ਇਨ੍ਹਾਂ ਪੰਜਾਬੀ ਸਿਤਾਰਿਆਂ ਦਾ ਵਿਵਾਦਾਂ ਨਾਲ ਰਿਹਾ ਗਹਿਰਾ ਨਾਤਾ, ਜਾਣੋ ਪ੍ਰਸਿੱਧ ਪੰਜਾਬੀ ਸੈਲੀਬ੍ਰੇਟੀਜ਼ ‘ਤੇ ਉਨ੍ਹਾਂ ਨਾਲ ਜੁੜੇ ਵਿਵਾਦ
ਪੰਜਾਬੀ ਇੰਡਸਟਰੀ ਦਿਨੋਂ ਦਿਨ ਵਧ ਫੁਲ ਰਹੀ ਹੈ । ਆਏ ਦਿਨ ਨਵੇਂ ਨਵੇਂ ਕਲਾਕਾਰਾਂ ਦੀ ਇੰਡਸਟਰੀ ‘ਚ ਐਂਟਰੀ ਹੋ ਰਹੀ ਹੈ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਕੁਝ ਅਜਿਹੇ ਹੀ ਕਲਾਕਾਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਵਿਵਾਦਾਂ ਦੇ ਨਾਲ ਗਹਿਰਾ ਨਾਤਾ ਰਿਹਾ ਹੈ । ਇਸ ਲਿਸਟ ‘ਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala)ਦਾ ।
ਹੋਰ ਪੜ੍ਹੋ : ਕਰਣ ਦਿਓਲ ਪਤਨੀ ਦੇ ਨਾਲ ਹੋਏ ਰੋਮਾਂਟਿਕ, ਤਸਵੀਰਾਂ ਕੀਤੀਆਂ ਸਾਂਝੀਆਂ
ਸਿੱਧੂ ਮੂਸੇਵਾਲਾ ਨਾਲ ਜੁੜੇ ਵਿਵਾਦ
ਸਿੱਧੂ ਮੂਸੇਵਾਲਾ ਜਦੋਂ ਜਿਉਂਦਾ ਸੀ ਤਾਂ ਅਕਸਰ ਉਸ ਦੇ ਗੀਤਾਂ ਨੂੰ ਲੈ ਕੇ ਵਿਵਾਦ ਹੁੰਦੇ ਰਹਿੰਦੇ ਸਨ । ਪਰ ਮੌਤ ਤੋਂ ਬਾਅਦ ਵੀ ਵਿਵਾਦਾਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ । ਉਨ੍ਹਾਂ ਦੇ ਪਿਤਾ ਨੇ ਮੌਤ ਤੋਂ ਬਾਅਦ ਉਨ੍ਹਾਂ ਦਾ ਅਣਰਿਲੀਜ਼ ਗੀਤ ‘ਐੱਸਵਾਈਐੱਲ’ ਰਿਲੀਜ਼ ਕੀਤਾ ਸੀ । ਜਿਸ ਤੋਂ ਬਾਅਦ ਇਸ ਗੀਤ ਨੂੰ ਲੈ ਕੇ ਵੀ ਕਈ ਲੋਕਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ । ਜਿਸ ਤੋਂ ਬਾਅਦ ਇਸ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ ।
ਜੈਨੀ ਜੌਹਲ ਨੇ ਦਿੱਤਾ ਸੀ ਅਰਜਨ ਢਿੱਲੋਂ ‘ਤੇ ਬਿਆਨ
ਜੈਨੀ ਜੌਹਲ ਉਸ ਵੇਲੇ ਚਰਚਾ ‘ਚ ਆ ਗਈ ਸੀ । ਜਦੋਂ ਉਨ੍ਹਾਂ ਨੇ ਅਰਜਨ ਢਿੱਲੋਂ ਦੇ ਗੀਤ ‘ਪੱਚੀ ਪੱਚੀ ਪੰਜਾਹ’ ਗੀਤ ਨੂੰ ਲੈ ਕੇ ਲਾਈਵ ਸ਼ੋਅ ਦੇ ਦੌਰਾਨ ਤੰਜ਼ ਕੱਸਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਬਿਆਨ ਦੀ ਕਾਫੀ ਆਲੋਚਨਾ ਹੋਈ ਸੀ ।ਦਰਅਸਲ ਅਰਜਨ ਢਿੱਲੋਂ ਦੇ ਗੀਤ ‘ਤੇ ਬਿਆਨ ਦਿੰਦਿਆਂ ਹੋਇਆਂ ਗਾਇਕਾ ਨੇ ਕਿਹਾ ਸੀ ਕਿ ‘ਪੱਚੀ ਪੱਚੀ ਪੰਜਾਹ ਕੋਈ ਸਾਥੋਂ ਉੱਤੇ ਵਿਖਾ’ ਇਸ ‘ਤੇ ਜੈਨੀ ਜੌਹਲ ਨੇ ਕਿਹਾ ਇਸ ਤੋਂ ਉਤਾਂਹ ਹੈਗਾ ਤੁਹਾਡਾ ਸਭ ਦਾ ਬਾਪ ਸਿੱਧੂ ਮੂਸੇਵਾਲਾ’। ਗਾਇਕਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਮੰਗਣੀ ਪਈ ਸੀ ।
ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦੀ ਜ਼ੁਬਾਨੀ ਜੰਗ
ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਜੋ ਕਿ ਪਹਿਲਾਂ ਚੰਗੇ ਦੋਸਤ ਸਨ । ਪਰ ਜਦੋਂ ਪਰਮੀਸ਼ ਵਰਮਾ ਦਾ ਵਿਆਹ ਹੋਇਆ ਤਾਂ ਸ਼ੈਰੀ ਮਾਨ ਨੂੰ ਸਿਕਓਰਿਟੀ ਗਾਰਡਸ ਦੇ ਵੱਲੋਂ ਮੋਬਾਈਲ ਬਾਹਰ ਹੀ ਰੱਖਵਾ ਲਿਆ ਗਿਆ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਦੋਨਾਂ ਗਾਇਕਾਂ ਦਰਮਿਆਨ ਵਿਵਾਦ ਹੋਇਆ ਸੀ । ਸ਼ੈਰੀ ਮਾਨ ਨੇ ਤਾਂ ਪਰਮੀਸ਼ ਵਰਮਾ ਨੂੰ ਗਾਲਾਂ ਤੱਕ ਕੱਢ ਦਿੱਤੀਆਂ ਸਨ ।
ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ
ਦਿਲਜੀਤ ਦੋਸਾਂਝ ਦੇ ਨਾਲ ਕੰਗਨਾ ਰਣੌਤ ਦੀ ਸੋਸ਼ਲ ਮੀਡੀਆ ‘ਤੇ ਜ਼ੁਬਾਨੀ ਜੰਗ ਚੱਲਦੀ ਰਹਿੰਦੀ ਹੈ । ਇਹ ਜੰਗ ਉਦੋਂ ਸ਼ੁਰੂ ਹੋਈ ਸੀ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਕੰਗਨਾ ਰਣੌਤ ਨੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਦਿਲਜੀਤ ਦੋਸਾਂਝ ਨੂੰ ਵੀ ਕਿਸਾਨਾਂ ਦਾ ਸਮਰਥਨ ਕਰਨ ‘ਤੇ ਘੇਰਿਆ ਸੀ ।
ਜਿਸ ਤੋਂ ਬਾਅਦ ਦੋਵਾਂ ਦਰਮਿਆਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਹੀ ਰਹਿੰਦਾ ਹੈ ।
- PTC PUNJABI