ਕਰਨ ਔਜਲਾ ਨੇ ਗਾਇਕ Ikka ਨਾਲ ਆਪਣੇ ਨਵੇਂ ਗੀਤ 'House of Lies' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼
Karan Aujla Song House of Lies : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਂ ਮਹਿਜ਼ ਪੰਜਾਬ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਨਾਲ ਧੂਮਾਂ ਪਾ ਚੁੱਕੇ ਹਨ, ਹਾਲ ਹੀ ਵਿੱਚ ਗਾਇਕ ਨੇ ਆਪਣਾ ਇੱਕ ਹੋਰ ਨਵੇਂ ਗੀਤ 'House of Lies' ਦਾ ਐਲਾਨ ਕੀਤਾ ਹੈ। ਇਸ ਗੀਤ ਵਿੱਚ ਕਰਨ ਔਜਲਾ ਗਾਇਕ ikka ਦੇ ਨਾਲ ਕੋਲੈਬ ਕਰਨਗੇ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਗਾਇਕ ਆਪਣੇ ਫੈਨਜ਼ ਨਾਲ ਨਵੀਂ ਅਪਡੇਟਸ ਸ਼ੇਅਰ ਕੀਤੀਆਂ ਹਨ ਜੋਂ ਕਿ ਉਨ੍ਹਾਂ ਦੇ ਨਵੇਂ ਗੀਤ ਬਾਰੇ ਹਨ। ਰਨ ਔਜਲਾ ਨੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਦਿਆ ਆਪਣੇ ਨਵੇ ਗੀਤ ਗੀਤ 'House of Lies' ਦਾ ਐਲਾਨ ਕੀਤਾ ਹੈ।
ਕਰਨ ਔਜਲਾ ਤੇ ਇਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ, 'HOUSE OF LIES” ft @karanaujla bhai releasing on 17th of May…।' ਇਕਾ ਨੇ ਦੱਸਿਆ ਕਿ ਇਹ ਗੀਤ 17 ਮਈ ਨੂੰ ਰਿਲੀਜ਼ ਹੋਵੇਗਾ ਤੇ ਉਹ ਕਰਨ ਔਜਲਾ ਦੇ ਨਾਲ ਕੋਲੈਬ ਕਰਨ ਲਈ ਕਾਫੀ ਉਤਸ਼ਾਹਿਤ ਹਨ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਸ਼ੋਅ ਦੌਰਾਨ ਆਪਣੇ ਗਾਇਕੀ ਦੇ 22 ਸਾਲਾਂ ਦੇ ਸਫਰ ਬਾਰੇ ਕੀਤੀ ਗੱਲ, ਵੇਖੋ ਗਾਇਕ ਨੇ ਕੀ ਕਿਹਾ
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਦਾ ਗੀਤ Goin Off ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਕਰਨ ਔਜਲਾ ਨੇ ਬੀਤੇ ਦਿਨੀਂ ਜੂਨੋ ਅਵਾਰਡਸ ਵਿੱਚ ਪਰਫਾਰਮ ਕੀਤਾ ਸੀ ਅਤੇ ਇੱਥੇ ਉਹ Tik Tok Juno Fans Choice’ ਅਵਾਰਡ ਹਾਸਿਲ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ। ਇਸ ਦੇ ਨਾਲ ਹੀ ਇਸ ਸਾਲ ਕਰਨ ਔਜਲਾ ਨੇ ਮਸ਼ਹੂਰ ਰੈਪਰ ਡਿਵਾਈਨ ਨਾਲ ਆਪਣੇ ਕਈ ਨਵੇਂ ਗੀਤ ਰਿਲੀਜ਼ ਕੀਤੇ ਹਨ ਜਿਨ੍ਹਾਂ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ।
- PTC PUNJABI