ਖ਼ਾਨ ਸਾਬ ਨੇ ਆਪਣੇ ਮਾਪਿਆਂ ਲਈ ਬਣਵਾਇਆ ਨਵਾਂ ਘਰ, ਮਾਂ ਨੂੰ ਸੌਂਪੀਆਂ ਘਰ ਦੀਆਂ ਚਾਬੀਆਂ, ਭਾਵੁਕ ਹੋਏ ਮਾਪੇ
ਖ਼ਾਨ ਸਾਬ (Khan Saab)ਨੇ ਨਵਾਂ ਘਰ ਖਰੀਦਿਆ ਹੈ । ਜਿਸ ਦੀਆਂ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਆਪਣੇ ਫੇਸਬੁੱਕ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਗਾਇਕ ਨੇ ਇਸ ਪੋਸਟ ‘ਚ ਲਿਖਿਆ ‘ਇਹ ਉਹ ਮੋਮੈਂਟਸ ਨੇ ਜਦੋਂ ਮੈਂ ਆਪਣੀ ਮਾਂ ਨੂੰ ਉਨ੍ਹਾਂ ਦੇ ਨਵੇਂ ਘਰ ਦੀਆਂ ਚਾਬੀਆਂ ਫੜਾਈਆਂ ਸਨ ਤਾਂ ਮੇਰੀ ਮਾਂ ਨੇ ਹੱਥ ਜੋੜ ਕੇ ਅੱਲ੍ਹਾਪਾਕ ਨੂੰ ਦੁਆ ਕੀਤੀ ਸੀ ਕਿ ਅੱਲ੍ਹਾਪਾਕ ਜੋ ਅੱਜ ਮੈਨੂੰ ਦਿਨ ਦਿਖਾਇਆ ਉਹ ਦੁਨੀਆ ਦੇ ਹਰਕੇ ਧੀ ਪੁੱਤ ਆਪਣੇ ਮਾਪਿਆਂ ਨੂੰ ਦਿਖਾਉਣ।
ਹੋਰ ਪੜ੍ਹੋ : ਮਸ਼ਹੂਰ ਅਦਾਕਾਰਾ ਦੇ ਪਤੀ ਦੀ ਵਿਆਹ ਤੋਂ ਇੱਕ ਸਾਲ ਬਾਅਦ ਹੋਈ ਮੌਤ, ਅਦਾਕਾਰਾ ਨੇ ਹਾਲ ਹੀ ‘ਚ ਮਨਾਈ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ
ਜਿੱਦਾਂ ਸਾਡਾ ਪੁੱਤ ਸਾਡਾ ਦਿਲ ਠੰਢਾ ਕਰ ਰਿਹਾ ਹੈ ਓਦਾਂ ਹੀ ਸਾਰਿਆਂ ਦੇ ਧੀਆਂ ਪੁੱਤ ਕਰਨ। ਇਹ ਮੇਰੀ ਮਾਂ ਦੇ ਬੋਲ ਮੁਬਾਰਕ ਸੀ ਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਕਿ ਪਿਆਰ ਕਰਨ ਵਾਲਿਓ ਆਪਣੇ ਮਾਂ ਬਾਪ ਦਾ ਦਿਲ ਠੰਢਾ ਕਰੋਗੇ ਤਾਂ ਕਿਸੇ ਚੀਜ਼ ਦੀ ਥੋੜ ਨਹੀਂ ਰਹਿਣੀ। ਜੇ ਆਪਣੇ ਮਾਂ ਬਾਪ ਦੀ ਖਿਦਮਤ ਕਰਦੇ ਕਰਦੇ ਮਰ ਵੀ ਗਏ ਤਾਂ ਤੁਹਾਨੂੰ ਜ਼ਿੰਦਗੀ ਕੋਈ ਪਛਤਾਵਾ ਨਹੀਂ ਰਹੇਗਾ ਕਿ ਅਸੀਂ ਆ ਵੀ ਕਰਨਾ ਸੀ ਤੇ ਉਹ ਵੀ ਕਰਨਾ ਸੀ ।
ਤੁਹਾਨੂੰ ਏਨਾ ਪਤਾ ਹੋਵੇਗਾ ਕਿ ਹਾਂ ਅਸੀਂ ਆਪਣੇ ਮਾਂ ਬਾਪ ਦੀ ਖਿਦਮਤ ਕਰ ਕੇ ਆਏ ਹਾਂ। ਅੱਜ ਮੇਰੇ ਨਾਲ ਕਮੈਂਟਸ ਦੇ ਵਿੱਚ ਵਾਅਦਾ ਕਰੋ ਕਿ ਤੁਸੀਂ ਸਾਰੇ ਆਪਣੇ ਮਾਂ ਬਾਪ ਨੂੰ ਇਹ ਦਿਨ ਦਿਖਾਉਣਾ ਈ ਦਿਖਾਉਣਾ ਹੈ ਅਤੇ ਜਿਨ੍ਹਾਂ ਨੇ ਦਿਖਾਇਆ ਹੈ, ਉਹ ਵੀ ਕਮੈਂਟਸ ਕਰਕੇ ਜ਼ਰੂਰ ਦੱਸਿਓ’।
ਗਾਇਕ ਨੇ ਅੱਗੇ ਲਿਖਿਆ ‘ਇਹ ਮੈਂ ਸਿਰਫ਼ ਤਸਵੀਰਾਂ ਨਹੀਂ ਪਾਈਆਂ, ਇਹ ਤੁਹਾਡੇ ਨਾਲ ਆਪਣਾ ਦਿਲ ਫਰੋਲਿਆ ਏ ਤੇ ਤੁਸੀਂ ਵੀ ਮੇਰੇ ਨਾਲ ਆਪਣੀਆਂ ਫੀਲਿੰਗ ਸ਼ੇਅਰ ਕਰੋ ਆਪਣੇ ਮਾਪਿਆਂ ਬਾਰੇ’। ਖ਼ਾਨ ਸਾਬ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ।
- PTC PUNJABI