ਗਾਇਕ ਕਰਨ ਔਜਲਾ ਦੇ ਹਮਸ਼ਕਲ ਨੂੰ ਵੇਖ ਫੈਨਜ਼ ਹੋਏ ਹੈਰਾਨ, ਅਸਲੀ ਕੌਣ ਪਛਾਨਣਾ ਹੋਇਆ ਮੁਸ਼ਕਲ

Reported by: PTC Punjabi Desk | Edited by: Pushp Raj  |  February 20th 2024 07:40 PM |  Updated: February 20th 2024 07:40 PM

ਗਾਇਕ ਕਰਨ ਔਜਲਾ ਦੇ ਹਮਸ਼ਕਲ ਨੂੰ ਵੇਖ ਫੈਨਜ਼ ਹੋਏ ਹੈਰਾਨ, ਅਸਲੀ ਕੌਣ ਪਛਾਨਣਾ ਹੋਇਆ ਮੁਸ਼ਕਲ

Karan Aujla Doppelganger: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ  ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਸਟ੍ਰੀਟ ਡਰੀਮਜ਼ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਜਿੱਥੇ ਇੱਕ ਪਾਸੇ ਕਰਨ ਔਜਲਾ ਦੇ ਮੁੰਬਈ ਟੂਰ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ, ਉੱਥੇ ਹੀ ਹੁਣ ਕਰਨ ਔਜਲਾ ਦੇ ਹਮਸ਼ਕਲ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਵੇਖ ਕੇ ਇਹ ਪਛਾਣ ਕਰਨਾ ਮੁਸ਼ਕਲ ਹੈ ਕਿ ਅਸਲੀ ਕੌਣ ਹੈ। 

 

ਕਰਨ ਔਜਲਾ ਦੇ ਹਮਸ਼ਕਲ ਦੀ ਤਸਵੀਰ ਹੋਈ ਵਾਇਰਲ 

ਅਕਸਰ ਹੀ ਤੁਸਾਂ ਬੁਜਰਗਾਂ ਕੋਲੋਂ ਸੁਣਿਆ ਹੋਵੇਗਾ ਕਿ ਹਰ ਵਿਅਕਤੀ ਦਾ ਕੋਈ ਨਾਂ ਕੋਈ ਹਮਸ਼ਕਲ ਕਿਤੇ ਨਾਂ ਕਿਤੇ ਜ਼ਰੂਰ ਹੁੰਦਾ ਹੈ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla)  ਦੇ ਹਮਸ਼ਕਲ ਦੀ ਤਸਵੀਰਾਂ  ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋ ਰਹੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਦਿਖਾਈ ਦੇ  ਰਿਹਾ ਇਹ ਮੁੰਡਾ ਹੁਬਹੂ ਕਰਨ ਔਜਲਾ ਵਾਂਗ ਹੀ ਦਿਖਾਈ ਦੇ ਰਿਹਾ ਹੈ। ਇਸ ਮੁੰਡੇ ਦਾ ਨਾਮ ਕਰਨ ਸੋਹਲ ਹੈ। ਕਰਨ ਸੋਹਲ  ਦੀ ਕੱਦ-ਕਾਠੀ ਤੋਂ ਲੈ ਕੇ ਉਸ ਦਾ ਲੁੱਕ ਹੁਬਹੂ ਕਰਨ ਔਜਲਾ ਨਾਲ ਮੇਲ ਖਾਂਦਾ ਹੈ। ਇੱਥੋਂ ਤੱਕ ਉਸ ਦਾ ਹੇਅਰ ਤੇ ਬੀਅਰਡ ਸਟਾਈਲ ਵੀ ਕਰਨ ਔਜਲਾ ਵਰਗਾ ਹੀ ਹੈ। 

