ਕਰਨ ਔਜਲਾ ਨੇ ਆਪਣੇ ਵਰਲਡ ਟੂਰ ਦਾ ਕੀਤਾ ਐਲਾਨ, ਪੋਸਟ ਸਾਂਝੀ ਕਰ ਗਾਇਕ ਨੇ ਕਿਹਾ 'ਮੇਰਾ ਸੁਫਨਾ ਹੋਇਆ ਸੱਚ'
Karan Aujla World Tour : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਂ ਮਹਿਜ਼ ਪੰਜਾਬ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਨਾਲ ਧੂਮਾਂ ਪਾ ਚੁੱਕੇ ਹਨ, ਹਾਲ ਹੀ ਵਿੱਚ ਗਾਇਕ ਨੇ ਆਪਣਾ ਪਹਿਲਾ ਵਰਲਡ ਟੂਰ ਐਲਾਨ ਕੀਤਾ ਹੈ ਤੇ ਹੁਣ ਗਾਇਕ ਨੇ ਆਪਣੇ ਫੈਨਜ਼ ਨਾਲ ਇਸ ਟੂਰ ਸਬੰਧੀ ਅਪਡੇਟਸ ਸ਼ੇਅਰ ਕੀਤੇ ਹਨ।
ਕਰਨ ਔਜਲਾ ਨੇ ਆਪਣੇ ਪਹਿਲੇ ਵਰਲਡ ਟੂਰ ਦਾ ਕੀਤਾ ਐਲਾਨ
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ (Karan Aujla) ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਗਾਇਕ ਆਪਣੇ ਵਿਦੇਸ਼ ਬੈਠੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਪਹਿਲੇ ਵਰਲਡ ਟੂਰ ਦਾ ਐਲਾਨ ਕੀਤਾ ਹੈ। ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇਸ ਨਾਲ ਸਬੰਧਤ ਅਪਡੇਟਸ ਅਤੇ ਡਿਟੇਲਸ ਸ਼ੇਅਰ ਕੀਤੇ ਹਨ।
ਗਾਇਕ ਕਰਨ ਔਜਲਾ ਨੇ 2024-25 ਚ ਹੋਣ ਵਾਲੇ ਆਪਣੇ ਵਰਲਡ ਟੂਰ ਦਾ ਅਧਿਕਾਰਿਤ ਤੌਰ 'ਤੇ ਐਲਾਨ ਕੀਤਾ ਹੈ। ਗਾਇਕ ਨੇ ਆਪਣੀ ਇੰਸਟਾ ਸਟੋਰੀ ਵਿੱਚ ਤਸਵੀਰਾਂ ਸ਼ੇਅਰ ਕਰਦਿਆਂ ਦੱਸਿਆ ਕਿ ਕੈਨੇਡਾ ਵਿਖੇ ਹੋਣ ਵਾਲਾ ਉਨ੍ਹਾਂ ਦਾ ਸ਼ੋਅ Sold Out ਹੋ ਚੁੱਕਾ ਹੈ ਤੇ ਉਹ ਆਪਣੇ ਫੈਨਜ਼ ਨੂੰ ਮਿਲਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਗਾਇਕ ਨੇ ਕਿਹਾ ਕਿ ਉਨ੍ਹਾਂ ਦਾ ਵਰਲਡ ਟੂਰ ਕਰਨ ਦਾ ਸੁਫਨਾ ਪੂਰਾ ਹੋਣ ਵਾਲਾ ਹੈ।
ਹੋਰ ਪੜ੍ਹੋ: ਅਫਸਾਨਾ ਖਾਨ ਨੇ ਲਾਈਵ ਸ਼ੋਅ ਦੌਰਾਨ ਆਪਣੇ ਵੱਡੇ ਵੀਰ ਸਿੱਧੂ ਮੂਸੇਵਾਲਾ ਨੂੰ ਗੀਤ ਗਾ ਕੇ ਕੀਤਾ ਯਾਦ, ਵੇਖੋ ਵੀਡੀਓ
ਕਰਨ ਔਜਲਾ ਦਾ ਵਰਕ ਫਰੰਟ
ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਕਰਨ ਔਜਲਾ ਨੇ ਜੂਨੋ ਅਵਾਰਡਸ ਵਿੱਚ ਪਰਫਾਰਮ ਕਰਨ ਅਤੇ Tik Tok Juno Fans Choice’ ਅਵਾਰਡ ਹਾਸਿਲ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ। ਇਸ ਦੇ ਨਾਲ ਹੀ ਇਸ ਸਾਲ ਕਰਨ ਔਜਲਾ ਨੇ ਮਸ਼ਹੂਰ ਰੈਪਰ ਡਿਵਾਈਨ ਨਾਲ ਆਪਣੇ ਕਈ ਨਵੇਂ ਗੀਤ ਰਿਲੀਜ਼ ਕੀਤੇ ਹਨ ਜਿਨ੍ਹਾਂ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ।
- PTC PUNJABI