ਪੰਜਾਬ ‘ਚ ਭਾਨਾ ਸਿੱਧੂ ਬਣਿਆ ਲੋਕਾਂ ਲਈ ਮਸੀਹਾ, ਜਾਣੋ ਕੌਣ ਹੈ ਭਾਨਾ ਸਿੱਧੂ

Reported by: PTC Punjabi Desk | Edited by: Shaminder  |  January 12th 2024 12:05 PM |  Updated: January 12th 2024 12:05 PM

ਪੰਜਾਬ ‘ਚ ਭਾਨਾ ਸਿੱਧੂ ਬਣਿਆ ਲੋਕਾਂ ਲਈ ਮਸੀਹਾ, ਜਾਣੋ ਕੌਣ ਹੈ ਭਾਨਾ ਸਿੱਧੂ

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਜੋ ਦੂਜਿਆਂ ਦੇ ਲਈ ਜਿਉਣ ਅਜਿਹੇ ਸ਼ਖਸ ਟਾਵੇਂ ਟਾਵੇਂ ਹੀ ਹੁੰਦੇ ਹਨ ।ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਲੋਕਾਂ ‘ਚ ਮਸੀਹੇ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਕਿਉਂਕਿ ਉਹ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ‘ਚ ਖੜਿਆ ਹੁੰਦਾ ਹੈ ।ਕਿਸੇ ਗਰੀਬ ਦਾ ਹੱਕ ਖੋਹਿਆ ਜਾਂਦਾ ਹੈ ਤਾਂ ਉਹ ਤੁਰੰਤ ਇਸ ਸ਼ਖਸ ਕੋਲ ਪਹੁੰਚ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ  ਭਾਨਾ ਸਿੱਧੂ (Bhaana Sidhu) ਦੀ । ਜੋ ਪੰਜਾਬ ‘ਚ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਭਾਨਾ ਸਿੱਧੂ ਅਜਿਹੇ ਲੋਕਾਂ ਦੇ ਲਈ ਖੜਦਾ ਹੈ ਜਿਨ੍ਹਾਂ ਦੇ ਪੈਸੇ ਕਿਸੇ ਨੇ ਦੱਬੇ ਹੋਣ । ਬੀਤੇ ਦਿਨੀਂ ਵੀ ਇੱਕ ਮਾਤਾ ਦੇ ਲੱਖਾਂ ਰੁਪਏ ਇਸ ਸ਼ਖਸ ਦੇ ਵੱਲੋਂ ਵਾਪਸ ਕਰਵਾਏ ਗਏ। ਜਿਸ ਤੋਂ ਬਾਅਦ ਉਸ ਮਾਤਾ ਨੇ ਭਾਨੇ ਸਿੱਧੂ ਨੂੰ ਆਪਣਾ ਪੁੱਤਰ ਬਣਾ ਲਿਆ ਹੈ। ਭਾਨੇ ਸਿੱਧੂ ਦੇ ਵੱਲੋਂ ਏਜੰਟਾਂ ਦੇ ਵੱਲੋਂ ਠੱਗੇ ਲੱਖਾਂ ਰੁਪਏ ਹੁਣ ਤੱਕ ਵਾਪਸ ਕਰਵਾ ਚੁੱਕਿਆ ਹੈ। 

Bhana Sidhu with gill raunta.jpg

ਹੋਰ ਪੜ੍ਹੋ : ਡਾਕੂ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਨੂੰ ਯਾਦ ਕਰ ਭਾਵੁਕ ਪੁੱਤ ਨੇ ਕਿਹਾ ‘ਬਾਪੂ ਤੇਰੇ ਬਿਨ੍ਹਾਂ ਜੀ ਨਹੀਂ ਲੱਗਦਾ’ 

