ਕੋਈ ਕਰਦਾ ਸੀ ਭਲਵਾਨੀ ਅਤੇ ਕੋਈ ਕਰਦਾ ਸੀ ਮੋਬਾਈਲ ਕੰਪਨੀ ‘ਚ ਕੰਮ, ਜਾਣੋਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕੀ ਕਰਦੇ ਸਨ ਪੰਜਾਬੀ ਸਿਤਾਰੇ

ਪੰਜਾਬੀ ਇੰਡਸਟਰੀ ‘ਚ ਨਿੱਤ ਨਵੇਂ ਗਾਇਕਾਂ ਦੀ ਐਂਟਰੀ ਹੋ ਰਹੀ ਹੈ । ਇਨ੍ਹਾਂ ਗਾਇਕਾਂ ਨੇ ਆਪਣੀ ਮਿਹਨਤ ਦੇ ਨਾਲ ਦੁਨੀਆ ‘ਚ ਮੁਕਾਮ ਹਾਸਲ ਕੀਤਾ ਹੈ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਆਪਣੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਨਾਮ ਕਮਾ ਰਹੇ ਹਨ । ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਇਹ ਸਿਤਾਰੇ ਕੀ ਕਰਦੇ ਸਨ ਆਓ ਜਾਣਦੇ ਹਾਂ ਸਾਡੇ ਅੱਜ ਦੇ ਇਸ ਆਰਟੀਕਲ ‘ਚ ।

Reported by: PTC Punjabi Desk | Edited by: Shaminder  |  May 26th 2023 07:00 AM |  Updated: May 28th 2023 09:20 PM

ਕੋਈ ਕਰਦਾ ਸੀ ਭਲਵਾਨੀ ਅਤੇ ਕੋਈ ਕਰਦਾ ਸੀ ਮੋਬਾਈਲ ਕੰਪਨੀ ‘ਚ ਕੰਮ, ਜਾਣੋਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕੀ ਕਰਦੇ ਸਨ ਪੰਜਾਬੀ ਸਿਤਾਰੇ

ਪੰਜਾਬੀ ਇੰਡਸਟਰੀ ‘ਚ ਨਿੱਤ ਨਵੇਂ ਗਾਇਕਾਂ ਦੀ ਐਂਟਰੀ ਹੋ ਰਹੀ ਹੈ । ਇਨ੍ਹਾਂ ਗਾਇਕਾਂ ਨੇ ਆਪਣੀ ਮਿਹਨਤ ਦੇ ਨਾਲ ਦੁਨੀਆ ‘ਚ ਮੁਕਾਮ ਹਾਸਲ ਕੀਤਾ ਹੈ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਆਪਣੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਨਾਮ ਕਮਾ ਰਹੇ ਹਨ । ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਇਹ ਸਿਤਾਰੇ (Punjabi Stars) ਕੀ ਕਰਦੇ ਸਨ ਆਓ ਜਾਣਦੇ ਹਾਂ ਸਾਡੇ ਅੱਜ ਦੇ ਇਸ ਆਰਟੀਕਲ ‘ਚ । 

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਬਾਡੀਗਾਰਡ ਨੇ ਅਦਾਕਾਰ ਵਿੱਕੀ ਕੌਸ਼ਲ ਨੂੰ ਮਾਰਿਆ ਧੱਕਾ, ਵੀਡੀਓ ਹੋ ਰਿਹਾ ਵਾਇਰਲ

ਗਾਇਕ ਸ਼ੈਰੀ ਮਾਨ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਸ਼ੈਰੀ ਮਾਨ ਦੀ । ਜਿਸ ਨੇ ਆਪਣੇ ਗੀਤਾਂ ਦੇ ਨਾਲ ਨੌਜਵਾਨਾਂ ਦਾ ਹਮੇਸ਼ਾ ਹੀ ਦਿਲ ਜਿੱਤਿਆ ਹੈ । ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਸ਼ੈਰੀ ਮਾਨ (Sharry Maan) ਬਤੌਰ ਸਿਵਲ ਇੰਜੀਨੀਅਰ ਵੱਜੋਂ ਕੰਮ ਕਰਦੇ ਸਨ । ਪਰ ਸ਼ੈਰੀ ਮਾਨ ਨੇ ਆਪਣੀ ਨੌਕਰੀ ਉਦੋਂ ਛੱਡ ਦਿੱਤੀ ਸੀ । ਜਦੋਂ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਇਸ ‘ਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲਣ ਲੱਗ ਪਈ ਸੀ ।

 

