ਕਾਰਗਿਲ ਸ਼ਹੀਦ ਵਿਕਰਮ ਬੱਤਰਾ ਦੀ ਮਾਂ ਕਮਲਕਾਂਤ ਬੱਤਰਾ ਦਾ ਦਿਹਾਂਤ, ਹਾਰਟ ਅਟੈਕ ਕਾਰਨ ਹੋਈ ਮੌਤ
ਕਾਰਗਿਲ ਸ਼ਹੀਦ ਵਿਕਰਮ ਬੱਤਰਾ (Vikram Batra )ਦੀ ਮਾਂ ਦਾ ਦਿਹਾਂਤ (Mother Death) ਹੋ ਗਿਆ ਹੈ। ਉਹ 77 ਸਾਲਾਂ ਦੇ ਸਨ ।ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ੍ਹ ਦੇ ਪਾਲਮਪੁਰ ‘ਚ ਉਨ੍ਹਾਂ ਨੇ ਆਖਰੀ ਸਾਹ ਲਏ ।ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਦੇ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ ਹੈ । ਉਹ ਆਪਣੇ ਪਿੱਛੇ ਪਤੀ ਅਤੇ ਇੱਕ ਬੇਟਾ ਛੱਡ ਗਏ ਹਨ । ਅੱਜ ਪਾਲਮਪੁਰ ‘ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਕਿਸਾਨਾਂ ਦੇ ਹੱਕ ‘ਚ ਕੀਤੀ ਆਵਾਜ਼ ਬੁਲੰਦ, ਵੀਡੀਓ ਕੀਤਾ ਸਾਂਝਾ
ਉਨ੍ਹਾਂ ਦੇ ਦਿਹਾਂਤ ‘ਤੇ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਨੇ ਲਿਖਿਆ ‘ਸ਼ਹੀਦ ਕੈਪਟਨ ਵਿਕਰਮ ਬੱਤਰਾ ਜੀ ਦੀ ਮਾਤਾ ਦੇ ਦਿਹਾਂਤ ਦੀ ਖਬਰ ਮਿਲੀ ।ਅਸੀਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਮਾਤ ਜੀ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਦੁੱਖ ਸਹਿਣ ਦੀ ਤਾਕਤ ਦੇਣ’। ਕਮਲ ਕਾਂਤ ਬੱਤਰਾ ਨੇ ਸਾਲ ੨੦੧੪ ‘ਚ ਲੋਕ ਸਭਾ ਚੋਣ ਵੀ ਲੜੀ ਸੀ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ।ਹਾਲਾਂਕਿ ਇਸ ਚੋਣ ‘ਚ ਉਨ੍ਹਾਂ ਨੂੰ ਹਾਰ ਮਿਲੀ ਸੀ ।ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਕੈਪਟਨ ਵਿਕਰਮ ਬੱਤਰਾ ਦੀ ਸ਼ਹਾਦਤ ਨੂੰ ੧੯੯੯ ‘ਚ ਆਈ ਫ਼ਿਲਮ ‘ਐੱਲਓਸੀ’ ‘ਚ ਬਿਆਨ ਕੀਤਾ ਗਿਆ ਸੀ । ਇਸ ਤੋਂ ਕੁਝ ਸਮਾਂ ਪਹਿਲਾਂ ‘ਸ਼ੇਰਸ਼ਾਹ’ ਫ਼ਿਲਮ ‘ਚ ਸਿਧਾਰਥ ਮਲਹੋਤਰਾ ਨੇ ਕੈਪਟਨ ਵਿਕਰਮ ਬੱਤਰਾ ਦੀ ਭੂਮਿਕਾ ਨਿਭਾਈ ਸੀ । ਕੈਪਟਨ ਵਿਕਰਮ ਬੱਤਰਾ ਦੇ ਵੱਲੋ ਕਾਰਗਿਲ ‘ਚ ਦਿੱਤੀ ਗਈ ਕੁਰਬਾਨੀ ਸ਼ੂਰਵੀਰਤਾ ਨਾਲ ਭਰਪੂਰ ਸੀ ।ਜਿਨ੍ਹਾਂ ਨੇ ਭਰ ਜਵਾਨੀ ‘ਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੇ ਲਈ ਆਪਣਾ ਬਲਿਦਾਨ ਦਿੱਤਾ ਸੀ।
-