ਕਰਨ ਔਜਲਾ ਦੀ ਈਪੀ 'For You' ਨੇ ਬਣਾਇਆ ਰਿਕਾਰਡ, ਸਪੌਟੀਫਾਈ 'ਤੇ 200 ਮਿਲੀਅਨ ਸਟ੍ਰੀਮਸ ਕੀਤੇ ਪਾਰ
Karan Aujla's EP 'For You' crosses 200 million : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਆਪਣੀ ਦਮਦਾਰ ਗਾਇਕੀ ਤੇ ਗੀਤਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਦੀ ਈਪੀ 'For You' ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ , ਆਓ ਜਾਣਦੇ ਹਾਂ। ਦੱਸ ਦਈਏ ਕਿ ਕਰਨ ਔਜਲਾ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਇੰਡਸਟਰੀ ਤੋਂ ਲੈ ਕੇ ਵਿਸ਼ਵ ਭਰ ਵਿੱਚ ਆਪਣੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਗਾਇਕ ਦੇ ਨਵੇਂ ਗੀਤ 'Nothing Lasts' ਦੀ ਵੀਡੀਓ ਰਿਲੀਜ਼ ਹੋ ਚੁੱਕੀ ਹੈ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦੀ ਈਪੀ 'For You' ਨੇ ਨਵਾਂ ਰਿਕਾਰਡ ਬਣਾਇਆ ਹੈ। ਗਾਇਕ ਦੀ ਇਸ ਈਪੀ ਨੇ ਸਪੌਟੀਫਾਈ (Spotify) 200 ਮਿਲਿਅਨ ਵਿਊਅਜ਼ ਪਾਰ ਕਰ ਲਏ ਹਨ।
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ , ' ਕਰਨ ਔਜਲਾ ਦੀ ਈ.ਪੀ "ਫੋਰ ਯੂ" ਨੇ ਸੂਪੋਟੀਫਾਈ ਉੱਤੇ 200 ਮਿਲੀਅਨ ਸਟ੍ਰੀਮ ਨੂੰ ਪਾਰ ਕੀਤਾ । ਇਸ ਵਿੱਚ ਕੁਲ 4 ਗੀਤ ਹਨ। ਗਾਇਕ ਦੀ ਈਪੀ ਦੇ ਗੀਤਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਕਰਨ ਔਜਲਾ ਆਪਣੀ ਅਗਲੀ ਈ.ਪੀ ਵੀ ਜਲਦ ਹੀ ਰਿਲੀਜ਼ ਕਰਨਗੇ।
ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੂੰ Netflix ਵੱਲੋਂ ਮਿਲਿਆ ਬੇਹੱਦ ਖਾਸ ਤੋਹਫਾ, ਗਾਇਕ ਨੇ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਦਿਖਾਈ ਝਲਕ
ਦੱਸ ਦੇਈਏ ਕਿ ਕਰਨ ਔਜਲਾ ਨੂੰ ਕੁੱਝ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਦਰਅਸਲ ਕਰਨ ਔਜਲਾ ਦੇ ਮੁੰਬਈ ਪਹੁੰਚਣ ਦੀ ਵਜ੍ਹਾ ਉਨ੍ਹਾਂ ਦੀ ਨਵੀਂ ਐਲਬਮ ਦੀ ਰਿਲੀਜ਼ਿੰਗ ਸੀ। ਕਰਨ ਔਜਲਾ ਨੇ ਅਪਣੀ ਨਵੀਂ ਐਲਬਮ ਰਿਲੀਜ਼ ਕੀਤੀ ਸੀ, ਜੋ ਮਸ਼ਹੂਰ ਰੈਪਰ ਡਿਵਾਈਨ (Rapper Divine) ਮੁੰ ਨਾਲ ਕੋਲੈਬ ਕਰਕੇ ਬਣਾਈ ਗਈ ਹੈ। ਇਸ ਐਲਬਮ ਦਾ ਨਾਂਅ 'ਸਟ੍ਰੀਟ ਡਰੀਮਜ਼' (Street Dreams) ਹੈ। ਇਸ ਤੋਂ ਪਹਿਲਾਂ ਗਾਇਕ ਆਪਣੀ ਇਸ ਐਲਬਮ ਦਾ ਗੀਤ '100 Millions' ਵੀ ਰਿਲੀਜ਼ ਕਰ ਚੁੱਕੇ ਹਨ। ਇਸ ਨਵੀਂ ਐਲਬਮ ਤੇ ਇਸ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਾਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਔਜਲਾ ਨੇ ਬੀਤੇ ਦਿਨ ਯਾਨੀ ਕਿ 3 ਮਾਰਚ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਉਨ੍ਹਾਂ ਨੇ ਪਲਕ ਔਜਲਾ ਨਾਲ ਪਿਛਲੇ ਸਾਲ ਵਿਆਹ ਕਰਵਾਇਆ ਸੀ।
-