ਖੇਤਾਂ ‘ਚ ਝੋਨਾ ਲਗਾਉਂਦੀ ਨਜ਼ਰ ਆਈ ਕੌਰ ਬੀ, ਕਾਮਿਆਂ ਨਾਲ ਖੇਤਾਂ ‘ਚ ਮਿਹਨਤ ਕਰਦੇ ਵੇਖ ਫੈਨਸ ਵੀ ਹੋਏ ਖੁਸ਼, ਵੇਖੋ ਵੀਡੀਓ
ਕੌਰ ਬੀ (Kaur B) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੇ ਖੇਤਾਂ ‘ਚ ਕੰਮ ਕਰਦੀ ਹੋਈ ਦਿਖਾਈ ਦਿੰਦੀ ਹੈ। ਬੀਤੇ ਦਿਨ ਜਿੱਥੇ ਗਾਇਕਾ ਖੇਤਾਂ ‘ਚ ਟ੍ਰੈਕਟਰ ਚਲਾਉਂਦੀ ਨਜ਼ਰ ਆਈ ਸੀ। । ਜਿਸ ਤੋਂ ਬਾਅਦ ਉਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਕੌਰ ਬੀ ਆਪਣੇ ਖੇਤਾਂ ‘ਚ ਝੋਨਾ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ।
ਹੋਰ ਪੜ੍ਹੋ : ਜੌਰਡਨ ਸੰਧੂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਖੇਤਾਂ ‘ਚ ਕੰਮ ਕਰਦੇ ਕਾਮਿਆਂ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਇਹ ਕਾਮੇ ਵੀ ਗਾਇਕਾ ਨੂੰ ਆਪਣੇ ਨਾਲ ਕੰਮ ਕਰਦਾ ਵੇਖ ਕੇ ਖੁਸ਼ ਹੋ ਰਹੇ ਹਨ ।ਵੀਡੀਓ ‘ਚ ਕੌਰ ਬੀ ਦੇ ਨਾਲ ਉਨ੍ਹਾਂ ਦਾ ਭਤੀਜਾ ਵੀ ਦਿਖਾਈ ਦੇ ਰਿਹਾ ਹੈ।ਜੋ ਕਿ ਆਪਣੀ ਭੂਆ ਦਾ ਸਾਥ ਦੇ ਰਿਹਾ ਹੈ ।
ਕੌਰ ਬੀ ਅਕਸਰ ਖੇਤਾਂ ‘ਚ ਕਰਦੀ ਹੈ ਕੰਮ
ਕੌਰ ਬੀ ਅਕਸਰ ਆਪਣੇ ਪਿੰਡ ਤੇ ਖੇਤਾਂ ‘ਚ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਕੌਰ ਬੀ ਜਿੱਥੇ ਗਾਉਣ ਦੇ ਨਾਲ-ਨਾਲ ਘਰ ਦੇ ਕੰਮਾਂ ‘ਚ ਵੀ ਹੱਥ ਵਟਾਉਂਦੀ ਹੈ । ਹਾਲਾਂਕਿ ਉਸ ਨੇ ਮੋਹਾਲੀ ‘ਚ ਵੀ ਆਪਣਾ ਘਰ ਵੀ ਬਣਾਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
- PTC PUNJABI