Karan Aujla: ਕਰਨ ਔਜਲਾ ਦਾ ਨਵਾਂ ਗੀਤ 'ਜੀ ਨਹੀਂ ਲੱਗਦਾ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਹੈ ਇਹ ਗੀਤ

ਕਰਨ ਔਜਲਾ (Karan Aujla) ਇੱਕ ਤੋਂ ਬਾਅਦ ਇੱਕ ਨਵੇਂ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ 'ਚ ਗਾਇਕ ਦਾ ਇੱਕ ਹੋਰ ਨਵਾਂ ਗੀਤ 'ਜੀ ਨਹੀਂ ਲੱਗਦਾ' ਰਿਲੀਜ਼ ਹੋ ਗਿਆ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Reported by: PTC Punjabi Desk | Edited by: Pushp Raj  |  September 06th 2023 06:51 PM |  Updated: September 06th 2023 06:51 PM

Karan Aujla: ਕਰਨ ਔਜਲਾ ਦਾ ਨਵਾਂ ਗੀਤ 'ਜੀ ਨਹੀਂ ਲੱਗਦਾ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਹੈ ਇਹ ਗੀਤ

Karan Aujla's New Song 'Jee Nhi Lagda': ਕਰਨ  ਔਜਲਾ (Karan Aujla) ਇੱਕ ਤੋਂ ਬਾਅਦ ਇੱਕ ਨਵੇਂ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ 'ਚ ਗਾਇਕ ਦਾ ਇੱਕ ਹੋਰ ਨਵਾਂ ਗੀਤ 'ਜੀ ਨਹੀਂ ਲੱਗਦਾ' ਰਿਲੀਜ਼ ਹੋ ਗਿਆ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਇਸ ਬਾਰੇ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਕਰਨ ਔਜਲਾ ਨੇ ਦੇ ਇਸ ਗੀਤ ਦਾ ਟਾਈਟਲ 'ਜੀ ਨਹੀਂ ਲੱਗਦਾ' ਹੈ। ਗਾਇਕ ਨੇ ਗੀਤ ਬਾਰੇ ਵੀ ਜਾਣਕਾਰੀ ਸ਼ੇਅਰ ਕੀਤੀ ਹੈ ।  

ਕਰਨ ਔਜਲਾ ਦਾ ਇਹ ਗੀਤ ਮੇਕਿੰਗ ਮੈਮਰੀਜ਼ ਐਲਬਮ ਦਾ ਇੱਕ ਗੀਤ ਹੈ। ਗੀਤ ਜੀ ਨਹੀਂ ਲੱਗਦਾ ਦੇ ਬੋਲ ਖ਼ੁਦ ਗਾਇਕ ਕਰਨ ਔਜਲਾ ਨੇ ਲਿਖੇ ਹਨ ਤੇ ਇਸ ਨੂੰ ਗਾਇਆ ਤੇ ਕੰਪੋਜ਼ਰ ਵੀ ਖ਼ੁਦ ਉਨ੍ਹਾਂ ਨੇ ਕੀਤਾ ਹੈ।ਇਸ ਗੀਤ ਨੂੰ ਸੰਗੀਤ Ikky ਵੱਲੋਂ ਦਿੱਤਾ ਗਿਆ ਹੈ। ਗੀਤ ਦੀ ਵੀਡੀਓ ਰੁਪਨ ਬੱਲ ਤੇ ਦਿਲਪ੍ਰੀਤ VFX films ਵੱਲੋਂ ਦਿੱਤਾ ਗਿਆ ਹੈ। ਇਸ ਦੇ ਮੇਕਰ ਸੰਦੀਪ ਰਿਹਾਨ ਹਨ  ਤੇ ਇਸ ਗੀਤ ਨੂੰ ਰਿਹਾਨ ਰਿਕਾਰਡਰਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 

ਹੋਰ ਪੜ੍ਹੋ: Varun Sood: ਰੋਡੀਜ਼ ਫੇਮ ਵਰੁਣ ਸੂਦ ਹੋਏ ਵੱਡੇ ਹਾਦਸੇ ਦਾ ਹੋਇਆ ਸ਼ਿਕਾਰ, ਜੇਰੇ ਇਲਾਜ ਹਸਪਤਾਲ 'ਚ ਦਾਖਲ

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਦੀ ਐਲਬਮ ਮੇਕਿੰਗ ਮੈਮਰੀਜ਼ (Making Memories ) ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਪੰਜਾਬੀ ਗਾਇਕ ਕਰਨ ਔਜਲਾ ਪਹਿਲਾ ਅਜਿਹੇ ਪੰਜਾਬੀ ਕਲਾਕਾਰ ਬਣੇ ਹਨ ਜਿਨ੍ਹਾਂ ਨੂੰ ਐਪਲ ਮਿਊਜ਼ਿਕ ਦੁਆਰਾ ਫੋਲੋ ਕੀਤਾ ਗਿਆ ਹੈ। ਜੀ ਹਾਂ, ਕਰਨ ਔਜਲਾ ਇੰਸਟਾਗ੍ਰਾਮ 'ਤੇ ਐਪਲ ਮਿਊਜ਼ਿਕ ਦੇ ਅਧਿਕਾਰਤ ਹੈਂਡਲ ਵੱਲੋਂ ਫਾਲੋ ਕੀਤੇ ਜਾਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਇਸ ਦੇ ਨਾਲ ਹੀ ਫੈਨਜ਼ ਵੀ ਗਾਇਕ ਦੇ ਹਾਲ ਹੀ 'ਚ ਨਵੇਂ ਰਿਲੀਜ਼ ਹੋ ਰਹੇ ਨਵੇਂ ਗੀਤਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network