Karan Aujla: ਕਰਨ ਔਜਲਾ ਨੇ ਵੀ ਗਾਇਕ ਸ਼ੁਭ ਦੇ ਹੱਕ 'ਚ ਸ਼ੇਅਰ ਕੀਤੀ ਪੋਸਟ, ਕਿਹਾ- 'ਇਹ ਦੁਨੀਆ ਦਾ ਦਸਤੂਰ ਆ ਵੀਰ'

ਮਸ਼ਹੂਰ ਪੰਜਾਬੀ ਗਾਇਕ ਸ਼ੁਭ ਉਰਫ ਸ਼ੁਭਨੀਤ ਸਿੰਘ ਨੂੰ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਸ਼ੁਭ ਦਾ ਭਾਰਤ ਟੂਰ ਰੱਦ ਹੋਣ ਤੋਂ ਬਾਅਦ ਇਹ ਮਾਮਲਾ ਹੋਰ ਭਖ ਗਿਆ ਹੈ। ਹੁਣ ਇੱਕ ਤੋਂ ਬਾਅਦ ਇੱਕ ਪੰਜਾਬੀ ਇੰਡਸਟਰੀ ਦੇ ਕਲਾਕਾਰ ਸ਼ੁਭ ਦੇ ਸਮਰਥਨ 'ਚ ਆ ਰਹੇ ਹਨ। ਗੈਰੀ ਸੰਧੂ, ਜਗਦੀਪ ਸਿੱਧੂ, ਅੰਬਰ ਧਾਲੀਵਾਲ ਵਰਗੇ ਗਾਇਕ ਪਹਿਲਾਂ ਹੀ ਸ਼ੁਭ ਦੇ ਸਮਰਥਨ 'ਚ ਬੋਲ ਚੁੱਕ ਹਨ। ਇਸ ਤੋਂ ਬਾਅਦ ਹੁਣ ਕਰਨ ਔਜਲਾ ਨੇ ਵੀ ਸ਼ੁਭ ਦੇ ਹੱਕ 'ਚ ਪੋਸਟ ਸ਼ੇਅਰ ਕੀਤੀ ਗਈ ਸੀ।

Reported by: PTC Punjabi Desk | Edited by: Pushp Raj  |  September 22nd 2023 03:22 PM |  Updated: September 22nd 2023 03:22 PM

Karan Aujla: ਕਰਨ ਔਜਲਾ ਨੇ ਵੀ ਗਾਇਕ ਸ਼ੁਭ ਦੇ ਹੱਕ 'ਚ ਸ਼ੇਅਰ ਕੀਤੀ ਪੋਸਟ, ਕਿਹਾ- 'ਇਹ ਦੁਨੀਆ ਦਾ ਦਸਤੂਰ ਆ ਵੀਰ'

Karan Aujla Supports Singer Shubh: ਮਸ਼ਹੂਰ ਪੰਜਾਬੀ ਗਾਇਕ ਸ਼ੁਭ ਉਰਫ ਸ਼ੁਭਨੀਤ ਸਿੰਘ ਨੂੰ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਸ਼ੁਭ ਦਾ ਭਾਰਤ ਟੂਰ ਰੱਦ ਹੋਣ ਤੋਂ ਬਾਅਦ ਇਹ ਮਾਮਲਾ ਹੋਰ ਭਖ ਗਿਆ ਹੈ। ਹੁਣ ਇੱਕ ਤੋਂ ਬਾਅਦ ਇੱਕ ਪੰਜਾਬੀ ਇੰਡਸਟਰੀ ਦੇ ਕਲਾਕਾਰ ਸ਼ੁਭ ਦੇ ਸਮਰਥਨ 'ਚ ਆ ਰਹੇ ਹਨ। ਗੈਰੀ ਸੰਧੂ, ਜਗਦੀਪ ਸਿੱਧੂ, ਅੰਬਰ ਧਾਲੀਵਾਲ ਵਰਗੇ ਗਾਇਕ ਪਹਿਲਾਂ ਹੀ ਸ਼ੁਭ ਦੇ ਸਮਰਥਨ 'ਚ ਬੋਲ ਚੁੱਕ ਹਨ। ਇਸ ਤੋਂ ਬਾਅਦ ਹੁਣ ਕਰਨ ਔਜਲਾ ਨੇ ਵੀ ਸ਼ੁਭ ਦੇ ਹੱਕ 'ਚ ਪੋਸਟ ਸ਼ੇਅਰ ਕੀਤੀ ਗਈ ਸੀ। 

ਕਰਨ ਔਜਲਾ ਨੇ ਵੀ ਸ਼ੁਭ ਦੇ ਸਮਰਥਨ 'ਚ ਪੋਸਟ ਸ਼ੇਅਰ ਕਰ ਦਿੱਤੀ ਹੈ। ਕਰਨ ਔਜਲਾ ਨੇ ਸ਼ੁਭ ਵੱਲੋਂ ਪਾਈ ਸੋਸ਼ਲ ਮੀਡੀਆ ਪੋਸਟ 'ਤੇ ਰਿਐਕਟ ਕੀਤਾ ਹੈ। ਕਰਨ ਨੇ ਸ਼ੁਭ ਦੀ ਪੋਸਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਰੀਪੋਸਟ ਕੀਤਾ ਅਤੇ ਕਿਹਾ, 'ਇਹ ਤਾਂ ਦੁਨੀਆ ਦਾ ਦਸਤੂਰ ਆ ਵੀਰ ਤੂੰ ਪਰਵਾਹ ਨਾ ਕਰੀਂ।' ਦੇਖੋ ਔਜਲਾ ਦੀ ਪੋਸਟ:

