ਜਾਣੋ ਗਾਇਕਾ ਮਨਦੀਪ ਮੈਂਡੀ ਦੇ ਸੰਘਰਸ਼ ਦੀ ਕਹਾਣੀ, ਜਦੋਂ ਪਿਓ ਹੀ ਬਣ ਗਿਆ ਸੀ ਵੈਰੀ, ਗਾਇਕਾ ਨੇ ਪਿਤਾ ਨੂੰ ਦਿੱਤੀ ਸੀ ਮਰ ਜਾਣ ਦੀ ਬਦ-ਦੁਆ
ਕਈ ਵਾਰ ਮਾਪਿਆਂ ਦੀਆਂ ਗਲਤੀਆਂ ਦਾ ਨਤੀਜਾ ਬੱਚਿਆਂ ਦਾ ਭੁਗਤਣਾ ਪੈਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਗਾਇਕਾ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਅੱਤ ਦੀ ਗਰੀਬੀ ਨੂੰ ਆਪਣੇ ਪਿੰਡੇ ‘ਤੇ ਹੰਡਾਇਆ ਪਰ ਔਖੇ ਹਾਲਾਤਾਂ ਦੇ ਬਾਵਜੂਦ ਕਦੇ ਵੀ ਹਾਲਾਤਾਂ ਅੱਗੇ ਹਾਰ ਨਹੀਂ ਮੰਨੀ । ਪਿਓ ਦੀ ਲੜਾਈ ਦੇ ਅਤੇ ਰੋਜ਼ਾਨਾ ਉਸ ਤੋਂ ਮਾਰ ਖਾਣ ਦੇ ਨਾਲ ਮਨਦੀਪ ਮੈਂਡੀ (Mandeep Manday)ਦੇ ਦਿਨ ਦੀ ਸ਼ੁਰੂਆਤ ਹੁੰਦੀ ਸੀ ।
ਹੋਰ ਪੜ੍ਹੋ : ਡਰਾਮਾ ਕਵੀਨ ਰਾਖੀ ਸਾਵੰਤ ਦਾ ਕਾਰਾ, ਰਸਤੇ ‘ਚ ਚੱਲਦੇ ਹੋਏ ਸਿਰ ‘ਚ ਭੰਨੇ ਆਂਡੇ, ਵੇਖੋ ਵੀਡੀਓ
ਘਰ ‘ਚ ਅੰਤਾਂ ਦੀ ਗਰੀਬੀ ਕਾਰਨ ਮਨਦੀਪ ਨੂੰ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਸੀ ਅਤੇ ਇੱਕ ਫੈਕਟਰੀ ‘ਚ ਨੌਕਰੀ ਕਰਨੀ ਪਈ। ਮਨਦੀਪ ਮੈਂਡੀ ਨੂੰ ਗਾਉਣ ਦਾ ਸ਼ੌਂਕ ਸੀ ਇਸ ਲਈ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਜਿਸ ਤੋਂ ਬਾਅਦ ਉਸ ਨੇ ਸੁੱਚਾ ਰੰਗੀਲਾ ਤੋਂ ਸੰਗੀਤ ਦੀ ਸਿੱਖਿਆ ਲਈ, ਅਤੇ ਹੌਲੀ ਹੌਲੀ ਸਟੇਜ ‘ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਪਰ ਘਰਦਿਆਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ।
ਜਿਸ ਕਰਕੇ ਉਸ ਨੇ ਆਪਣਾ ਘਰ ਛੱਡਣ ਦਾ ਫੈਸਲਾ ਕੀਤੀ ਅਤੇ ਗਾਇਕੀ ‘ਚ ਆਪਣਾ ਕਰੀਅਰ ਬਨਾਉਣ ਨੂੰ ਪਹਿਲ ਦਿੱਤੀ । ਅੱਜ ਗਾਇਕੀ ਦੀ ਬਦੌਲਤ ਮਨਦੀਪ ਦੀ ਇੰਡਸਟਰੀ ‘ਚ ਪਛਾਣ ਹੈ ਅਤੇ ਉਸ ਦੀ ਰੋਜ਼ੀ ਰੋਟੀ ਵੀ ਵਧੀਆ ਚੱਲਦੀ ਹੈ ।
ਮਨਦੀਪ ਮੈਂਡੀ ਨੇ ਕਿਹਾ ਪਿਓ ਨੂੰ ਲੱਗੀ ਮੇਰੀ ਬਦ-ਦੁਆ
ਮਨਦੀਪ ਮੈਂਡੀ ਆਪਣੇ ਪਿਤਾ ਦੀ ਮਾਰ ਦਾ ਸ਼ਿਕਾਰ ਹੁੰਦੀ ਸੀ । ਉਸ ਦਾ ਕਹਿਣਾ ਹੈ ਕਿ ਉਸ ਦਾ ਪਿਓ ਹੀ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਸੀ ਅਤੇ ਕਈ ਵਾਰ ਮੈਂ ਗੁੱਸੇ ‘ਚ ਕਹਿ ਦੇਣਾ ਕਿ ‘ਰੱਬਾ ਮੇਰੇ ਪਿਓ ਨੂੰ ਚੁੱਕ ਲੈ’। ਗਾਇਕਾ ਦਾ ਕਹਿਣਾ ਹੈ ਕਿ ਮੇਰੀ ਹੀ ਬਦ-ਦੁਆ ਮੇਰੇ ਪਿਓ ਨੂੰ ਲੱਗੀ ਅਤੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ, ਜਦੋਂਕਿ ਪਿਓ ਨੇ ਹੀ ਗਾਇਕੀ ਦੇ ਲਈ ਪ੍ਰੇਰਿਤ ਕੀਤਾ ਅਤੇ ਉਸ ਦਾ ਸਾਥ ਵੀ ਦਿੱਤਾ ਸੀ ।
- PTC PUNJABI