ਸੱਤ ਸਾਲ ਦਾ ਹੋਇਆ ਕਰੀਨਾ ਕਪੂਰ ਖ਼ਾਨ ਦਾ ਵੱਡਾ ਪੁੱਤਰ ਤੈਮੂਰ ਅਲੀ ਖ਼ਾਨ, ਭੂਆ ਨੇ ਸਾਂਝੀਆਂ ਕੀਤੀਆਂ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

Reported by: PTC Punjabi Desk | Edited by: Shaminder  |  December 21st 2023 06:00 PM |  Updated: December 21st 2023 06:00 PM

ਸੱਤ ਸਾਲ ਦਾ ਹੋਇਆ ਕਰੀਨਾ ਕਪੂਰ ਖ਼ਾਨ ਦਾ ਵੱਡਾ ਪੁੱਤਰ ਤੈਮੂਰ ਅਲੀ ਖ਼ਾਨ, ਭੂਆ ਨੇ ਸਾਂਝੀਆਂ ਕੀਤੀਆਂ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ (Kareena Kapoor Khan) ਦਾ ਵੱਡਾ ਪੁੱਤਰ ਤੈਮੂਰ ਅਲੀ ਖ਼ਾਨ ਸੱਤ ਸਾਲ ਦਾ ਹੋ ਗਿਆ ਹੈ । ਤੈਮੂਰ ਅਲੀ ਖ਼ਾਨ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਤੋਂ ਇਲਾਵਾ ਤੈਮੂਰ ਦੀ ਭੂਆ ਸਬਾ ਅਲੀ ਖ਼ਾਨ ਨੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜਿਸ ‘ਚ ਤੈਮੂਰ ਅਲੀ ਖ਼ਾਨ ਜਨਮ ਦਿਨ ‘ਤੇ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। 

Saif Ali khan with taimur.jpg

ਹੋਰ ਪੜ੍ਹੋ : ਉਦੈਪੁਰ ‘ਚ ਪਰਿਵਾਰ ਦੇ ਨਾਲ ਛੁੱਟੀਆਂ ਬਿਤਾ ਰਹੀ ਅਦਾਕਾਰਾ ਸ਼ਿਲਪਾ ਸ਼ੈੱਟੀ, ਕਿਹਾ ‘ਪੇਂਡੂ ਭਾਰਤ ਹੈ ਬਹੁਤ ਸੋਹਣਾ’ਪਟੌਦੀ ਪੈਲੇਸ ‘ਚ ਮਨਾਇਆ ਜਨਮ ਦਿਨ ਤੈਮੂਰ ਅਲੀ ਖ਼ਾਨ ਦਾ ਜਨਮ ਦਿਨ ਪਟੌਦੀ ਪੈਲੇਸ ‘ਚ ਮਨਾਇਆ ਗਿਆ ਹੈ ।ਤਸਵੀਰਾਂ ‘ਚ ਵੇਖ ਸਕਦੇ ਹੋ ਕਿ ਤੈਮੂਰ ਆਪਣੇ ਪਿਤਾ ਦੇ ਨਾਲ ਦਿਖਾਈ ਦੇ ਰਹੇ ਹਨ ਅਤੇ ਇਸ ਤੋਂ ਇਲਾਵਾ ਆਈਸ ਕ੍ਰੀਮ ਦਾ ਮਜ਼ਾ ਲੈਂਦੇ ਹੋਏ ਵੀ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਤੈਮੂਰ ਦੀਆਂ ਤਸਵੀਰਾਂ ਛਾਈਆਂ ਹੋਈਆਂ ਹਨ ।ਦੱਸ ਦਈਏ ਕਿ ਬੀਤੇ ਦਿਨੀਂ ਵੀ ਕਰੀਨਾ ਕਪੂਰ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਦੋਵੇਂ ਜਣੇ ਮੱਕੀ ਦੀ ਰੋਟੀ ਤੇ ਸਾਗ ਦਾ ਮਜ਼ਾ ਲੈਂਦੇ ਹੋਏ ਦਿਖਾਈ ਦਿੱਤੇ ਸਨ ।

   Taimur ali khan.jpgਕਰੀਨਾ ਕਪੂਰ ਖ਼ਾਨ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਜਬ ਵੀ ਮੈਟ,ਥ੍ਰੀ ਇਡੀਅਟਸ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਸੈਫ ਅਲੀ ਖ਼ਾਨ ਵੀ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਲਵ ਆਜ ਕੱਲ੍ਹ, ਏਜੰਟ ਵਿਨੋਦ ਸਣੇ ਕਈ ਫ਼ਿਲਮਾਂ ਦੇ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਭੂਤ ਪੁਲਿਸ’ ਆਈ ਸੀ । ਜੋ ਕਿ ਇੱਕ ਕਾਮੇਡੀ ਮੂਵੀ ਸੀ,ਇਸ ਫ਼ਿਲਮ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ  ਕੀਤਾ ਸੀ। 

 

 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network