ਕਰਨ ਔਜਲਾ ਨੇ ਆਪਣੇ ਪਿੰਡ 'ਚ ਅੱਖਾਂ ਦੇ ਚੈਅਕਪ ਕੈਂਪ ਦਾ ਕੀਤਾ ਆਯੋਜਨ, ਪਿੰਡ ਵਾਸੀਆਂ ਨੇ ਗਾਇਕ ਦੇ ਨੇਕ ਉਪਰਾਲੇ ਦੀ ਕੀਤੀ ਤਾਰੀਫ
Karan Aujla organised Eye checkup camp: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਗੀਤ ਸੌਫਟਲੀ ਨੂੰ ਲੈ ਕੇ ਕਾਫੀ ਹਿੱਟ ਹੋਇਆ। ਇਸ ਮਗਰੋਂ ਗਾਇਕ ਇੱਕ ਵਾਰ ਫਿਰ ਤੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਚਰਚਾ ਵਿੱਚ ਹਨ।
ਦੱਸ ਦਈਏ ਕਿ ਕਰਨ ਔਜਲਾ ਮਹਿਜ਼ ਗਾਇਕੀ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਆਪਣੀ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸਮਾਜ ਸੇਵਾ ਵੀ ਕਰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਪਿੰਡ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ।
ਕਰਨ ਔਜਲਾ ਨੇ ਆਪਣੇ ਮਰਹੂਮ ਮਾਤਾ-ਪਿਤਾ ਦੀ ਯਾਦ ਵਿੱਚ ਕਰਨ ਔਜਲਾ ਵੱਲੋਂ ਆਪਣੇ ਜੱਦੀ ਪਿੰਡ ਘੁਰਾਲਾ ਵਿਖੇ ਲੋੜਵੰਦਾਂ ਲਈ ਅੱਖਾਂ ਦਾ ਮੁਫ਼ਤ ਇਲਾਜ ਕੈਂਪ ਲਗਵਾਇਆ ਗਿਆ । ਆਨਲਾਈਨ ਇੰਟਰਵਿਊ ਦੌਰਾਨ ਗਾਇਕ ਨੇ ਪਿੰਡ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਹੀ ਅਸੀਂ ਪਿੰਡ ਦੇ ਲੋਕਾ ਲਈ ਹੋਰ ਚੀਜਾ ਕਰਦੇ ਰਹਾਂਗੇ ਅਤੇ ਪਿੰਡ ਦੇ ਵਿਕਾਸ ਲਈ ਜੋ ਵੀ ਜ਼ਰੂਰਤ ਹੋਵੇਗੀ ਉਹ ਆਗਮੀ ਸਮੇਂ ਵਿੱਚ ਕੀਤੀ ਜਾਵੇਗੀ। ਇਸ ਦੌਰਾਨ ਗਾਇਕ ਨੇ ਹੋਰਨਾਂ ਕਲਾਕਾਰਾਂ ਨੂੰ ਵੀ ਆਪੋ-ਆਪਣੇ ਪਿੰਡਾਂ ਵਿੱਚ ਅਜਿਹੇ ਕੈਂਪ ਆਯੋਜਿਤ ਕਰਕੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ।
ਗਾਇਕ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਫੈਨਜ਼ ਤੇ ਪਿੰਡ ਵਾਸੀ ਸ਼ਲਾਘਾ ਕਰ ਰਹੇ ਹਨ। ਫੈਨਜ਼ ਗਾਇਕ ਦੀ ਸੋਚ ਨੂੰ ਬੇਹੱਦ ਚੰਗਾ ਦੱਸ ਰਹੇ ਹਨ। ਫੈਨਜ਼ ਕਮੈਂਟ ਕਰਕੇ ਗਾਇਕ ਨੂੰ ਇਸ ਨੇਕ ਕੰਮ ਲਈ ਵਧਾਈ ਦੇ ਰਹੇ ਹਨ।
- PTC PUNJABI