ਕਰਣ ਔਜਲਾ ਨੇ ਪੰਜਾਬ ਦੇ ਖਿਡਾਰੀ ਦੀ 9 ਲੱਖ ਦੇ ਕਰਜ਼ ਨੂੰ ਉਤਾਰਨ ‘ਚ ਕੀਤੀ ਮਦਦ
ਪੰਜਾਬੀ ਗਾਇਕ ਕਰਣ ਔਜਲਾ (Karan Aujla) ਇਨ੍ਹੀਂ ਦਿਨੀਂ ਆਪਣੇ ਗੀਤ ‘ਤੌਬਾ ਤੌਬਾ’ ਦੇ ਕਾਰਨ ਚਰਚਾ ‘ਚ ਹਨ । ਉਨ੍ਹਾਂ ਦੇ ਇਸ ਗੀਤ ਨੇ ਹਰ ਪਾਸੇ ਧਮਾਲ ਪਾਈ ਹੋਈ ਹੈ। ਪਰ ਇਨ੍ਹੀਂ ਦਿਨੀਂ ਕਿਸੇ ਹੋਰ ਵਜ੍ਹਾ ਕਰਕੇ ਵੀ ਗਾਇਕ ਦੀ ਚਰਚਾ ਹੋ ਰਹੀ ਹੈ ਅਤੇ ਗਾਇਕ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਦਰਅਸਲ ਕਰਣ ਔਜਲਾ ਨੇ ਖੰਨਾ ਦੇ ਮਸ਼ਹੂਰ ਪੈਰਾ ਅਥਲੀਟ ਤੇ ਕਰਾਟੇ ਖਿਡਾਰੀ ਤਰੁਣ ਸ਼ਰਮਾ ਦੀ ਆਰਥਿਕ ਪੱਖੋਂ ਮਦਦ ਕੀਤੀ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਖਿਡਾਰੀ ਤਰੁਣ ਸ਼ਰਮਾ ਦੱਸ ਰਿਹਾ ਹੈ ਕਿ ਕਰਣ ਔਜਲਾ ਨੇ ਉਸ ਦੇ ਸਿਰ ਚੜ੍ਹੇ ਨੌ ਲੱਖ ਦੇ ਕਰਜ਼ ਨੂੰ ਉਤਾਰਿਆ ਹੈ। ਤਰੁਣ ਸ਼ਰਮਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ।
ਹੋਰ ਪੜ੍ਹੋ : ਸੁਰਜੀਤ ਬਿੰਦਰਖੀਆ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਜਾਣੋ ਉਨ੍ਹਾਂ ਦੇ ਸੰਗੀਤਕ ਸਫ਼ਰ ਤੇ ਜ਼ਿੰਦਗੀ ਬਾਰੇ
ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਤੇ ਇੰਡਸਟਰੀ ‘ਚ ਉਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਗੀਤ ਲਿਖਣ ਦੇ ਨਾਲ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਗੀਤ ਗਾਉਣੇ ਸ਼ੁਰੂ ਕੀਤੇ ।
ਕਰਣ ਔਜਲਾ ਦੀ ਨਿੱਜੀ ਜ਼ਿੰਦਗੀ
ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਪਿੰਡੇ ‘ਤੇ ਬੜੇ ਦੁੱਖ ਹੰਡਾਏ ਹਨ ।ਉਹ ਬਹੁਤ ਛੋਟੇ ਹੁੰਦੇ ਸਨ ਜਦੋਂ ਮਾਪਿਆਂ ਦਾ ਦਿਹਾਂਤ ਹੋ ਗਿਆ ।ਜਿਸ ਤੋਂ ਬਾਅਦ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਚਾਚਾ ਜੀ ਨੇ ਕੀਤਾ ਸੀ। ਉਨ੍ਹਾਂ ਦੀਆਂ ਦੋ ਭੈਣਾਂ ਹਨ ਹੋ ਵੈਲ ਸੈਟਲਡ ਹਨ । ਇੱਕ ਸਾਲ ਪਹਿਲਾਂ ਉਨ੍ਹਾਂ ਨੇ ਪਲਕ ਨੂੰ ਆਪਣਾ ਹਮਸਫਰ ਬਣਾਇਆ ਹੈ।
- PTC PUNJABI