ਸਰਕਾਰਾਂ ਨਾਲ ਵੀ ਲਾਇਆ ਮੱਥਾ 

ਭਾਨਾ ਸਿੱਧੂ ਨੇ ਸਰਕਾਰਾਂ ਨਾਲ ਵੀ ਮੱਥਾ ਲਾ ਚੁੱਕਿਆ ਹੈ ਅਤੇ ਕਈ ਵਾਰ ਇਸੇ ਕਰਕੇ ਜੇਲ੍ਹ ‘ਚ ਵੀ ਜਾ ਚੁੱਕਿਆ ਹੈ। ਭਾਨਾ ਸਿੱਧੂ ਦੀ ਮਾਂ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਭੈਣਾਂ ਦੇ ਵਿਆਹ ਹੋ ਚੁੱਕੇ ਹਨ । ਇੱਕ ਇੰਟਰਵਿਊ ‘ਚ ਉਸ ਨੇ ਦੱਸਿਆ ਸੀ ਕਿ ਉਹ ਵਿਆਹ ਨਹੀਂ ਕਰਵਾ ਰਿਹਾ । ਹਾਲਾਂਕਿ ਇੱਕ ਦੋ ਰਿਸ਼ਤੇ ਆਏ ਸਨ, ਪਰ ਉਹ ਲੋਕਾਂ ਦੇ ਨਾਲ ਝਗੜੇ ਅਤੇ ਮੇਰੇ ਵਿਵਾਦਾਂ ਨੂੰ ਵੇਖ ਕੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਗਏ ।

ਇਸ ਤੋਂ ਇਲਾਵਾ ਇੱਕ ਕੁੜੀ ਜਿਸ ਦੇ 24 ਲੱਖ ਰੁਪਏ ਏਜੰਟ ਵਾਪਸ ਨਹੀਂ ਸੀ ਕਰ ਰਿਹਾ । ਉਸ ਦੇ ਪੈਸੇ ਵੀ ਭਾਨੇ ਸਿੱਧੂ ਨੇ ਵਾਪਸ ਕਰਵਾਏ ਹਨ । ਭਾਨਾ ਸਿੱਧੂ ਪਿੰਡ ਕੋਟਦੂਨਾ ਦਾ ਰਹਿਣ ਵਾਲਾ ਹੈ। 

Bhana Sidhu 22.jpgਕਈਆਂ ਲੋਕਾਂ ਦੀ ਨਜ਼ਰ ‘ਚ ਬਦਮਾਸ਼ ਅਤੇ ਵੈਲੀ ਹੈ ਭਾਨਾ ਸਿੱਧੂ 

ਕਈਆਂ ਲੋਕਾਂ ਦੇ ਲਈ ਭਾਨਾ ਸਿੱਧੂ ਗੁੰਡਾ ਬਦਮਾਸ਼ ਹੈ ਅਤੇ ਲੋਕ ਉਸ ਨੂੰ ਕੁਝ ਚੰਗੀ ਨਜ਼ਰ ਦੇ ਨਾਲ ਨਹੀਂ ਵੇਖਦੇ । ਪਰ ਭਾਨੇ ਸਿੱਧੂ ਨੂੰ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਿਉਂਕਿ ਉਹ ਇਸ ਦੀ ਕੋਈ ਪਰਵਾਹ ਨਹੀਂ ਕਰਦਾ ਕਿ ਕੋਈ ਉਸ ਦੇ ਬਾਰੇ ਕੀ ਸੋਚਦਾ ਹੈ।

ਭਾਨਾ ਸਿੱਧੂ ਪੰਜਾਬ ਹੀ ਨਹੀਂ ਗੁਆਂਢੀ ਮੁਲਕ ਪਾਕਿਸਤਾਨ ‘ਚ ਵੀ ਮਸ਼ਹੂਰ ਹੈ ਅਤੇ ਬੀਤੇ ਦਿਨੀਂ ਪਾਕਿਸਤਾਨ ਦੇ ਸੋਸ਼ਲ ਮੀਡੀਆ ਸਟਾਰ ਅੰਜੁਮ ਸਰੋਏ ਦੇ ਨਾਲ ਵੀ ਉਸ ਨੇ ਗੱਲਬਾਤ ਕੀਤੀ ਸੀ ਤਾਂ ਅੰਜੁਮ ਸਰੋਏ ਨੇ ਕਿਹਾ ਸੀ ਕਿ ਤੂੰ ਉਹੀ ਹੈਂ ਨਾ ਜਿਹੜਾ ਲੋਕਾਂ ਦੇ ਪੈਸੇ ਦਿਵਾਉਂਦਾ ਹੈਂ।     

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network