ਕਰਣ ਔਜਲਾ ਜਲਦ ਬਣਨ ਜਾ ਰਹੇ ਹਨ ਪਿਤਾ ! ਗਾਇਕ ਨੇ ਖੁਦ ਕੀਤਾ ਖੁਲਾਸਾ

ਗਾਇਕ ਕਰਣ ਔਜਲਾ ਨੇ ਹਾਲ ਹੀ ‘ਚ ਇੱਕ ਪੌਡਕਾਸਟ ‘ਚ ਕਈ ਖੁਲਾਸੇ ਕੀਤੇ ਹਨ । ਜਿਸ ‘ਚ ਉਨ੍ਹਾਂ ਨੇ ਆਪਣੇ ਪਰਿਵਾਰ ‘ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।ਜਿਸ ‘ਚ ਉਨ੍ਹਾਂ ਨੇ ਜਿੱਥੇ ਆਪਣੇ ਪਰਿਵਾਰ ਨੂੰ ਲੈ ਕੇ ਗੱਲਬਾਤ ਕੀਤੀ ਹੈ।

Reported by: PTC Punjabi Desk | Edited by: Shaminder  |  May 28th 2024 05:28 PM |  Updated: May 28th 2024 05:28 PM

ਕਰਣ ਔਜਲਾ ਜਲਦ ਬਣਨ ਜਾ ਰਹੇ ਹਨ ਪਿਤਾ ! ਗਾਇਕ ਨੇ ਖੁਦ ਕੀਤਾ ਖੁਲਾਸਾ

ਗਾਇਕ ਕਰਣ ਔਜਲਾ (Karan Aujla) ਨੇ ਹਾਲ ਹੀ ‘ਚ ਇੱਕ ਪੌਡਕਾਸਟ ‘ਚ ਕਈ ਖੁਲਾਸੇ ਕੀਤੇ ਹਨ । ਜਿਸ ‘ਚ ਉਨ੍ਹਾਂ ਨੇ ਆਪਣੇ ਪਰਿਵਾਰ ‘ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।ਜਿਸ ‘ਚ ਉਨ੍ਹਾਂ ਨੇ ਜਿੱਥੇ ਆਪਣੇ ਪਰਿਵਾਰ ਨੂੰ ਲੈ ਕੇ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਹਾਲਾਂਕਿ ਸਪੱਸ਼ਟ ਤਾਂ ਨਹੀਂ ਕੀਤਾ, ਪਰ ਇਸ਼ਾਰਾ ਜ਼ਰੂਰ ਦਿੱਤਾ ਹੈ ਕਿ ਉਸ ਦੇ ਘਰ ਜਲਦ ਹੀ ਖੁਸ਼ੀਆਂ ਆਉਣ ਵਾਲੀਆਂ ਹਨ ।ਜਿਸ ਤੋਂ ਲੱਗਦਾ ਹੈ ਕਿ ਗਾਇਕ ਜਲਦ ਹੀ ਪਿਤਾ ਬਣਨ ਜਾ ਰਹੇ ਹਨ ਅਤੇ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ।

ਹੋਰ ਪੜ੍ਹੋ : ਅਦਾਕਾਰਾ ਨੇਹਾ ਧੂਪੀਆ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤੋਂ ਬਾਅਦ ਕਰਣ ਔਜਲਾ ਦੇ ਫੈਨਸ ਵੀ ਐਕਸਾਈਟਡ ਹਨ ਅਤੇ ਕਰਣ ਔਜਲਾ ਦੇ ਘਰ ਆਉਣ ਵਾਲੀਆਂ ਖੁਸ਼ੀਆਂ ਦੀ ਉਡੀਕ ਕਰ ਰਹੇ ਹਨ ।ਕਰਣ ਔਜਲਾ ਦਾ ਬਚਪਨ ਕਾਫੀ ਸੰਘਰਸ਼ਾਂ ‘ਚ ਬੀਤਿਆ ਹੈ। ਕਿਉਂਕਿ ਉਹ ਬਹੁਤ ਛੋਟੇ ਸਨ ਜਦੋਂ ਉਨ੍ਹਾਂ ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ ।  

ਕਰਣ ਔਜਲਾ ਦਾ ਵਰਕ ਫ੍ਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇੰਡਸਟਰੀ ‘ਚ ਉਹ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣੇ ਜਾਂਦੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’, ‘ਮੈਕਸੀਕੋ ਕੋਕਾ’, ‘ਐਡਮਾਇਰ ਇਨ ਯੂ’, ‘ਜੀ ਨੀ ਲੱਗਦਾ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network