ਦੱਸ ਦਈਏ ਕਿ ਹਾਲ ਹੀ 'ਚ ਇੱਕ ਇੰਸਟਾਗ੍ਰਾਮ ਪੋਸਟ ਦੀ ਵਜ੍ਹਾ ਕਰਕੇ ਸ਼ੁਭ ਦਾ ਭਾਰਤ 'ਚ ਕਾਫੀ ਵਿਰੋਧ ਹੋਇਆ ਸੀ। ਉਸ ਦਾ ਮੁੰਬਈ ਸ਼ੋਅ ਵੀ ਕੈਂਸਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸ਼ੁਭ ਨੇ ਆਪਣੀ ਸਫਾਈ 'ਚ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਲਿਿਖਿਆ ਸੀ ਕਿ ਉਹ ਵੀ ਭਾਰਤੀ ਹੈ ਤੇ ਉਸ ਨੂੰ ਭਾਰਤੀ ਹੋਣ 'ਤੇ ਮਾਣ ਹੈ। 

ਹੋਰ ਪੜ੍ਹੋ : Gauhar Khan: ਫਲਾਈਟ 'ਚ ਚੋਰੀ ਹੋਈ ਗੌਹਰ ਖ਼ਾਨ ਦੀ ਇਹ ਖ਼ਾਸ ਚੀਜ਼, ਅਦਾਕਾਰਾ ਨੇ ਏਅਰਲਾਈਨ ਖਿਲਾਫ ਦਰਜ ਕਰਵਾਈ ਸ਼ਿਕਾਇਤ 

ਸਿੱਧੂ ਮੂਸੇਵਾਲਾ ਦੇ ਅਕਾਊਂਟ ਤੋਂ ਸ਼ੇਅਰ ਹੋਈ ਪੋਸਟ

ਸਿੱਧੂ ਮੂਸੇਵਾਲਾ ਦੀ ਟੀਮ ਨੇ ਸ਼ੁਭ ਦਾ ਸਮਰਥਨ ਕਰਦਿਆਂ ਲਿਖਿਆ ਸੀ ਕਿ  'ਪਿਛਲੇ ਕੁੱਝ ਹਫਤਿਆਂ 'ਚ ਸਿੱਖ ਭਾਈਚਾਰੇ ਵਿਚਾਲੇ ਤਣਾਅ ਦੀਆਂ ਕਈ ਖਬਰਾਂ ਸੁਣਨ 'ਚ ਆ ਰਹੀਆਂ ਹਨ। ਇਹ ਸੁਣ ਕੇ ਦਿਲ ਟੁੱਟਦਾ ਹੈ, ਜਿਸ ਤਰ੍ਹਾਂ ਪੰਜਾਬੀਆਂ ਨੂੰ ਉਨ੍ਹਾਂ ਦੀ ਦੇਸ਼ ਭਗਤੀ ਸਾਬਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਭਾਰਤ ਵਰਗੇ ਦੇਸ਼ 'ਚ ਘੱਟ ਗਿਣਤੀ ਬਣ ਕੇ ਰਹਿਣਾ ਚੁਣੌਤੀ ਭਰਪੂਰ ਤਜਰਬਾ ਹੈ। ਸਾਡੇ ਸਿੱਖ ਭਾਈਚਾਰੇ ਦਾ ਇਸ ਤਰ੍ਹਾਂ ਦਾ ਵਿਰੋਧ ਸਾਫ ਤੌਰ 'ਤੇ ਸਿਆਸੀ ਤਾਕਤਾਂ ਦੀ ਸ਼ਹਿ 'ਤੇ ਹੁੰਦਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਿੰਨੇ ਹੀ ਸੈਲੇਬ੍ਰਿਟੀਆਂ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਿੱਧੂ ਨਾਲ ਵੀ ਇਹੀ ਹੋਇਆ, ਉਸ ਨੇ ਖੁੱਲ੍ਹ ਕੇ ਆਪਣੇ ਲੋਕਾਂ ਦਾ ਸਮਰਥਨ ਕੀਤਾ ਤਾਂ ਉਸ 'ਤੇ ਅੱਤਵਾਦੀ ਹੋਣ ਦਾ ਲੇਬਲ ਲਗਾਇਆ ਹੈ, ਉਹ ਵੀ ਬਿਨਾਂ ਕਿਸੇ ਸਬੂਤ ਦੇ। ਅਫਸੋਸ ਦੀ ਗੱਲ ਹੈ ਕਿ ਗਾਇਕ ਸ਼ੁਭ ਨਾਲ ਵੀ ਉਹੀ ਸਭ ਵਾਪਰ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network