ਕੌਰ ਬੀ ਨੂੰ ਹਿਜ਼ਾਬ ਲੁੱਕ ‘ਚ ਤਸਵੀਰ ਸਾਂਝੀ ਕਰਨੀ ਪਈ ਭਾਰੀ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ
ਕੌਰ ਬੀ (Kaur B) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ । ਉਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਹਰ ਧਰਮ ਦਾ ਆਦਰ ਸਤਿਕਾਰ ਕਰਦੇ ਹਨ । ਬੀਤੇ ਦਿਨੀਂ ਈਦ ਦੇ ਮੌਕੇ ਵੀ ਗਾਇਕਾ ਨੇ ਆਪਣੀ ਹਿਜ਼ਾਬ ਲੁੱਕ ਵਾਲੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਹੋਏ ਸਭ ਨੂੰ ਈਦ ਦੀ ਵਧਾਈ ਦਿੱਤੀ ਸੀ ।
ਹੋਰ ਪੜ੍ਹੋ : ਨੀਰੂ ਬਾਜਵਾ ਦੀ ਰੌਂਗਟੇ ਖੜੇ ਕਰ ਦੇਣ ਵਾਲੀ ਪਹਿਲੀ ਹਾਲੀਵੁੱਡ ਹੌਰਰ ਫ਼ਿਲਮ ‘ਇਟ ਲਾਈਵਜ਼ ਇਨਸਾਈਡ’ ਦਾ ਟ੍ਰੇਲਰ ਰਿਲੀਜ਼
ਪਰ ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਗਾਇਕਾ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ।ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕੀਤੇ ।
ਕੌਰ ਬੀ ਦੇ ਹਿੱਟ ਗੀਤ
ਕੌਰ ਬੀ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਪਰ ਇੱਥੇ ਅਸੀਂ ਉਸ ਦੇ ਕੁਝ ਚੋਣਵੇਂ ਗੀਤਾਂ ਦੀ ਗੱਲ ਕਰਾਂਗੇ । ਜਿਸ ‘ਚ ‘ਬਜਟ’, ‘ਮਿੱਤਰਾਂ ਦੇ ਬੂਟ’, ‘ਫੁਲਕਾਰੀ’, ‘ਪੀਜ਼ਾ ਹੱਟ’, ‘ਜੁੱੱਤੀ ਪਟਿਆਲੇ ਦੀ ਆ’ ਇਹ ਹਿੱਟ ਗੀਤ ਅੱਜ ਕੱਲ੍ਹ ਹਰ ਪਾਰਟੀ ‘ਚ ਵੱਜਦੇ ਆਮ ਸੁਣੇ ਜਾ ਸਕਦੇ ਨੇ ।
ਇਸ ਤੋਂ ਇਲਾਵਾ ਕੌਰ ਬੀ ਲਗਾਤਾਰ ਆਪਣੇ ਗੀਤਾਂ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ । ਗਾਇਕਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਸ ਦੇ ਨਾਲ ਆਪਣੇ ਆਉਣ ਵਾਲੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਦੇ ਬਾਰੇ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।
ਕੁਝ ਸਮਾਂ ਪਹਿਲਾਂ ਖਰੀਦਿਆ ਸੀ ਘਰ
ਕੌਰ ਬੀ ਨੇ ਕੁਝ ਸਮਾਂ ਪਹਿਲਾਂ ਹੀ ਮੋਹਾਲੀ ‘ਚ ਆਪਣਾ ਨਵਾਂ ਘਰ ਖਰੀਦਿਆ ਸੀ। ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਇਸ ਤੋਂ ਇਲਾਵਾ ਕੌਰ ਬੀ ਦੇ ਜੱਦੀ ਪਿੰਡ ਨਵਾਂ ਗਾਓਂ ‘ਚ ਵੀ ਕੋਠੀ ਹੈ ।
- PTC PUNJABI