ਕਰਨ ਸੋਹਲ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੱਡੀ ਗਿਣਤੀ ਵਿੱਚ ਫੈਨ ਫਾਲੋਇੰਗ ਹੈ। ਉਸ ਨੂੰ ਅਕਸਰ ਹੀ ਇੰਸਟਾਗ੍ਰਾਮ ਅਕਾਊਂਟ ਉੱਤੇ ਕਰਨ ਔਜਲਾ ਦੇ ਗੀਤਾਂ ਸਣੇ ਮੌਜੂਦਾ ਪੰਜਾਬੀ ਟ੍ਰੈਡਿੰਗ ਗੀਤਾਂ ਉੱਤੇ ਰੀਲਸ ਬਣਾਉਂਦੇ ਅਤੇ ਕਰਨ ਔਜਲਾ ਦੇ ਹੁੱਕ ਸਟੈਪਸ ਕਰਦੇ ਹੋਏ ਵੇਖਿਆ ਜਾ ਸਕਦਾ ਹੈ। 

ਹੋਰ ਪੜ੍ਹੋ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਸ ਪਾਕਿਸਤਾਨੀ ਯੂਟਿਊਬਰ ਦੇ ਹਨ ਫੈਨ, ਜਾਣੋ ਕਿਉਂ

ਕਰਨ ਸੋਹਲ ਦੀ ਵੀਡੀਓ ਤੇ ਤਸਵੀਰਾਂ ਵੇਖਣ ਵਾਲੇ ਲੋਕ ਇੱਕ ਵਾਰ ਤਾਂ ਹੈਰਾਨ ਜਾਂਦੇ ਹਨ ਕਿਉਂਕਿ ਕਰਨ ਸੋਹਲ ਨੂੰ ਵੇਖ ਕੇ ਉਨ੍ਹਾਂ ਕਰਨ ਔਜਲਾ ਦਾ ਭੁਲੇਖਾ ਪੈਂਦਾ ਹੈ ਤੇ ਉਹ ਗਾਇਕ ਦੇ ਇਸ ਹਮਸ਼ਕਲ ਦੀ ਰੱਜ ਕੇ ਤਾਰੀਫ ਕਰ ਰਹੇ ਹਨ ਕਿ ਉਹ ਰੀਲਾਂ ਨਾਲੋਂ ਅਸਲ ਵਿੱਚ ਸੋਹਣਾ ਨਜ਼ਰ ਆਉਂਦਾ ਹੈ। ਕਈ ਯੂਜ਼ਰਸ ਉਸ ਕਰਨ ਔਜਲਾ ਦੀ ਕਾਰਬਨ ਕਾਪੀ ਕਹਿ ਰਹੇ ਹਨ। 

ਕਰਨ ਔਜਲਾ  ਦਾ ਵਰਕ ਫਰੰਟ 

ਦੱਸ ਦੇਈਏ ਕਿ ਕਰਨ ਔਜਲਾ ਨੂੰ ਕੁੱਝ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਦਰਅਸਲ ਕਰਨ ਔਜਲਾ ਦੇ ਮੁੰਬਈ ਪਹੁੰਚਣ ਦੀ ਵਜ੍ਹਾ ਉਨ੍ਹਾਂ ਦੀ ਨਵੀਂ ਐਲਬਮ ਦੀ ਰਿਲੀਜ਼ਿੰਗ ਸੀ। ਕਰਨ ਔਜਲਾ ਨੇ ਅਪਣੀ ਨਵੀਂ ਐਲਬਮ ਰਿਲੀਜ਼ ਕੀਤੀ ਸੀ, ਜੋ ਮਸ਼ਹੂਰ ਰੈਪਰ ਡਿਵਾਈਨ (Rapper Divine) ਨਾਲ ਕੋਲੈਬ ਕਰਕੇ ਬਣਾਈ ਗਈ ਹੈ। ਇਸ ਐਲਬਮ ਦਾ ਨਾਂਅ 'ਸਟ੍ਰੀਟ ਡਰੀਮਜ਼'  (Street Dreams) ਹੈ।  ਇਸ ਤੋਂ ਪਹਿਲਾਂ ਗਾਇਕ ਆਪਣੀ ਇਸ ਐਲਬਮ ਦਾ  ਗੀਤ '100 ਮਿਲੀਅਨ' ' ਵੀ ਰਿਲੀਜ਼ ਕਰ ਚੁੱਕੇ ਹਨ। ਇਸ ਨਵੀਂ ਐਲਬਮ ਤੇ ਇਸ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਾਵਾਂ ਹੁੰਗਾਰਾ ਮਿਲ ਰਿਹਾ ਹੈ। 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network