ਸਿੱਧੂ ਮੂਸੇਵਾਲਾ ਦੀ ਤਾਏ ਦੀ ਧੀ ਨੇ ਕਿਹਾ ਸੀ ‘ਗੱਗੂ ਤੂੰ ਸੋਹਣਾ ਹੁੰਦਾ ਜਾਂਦੈ’, ਜਾਣੋ ਫਿਰ ਕਿਵੇਂ ਗਾਇਕ ਨੇ ਬਣਾਇਆ ਸੀ ਗੀਤ ‘ਲਾਸਟ ਰਾਈਡ’
ਸਿੱਧੂ ਮੂਸੇਵਾਲਾ (Sidhu Moose wala) ਦੇ ਨਾਲ ਸਬੰਧਤ ਕਈ ਕਿੱਸੇ ਸਾਹਮਣੇ ਆਏ ਹਨ । ਬੀਤੇ ਦਿਨ ਗਾਇਕ ਦੀ ਦੂਜੀ ਬਰਸੀ ਉਸ ਦੇ ਪਿੰਡ ‘ਚ ਮਨਾਈ ਗਈ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਨਾਲ ਸਬੰਧਤ ਇੱਕ ਕਿੱਸਾ ਸਾਹਮਣੇ ਆਇਆ ਹੈ।ਇਸ ਕਿੱਸੇ ਨੂੰ ਗਾਇਕ ਦੇ ਖ਼ਾਸ ਦੋਸਤ ਗਿੱਲ ਰੌਂਤਾ ਨੇ ਸਾਂਝਾ ਕੀਤਾ ਹੈ । ਗਿੱਲ ਰੌਂਤਾ ਨੇ ਇੱਕ ਇੰਟਰਵਿਊ ਦੇ ਦੌਰਾਨ ਖੁਲਾਸਾ ਕੀਤਾ ਕਿ ‘ਇੱਕ ਵਾਰ ਸਿੱਧੂ ਮੂਸੇਵਾਲਾ ਆਪਣੇ ਤਾਏ ਦੀ ਧੀ ਦੇ ਕੋਲ ਗਿਆ ਸੀ ।
ਹੋਰ ਪੜ੍ਹੋ : ਬੌਬੀ ਦਿਓਲ ਨੇ ਵੈਡਿੰਗ ਐਨੀਵਰਸਰੀ ‘ਤੇ ਪਤਨੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ
ਸਿੱਧੂ ਮੂਸੇਵਾਲਾ ਦੀ ਭੈਣ ਨੇ ਕਿਹਾ ਸੀ ਕਿ ‘ਗੱਗੂ ਤੂੰ ਦਿਨ-ਬ-ਦਿਨ ਸੋਹਣਾ ਹੁੰਦਾ ਜਾਂਦਾ ਏਂ’। ਕਿਉਂਕਿ ਕੁਝ ਸਮੇਂ ਬਾਅਦ ਹੀ ਸਿੱਧੂ ਮੂਸੇਵਾਲਾ ਦਾ ਵਿਆਹ ਹੋਣਾ ਸੀ । ਅੱਗੋਂ ਸਿੱਧੂ ਮੂਸੇਵਾਲਾ ਨੇ ਕਿਹਾ ‘ਏਸੀ ‘ਚ ਰਹੀਦਾ ਮੈਂ ਤਾਂ ਹੋਰ ਵੀ ਸੋਹਣਾ ਹੋ ਜਾਣਾ ਏ।ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਆਪਣੇ ਆਪ ਨੁੰ ਸ਼ੀਸ਼ੇ ‘ਚ ਨਿਹਾਰਿਆ ਤਾਂ ਉਸ ਨੂੰ ਝਲਕਾਰਾ ਜਿਹਾ ਪਿਆ ।
ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ‘ਲਾਸਟ ਰਾਈਡ’ ਗੀਤ ਲਿਖਿਆ ਸੀ। ਸਿੱਧੂ ਮੂਸੇਵਾਲਾ ਦੇ ਵੱਲੋਂ ਕੱਢਿਆ ਗਿਆ ਇਹ ਗੀਤ ਉਸ ਦਾ ਆਖਰੀ ਗੀਤ ਹੋ ਨਿੱਬੜਿਆ । ਇਸ ਗੀਤ ਦੇ ਬੋਲ ਪ੍ਰਮਾਤਮਾ ਨੇ ਹੀ ਉਸ ਦੇ ਹੱਥੋਂ ਲਿਖਵਾਏ ਜਿਸ ‘ਚ ਉਸ ਨੇ ਆਪਣੀ ਕਾਮਯਾਬੀ ਦੇ ਨਾਲ-ਨਾਲ ਆਪਣੀ ਅਖੀਰਲੇ ਪਲਾਂ ਦਾ ਵੀ ਜ਼ਿਕਰ ਕਰ ਦਿੱਤਾ । ਗੀਤ ਦੀ ਫੀਚਰਿੰਗ ‘ਚ ਉਸ ਨੇ ਸਿਵਾ ਬਲਦਾ ਵਿਖਾਇਆ ਸੀ ।
- PTC PUNJABI