ਨਿੰਜਾ ਉਰਫ ਅਮਿਤ ਭੱਲਾ

 ਹੁਣ ਗੱਲ ਕਰਦੇ ਹਾਂ ਨਿੰਜਾ ਉਰਫ਼ ਅਮਿਤ ਭੱਲਾ ਦੀ । ਜਿਸ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਕਰੜੀ ਮਿਹਨਤ ਕੀਤੀ । ਨਿੰਜਾ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਇੱਕ ਮੋਬਾਈਲ ਕੰਪਨੀ ‘ਚ ਬਤੌਰ ਟੀਮ ਲੀਡਰ ਕੰਮ ਕਰਦੇ ਸਨ । ਉਸ ਦਾ ਗਾਇਕੀ ਦੇ ਖੇਤਰ ‘ਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਉਹ ਬਤੌਰ ਭੰਗੜਾ ਕਲਾਕਾਰ ਇੱਕ ਗਰੁੱਪ ਦੇ ਨਾਲ ਜੁੜਿਆ । ਜਿਸ ਤੋਂ ਬਾਅਦ ਉਸ ਨੇ ਗਾਇਕੀ ਦੇ ਖੇਤਰ ‘ਚ ਵੀ ਹੌਲੀ ਹੌਲੀ ਆਪਣਾ ਰਾਹ ਬਣਾਇਆ ਅਤੇ ਇੱਕ ਕਾਮਯਾਬ ਗਾਇਕ ਦੇ ਤੌਰ ‘ਤੇ ਉੱਭਰਿਆ । ਨਿੰਜਾ ਅੱਜ ਕੱਲ੍ਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੈ । 

ਹਾਰਡੀ ਸੰਧੂ ਉਰਫ ਹਰਦਵਿੰਦਰ 

ਹਾਰਡੀ ਸੰਧੂ ਇੱਕ ਕਾਮਯਾਬ ਕ੍ਰਿਕੇਟਰ ਬਣਨਾ ਚਾਹੁੰਦਾ ਸੀ । ਪਰ ਕ੍ਰਿਕੇਟ ਦੀ ਪ੍ਰੈਕਟਿਸ ਦੇ ਦੌਰਾਨ ਉਸ ਦੇ ਨਾਲ ਇੱਕ ਹਾਦਸਾ ਵਾਪਰਿਆ । ਜਿਸ ਤੋਂ ਬਾਅਦ ਉਨ੍ਹਾਂ ਦੇ ਮਾਪੇ ਏਨਾਂ ਕੁ ਡਰ ਗਏ ਸਨ ਕਿ ਇਸ ਫੀਲਡ ‘ਚ ਨਾ ਜਾਣ ਦਾ ਜ਼ੋਰ ਪਾਇਆ । ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਫੀਲਡ ਤੋਂ ਕਿਨਾਰਾ ਕਰ ਲਿਆ ਸੀ ਅਤੇ ਗਾਇਕੀ ਦੇ ਖੇਤਰ ‘ਚ ਆਪਣਾ ਨਾਮ ਬਣਾ ਲਿਆ ਹੈ। ਕ੍ਰਿਕੇਟ ਦਾ ਸੁਫ਼ਨਾ ਉਨ੍ਹਾਂ ਨੇ ਫ਼ਿਲਮ ‘83’ ‘ਚ ਕੰਮ ਕਰਕੇ ਪੂਰਾ ਕੀਤਾ ਹੈ । 

ਕਾਕਾ ਚਲਾਉਂਦੇ ਸਨ ਆਟੋ ਰਿਕਸ਼ਾ 

ਮਸ਼ਹੂਰ ਪੰਜਾਬੀ ਸਿੰਗਰ ਕਾਕਾ ਜਿਸ ਨੇ ਆਪਣੇ ਗੀਤਾਂ ‘ਤੇ ਹਰ ਕਿਸੇ ਨੂੰ ਝੂਮਣ ਲਾ ਦਿੱਤਾ ਹੈ ਉਹ ਵੀ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਆਪਣੇ ਪਿਤਾ ਦਾ ਹੱਥ ਵਟਾਉਣ ਦੇ ਲਈ ਆਟੋ ਚਲਾਉਂਦਾ ਹੁੰਦਾ ਸੀ । ਪਰ ਉਸ ਨੂੰ ਲਿਖਣ ਤੇ ਗਾਉਣ ਦਾ ਸ਼ੌਂਕ ਸੀ ਜੋ ਉਸ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ । ਅੱਜ ਕੱਲ੍ਹ ਕਾਕਾ ਕਰੋੜਾਂ ਦਾ ਮਾਲਕ ਹੈ ।

ਮਨਕਿਰਤ ਔਲਖ ਕਰਦੇ ਸਨ ਭਲਵਾਨੀ 

ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਮਸ਼ਹੂਰ ਗਾਇਕ ਮਨਕਿਰਤ ਔਲਖ ਭਲਵਾਨੀ ਕਰਦੇ ਹੁੰਦੇ ਸਨ । ਗਾਇਕੀ ਦਾ ਉਨ੍ਹਾਂ ਨੂੰ ਸ਼ੌਂਕ ਸੀ ਅਤੇ ਉਹ ਆਪਣੇ ਦਾਦਾ ਜੀ ਦੀ ਪ੍ਰੇਰਣਾ ਸਦਕਾ ਹੀ ਗਾਇਕੀ ਦੇ ਖੇਤਰ ‘ਚ ਆਏ ਹਨ । ਜਲਦ ਹੀ ਮਨਕਿਰਤ ਔਲਖ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network