਂਝਾ ਕੀਤਾ ਵੀਡੀਓ 

 ਹੁਣ ਸਹਿਜ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗੁਰਪ੍ਰੀਤ ਕੌਰ ਕਲਾਕਾਰਾਂ ਦੇ ਨਾਲ ਅਮਰਿੰਦਰ ਗਿੱਲ ਦੇ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਸਹਿਜ ਅਰੋੜਾ ਵੀ ਡਾਂਸ ‘ਚ ਉਸ ਦਾ ਸਾਥ ਦੇ ਰਹੇ ਹਨ । ਸਹਿਜ ਅਰੋੜਾ ਨੇ ਇੱਕ ਹੋਰ ਵੀ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਇਹ ਜੋੜੀ ਬੋਟਿੰਗ ਦਾ ਅਨੰਦ ਲੈਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਜੋੜੀ ਨੇ ਦੁਬਈ ਦੀ ਇੱਕ ਜਵੈਲਰੀ ਸ਼ੋਅਰੂਮ ਤੋਂ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । 

ਹੋਰ ਪੜ੍ਹੋ : ਪੰਜਾਬੀ ਅਦਾਕਾਰ ਦੇਵ ਖਰੌੜ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਫ਼ਿਲਮਾਂ ‘ਚ ਦਮਦਾਰ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਕਿਸ ਚੀਜ਼ ਤੋਂ ਹੈ ਡਰਦਾ

ਕੁੱਲ੍ਹੜ ਪੀਜ਼ੇ ਕਾਰਨ ਮਸ਼ਹੂਰ ਜੋੜੀ

ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਕੁੱਲ੍ਹੜ ਪੀਜ਼ਾ ਦੇ ਕਾਰਨ ਮਸ਼ਹੂਰ ਹੋਏ ਸਨ। ਇਸ ਜੋੜੀ ਦੇ ਵੱਲੋਂ ਕੁੱੱਲ੍ਹੜ ਪੀਜ਼ਾ ਨਾਂਅ ਹੇਠ ਰੈਸਟੋਰੈਂਟ ਚਲਾਇਆ ਜਾ ਰਿਹਾ ਹੈ । ਜਿੱਥੇ ਕਈ ਸੈਲੀਬ੍ਰੇਟੀਜ਼ ਵੀ ਇਸ ਜੋੜੀ ਦੇ ਵੱਲੋਂ ਬਣਾਏ ਗਏ ਕੁੱਲ੍ਹੜ ਪੀਜ਼ਾ ਦਾ ਅਨੰਦ ਮਾਨਣ ਦੇ ਲਈ ਪੁੱਜੇ ਸਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network