ਜੱਟਾਂ ਦਾ ਮੁੰਡਾ ਹਰਦੀਪ ਗਿੱਲ ਤੇ ਬ੍ਰਾਹਮਣਾਂ ਦੀ ਕੁੜੀ ਅਨੀਤਾ ਦੇਵਗਨ ਦੀ ਲਵ ਸਟੋਰੀ ਕਿਵੇਂ ਚੜ੍ਹੀ ਸਿਰੇ, ਜਾਣੋ ਪੂਰੀ ਕਹਾਣੀ
ਅਨੀਤਾ ਦੇਵਗਨ (Anita Devgan) ਅਤੇ ਹਰਦੀਪ ਗਿੱਲ ਪੰਜਾਬੀ ਇੰਡਸਟਰੀ ਦੇ ਸਿਰਮੌਰ ਸਿਤਾਰਿਆਂ ਚੋਂ ਇੱਕ ਹਨ । ਦੋਵੇਂ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਦੋਵਾਂ ਨੇ ਇੱਕਠਿਆਂ ਹੀ ਥਿਏਟਰ ਦੀ ਸ਼ੁਰੂਆਤ ਕੀਤੀ ਅਤੇ ਥਿਏਟਰ ਦੇ ਦਿਨਾਂ ਦੌਰਾਨ ਹੀ ਦੋਵੇਂ ਇੱਕ ਦੂਜੇ ਨੂੰ ਜਾਨਣ ਲੱਗ ਪਏ ਸਨ। ਪਰ ਉਦੋਂ ਦੋਵਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਜਾਵੇਗੀ । ਹੌਲੀ ਹੌਲੀ ਦੋਵਾਂ ਦੀ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਗਈ । ਦੋਵਾਂ ਨੇ ਇੱਕ ਦੂਜੇ ਨੂੰ ਹਮਸਫ਼ਰ ਬਨਾਉਣ ਦਾ ਫੈਸਲਾ ਮਨ ਹੀ ਮਨ ਕਰ ਲਿਆ ਸੀ ।
ਹੋਰ ਪੜ੍ਹੋ : ਦੋ ਜਵਾਕਾਂ ਨੂੰ ਗੋਦ ‘ਚ ਚੁੱਕੀ ਨਜ਼ਰ ਆਏ ਬੱਬੂ ਮਾਨ, ਗਾਇਕ ਦੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ
ਘਰ ਵਾਲਿਆਂ ਨੂੰ ਮਨਾਉਣ ਦੇ ਲਈ ਕਰਨੀ ਪਈ ਮਸ਼ੱਕਤ
ਹਰਦੀਪ ਗਿੱਲ ਤੇ ਅਨੀਤਾ ਦੇਵਗਨ ਇੱਕ ਦੂਜੇ ਨੂੰ ਦਿਲ ਦੇ ਬੈਠੇ ਸਨ ਅਤੇ ਵਿਆਹ ਕਰਨਾ ਚਾਹੁੰਦੇ ਸਨ । ਪਰ ਹੁਣ ਉਨ੍ਹਾਂ ਦੇ ਰਸਤੇ ‘ਚ ਰੁਕਾਵਟ ਸੀ ਤਾਂ ਦੋਵਾਂ ਦੇ ਪਰਿਵਾਰ ਵਾਲੇ । ਕਿਉਂਕਿ ਦੋਵੇਂ ਵੱਖੋ ਵੱਖ ਜਾਤਾਂ ਤੋਂ ਸਨ ਹਰਦੀਪ ਗਿੱਲ ਜੱਟ ਪਰਿਵਾਰ ਦੇ ਨਾਲ ਸਬੰਧ ਰੱਖਦੇ ਸਨ ਤੇ ਅਨੀਤਾ ਦੇਵਗਨ ਬ੍ਰਾਹਮਣਾਂ ਦੀ ਕੁੜੀ ਸੀ। ਅਨੀਤਾ ਦੇਵਗਨ ਆਪਣੇ ਘਰ ‘ਚ ਸਭ ਤੋਂ ਵੱਡੇ ਸਨ ।
ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇਸ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਜੇ ਅਸੀਂ ਪਹਿਲਾ ਹੀ ਵਿਆਹ ਜੱਟਾਂ ਵੱਲ ਕਰ ਦਿੱਤਾ ਤਾਂ ਬਾਕੀਆਂ ਦੇ ਰਿਸ਼ਤੇ ਨਹੀਂ ਹੋਣੇ । ਜਿਸ ਤੋਂ ਬਾਅਦ ਹਰਦੀਪ ਗਿੱਲ ਦੇ ਵੱਲੋਂ ਕਿਹਾ ਕਿ ਬਾਕੀ ਛੋਟੀਆਂ ਦੇ ਵਿਆਹ ਕਰ ਲਓ ਅਤੇ ਮੈਂ ਬਾਅਦ ‘ਚ ਵਿਆਹ ਕਰਵਾ ਲਵਾਂਗਾ।ਜਿਸ ਕਾਰਨ ਅਨੀਤਾ ਦੇਵਗਨ ਤੋਂ ਛੋਟੇ ਭੈਣ ਭਰਾਵਾਂ ਦੇ ਵਿਆਹ ਪਹਿਲਾਂ ਹੋਏ ਅਤੇ ਤੀਜੇ ਨੰਬਰ ‘ਤੇ ਅਨੀਤਾ ਦੇਵਗਨ ਦਾ ਵਿਆਹ ਹੋਇਆ । ਨੌ ਸਾਲ ਤੱਕ ਹਰਦੀਪ ਗਿੱਲ ਤੇ ਅਨੀਤਾ ਦੇਵਗਨ ਨੇ ਇੱਕ ਦੂਜੇ ਨੂੰ ਪਾਉਣ ਦੇ ਲਈ ਇੰਤਜ਼ਾਰ ਕੀਤਾ ਅਤੇ ਆਖਿਰਕਾਰ ਨੌ ਸਾਲਾਂ ਬਾਅਦ ਦੋਵਾਂ ਦਾ ਪਿਆਰ ਪਰਵਾਨ ਚੜ੍ਹਿਆ ਤੇ ਦੋਵਾਂ ਦਾ ਵਿਆਹ ਹੋ ਗਿਆ ।
- PTC PUNJABI