ਜਾਣੋ ਕੌਣ ਹੈ ਸਨਾ ਜਾਵੇਦ ਜਿਸ ਦੇ ਨਾਲ ਸ਼ੋਇਬ ਮਲਿਕ ਨੇ ਕਰਵਾਇਆ ਵਿਆਹ
ਸਾਨੀਆ ਮਿਰਜ਼ਾ ਦੇ ਨਾਲ ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਇਬ ਮਲਿਕ (Shoeb Malik) ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਦੇ ਨਾਲ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਦੋ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ । ਇਸ ਤੋਂ ਪਹਿਲਾਂ ਸ਼ੋਇਬ ਮਲਿਕ ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੇ ਨਾਲ ਵਿਆਹੇ ਹੋਏ ਸਨ । ਸ਼ੋਇਬ ਦੇ ਵੱਲੋਂ ਮੁੜ ਤੋਂ ਵਿਆਹ ਕੀਤੇ ਜਾਣ ਤੋਂ ਬਾਅਦ ਸਭ ਉਸ ਦੀ ਨਵੀਂ ਪਤਨੀ ਬਾਰੇ ਜਾਨਣ ਦੇ ਲਈ ਬਹੁਤ ਹੀ ਉਤਸੁਕ ਹਨ ਤਾਂ ਆਓ ਫਿਰ ਦੱਸਦੇ ਹਾਂ ਕਿ ਸ਼ੋਇਬ ਦੀ ਨਵੀਂ ਬਣੀ ਪਤਨੀ ਕੌਣ ਹੈ।
ਹੋਰ ਪੜ੍ਹੋ : ਵਿਆਹ ਤੋਂ ਬਾਅਦ ਨੁਪੂਰ ਸ਼ਿਖਰੇ ਦੇ ਨਾਲ ਹਨੀਮੂਨ ‘ਤੇ ਆਮਿਰ ਖ਼ਾਨ ਦੀ ਧੀ
ਸਨਾ ਜਾਵੇਦ (Sana Javed) ਪੇਸ਼ੇ ਤੋਂ ਪਾਕਿਸਤਾਨੀ ਅਦਾਕਾਰਾ (Pakistani Actress) ਹੈ। ਜਿਸ ਨੇ ਸਾਲ 2012 ‘ਚ ‘ਸ਼ਹਿਰ-ਏ-ਜਾਤ’ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਡੈਬਿਊ ਕੀਤਾ ਸੀ।ਇਸ ਤੋਂ ਇਲਾਵਾ ਉਸ ਨੇ ਸੀਰੀਅਲ ਕਾਲਾ ਡੋਰੀਆ, ਏ ਮੁਸ਼ਤੇ ਏ ਖਾਕ, ਰੋਮਿਓ ਵੈਡਸ ਹੀਰ ਅਤੇ ਰੁਸਵਾਈ ਵਰਗੇ ਸੀਰੀਅਲ ਕੀਤੇ ਹਨ । ਪਰ ਉਸ ਨੂੰ ਪਛਾਣ ਉਦੋਂ ਮਿਲੀ ਜਦੋਂ ਉਸ ਨੇ ਰੋਮਾਂਟਿਕ ਸੀਰੀਅਲ ‘ਖਾਨੀ’ ‘ਚ ਸਨਮ ਖ਼ਾਨ ਦਾ ਕਿਰਦਾਰ ਨਿਭਾਇਆ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਸੀਰੀਅਲ ‘ਚ ਨਜ਼ਰ ਆ ਰਹੀ ਹੈ।
ਸਨਾ ਜਾਵੇਦ ਨੇ ਸ਼ੋਇਬ ਮਲਿਕ ਦੇ ਨਾਲ ਵਿਆਹ ਤੋਂ ਬਾਅਦ ਆਪਣਾ ਨਾਮ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਬਦਲ ਲਿਆ ਹੈ । ਉਸ ਨੇ ਆਪਣਾ ਨਾਮ ਸਨਾ ਸ਼ੋਇਬ ਮਲਿਕ ਕਰ ਲਿਆ ਹੈ। ਸਨਾ ਨੂੰ ਮਨੋਰੰਜਨ ਜਗਤ ਦੀਆਂ ਹਸਤੀਆਂ ਤੋਂ ਵਧਾਈਆਂ ਮਿਲ ਰਹੀਆਂ ਹਨ।ਇਸ ਤੋਂ ਪਹਿਲਾਂ ਸ਼ੋਇਬ ਅਤੇ ਸਨਾ ਦੇ ਦਰਮਿਆਨ ਡੇਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ।ਸ਼ੋਇਬ ਨੇ ਹਾਲ ਹੀ ‘ਚ ਸਨਾ ਨੂੰ ਉਸ ਦੇ ਬਰਥਡੇ ‘ਤੇ ਵੀ ਵਿਸ਼ ਕੀਤਾ ਸੀ ।ਸ਼ੋਇਬ ਨੇ ਲਿਖਿਆ ਸੀ, ਹੈਪੀ ਬਰਥਡੇ ਬਡੀ, ਇਸ ਦੇ ਨਾਲ ਹੀ ਕ੍ਰਿਕੇਟਰ ਨੇ ਸਨਾ ਦੇ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।ਦੱਸ ਦਈਏ ਕਿ ਸਾਨੀਆ ਅਤੇ ਸ਼ੋਇਬ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ । ਸਾਨੀਆ ਅਤੇ ਸ਼ੋਇਬ ਦਾ ਇੱਕ ਬੇਟਾ ਵੀ ਹੈ। ਜਿਸ ਦੇ ਨਾਲ ਸਾਨੀਆ ਮਿਰਜ਼ਾ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
-