Karamjit Anmol: ਕਰਮਜੀਤ ਅਨਮੋਲ ਨੇ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਵਧਾਏ ਹੱਥੇ, ਝੋਨੇ ਦੀ ਪਨੀਰੀ ਮੁਫ਼ਤ ਦੇਣ ਦਾ ਕੀਤਾ ਐਲਾਨ
Karamjit Anmol help Farmers: ਪੰਜਾਬੀ ਕਲਾਕਾਰ ਕਰਮਜੀਤ ਅਨਮੋਲ (Karamjit Anmol) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹੈ। ਕਰਮਜੀਤ ਅਨਮੋਲ ਅਕਸਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ। ਦਰਅਸਲ ਕਰਮਜੀਤ ਅਨਮੋਲ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਅਕਸਰ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ, "ਸਤਿ ਸ਼੍ਰੀ ਅਕਾਲ ਜੀ, ਮੇਰੀ ਕਿਸਾਨ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ ਜਿਹੜੇ ਮੇਰੇ ਭਰਾਵਾਂ ਨੂੰ ਝੋਨਾ ਲਾਉਣ ਲਈ ਪਨੀਰੀ ਦੀ ਲੋੜ ਹੈ ,ਉਹ ਮੇਰੇ ਖੇਤ ਪਿੰਡ ਗੰਢੂਆਂ, ਜ਼ਿਲ੍ਹਾ ਸੰਗਰੂਰ ਤੋ ਬਾਸਮਤੀ 1847 ਬਿਲਕੁਲ ਮੁਫ਼ਤ ਪ੍ਰਾਪਤ ਕਰ ਸਕਦਾ ਹੈ। ਇਹ ਜਗਸੀਰ ਸਿੰਘ ਬੌਰੀਆ ਅਤੇ ਸਤਿੰਦਰ ਸਿੰਘ ਢਿੱਲੋ ਦਾ ਨੰਬਰ 9988819400 ਹੈ।"
ਉਹਨਾਂ ਨੇ ਵੀਡੀਓ ਵਿੱਚ ਕਿਹਾ ਕਿ ਜਿਹਨਾਂ ਕਿਸਾਨ ਭਰਾਵਾਂ ਦੀਆਂ ਫਸਲਾਂ ਖ਼ਰਾਬ ਹੋ ਗਈਆਂ ਹਨ ਉਹ ਮੇਰੇ ਖੇਤ ਪਿੰਡ ਗੰਢੂਆਂ, ਜ਼ਿਲ੍ਹਾ ਸੰਗਰੂਰ ਤੋਂ ਬਾਸਮਤੀ 1847 ਬਿਲਕੁਲ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਇਹ ਬਿਲਕੁਲ ਮੁਫ਼ਤ ਸੇਵਾ ਹੈ ਅਤੇ ਮੇਰੇ ਪਿੰਡ ਆ ਕੇ ਇਹ ਪਨੀਰੀ ਲੈ ਕੇ ਜਾ ਸਕਦੇ ਹਨ।
ਦਰਅਸਲ ਪੰਜਾਬ ਵਿੱਚ ਆਏ ਹੜ੍ਹ ਕਾਰਨ ਪੰਜਾਬ ਦੇ ਕਈ ਕਿਸਾਨਾਂ ਦੀ ਝੋਨੇ ਦੀ ਪਨੀਰੀ ਖ਼ਰਾਬ ਹੋ ਗਈਆਂ ਹੈ ਜਿਸ ਕਰਕੇ ਕਿਸਾਨ ਬਹਰੁਤ ਜ਼ਿਆਦਾ ਪਰੇਸ਼ਾਨ ਹੋ ਗਏ ਹਨ।
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਕਿ ਜਿਸ ਵਿੱਚ ਉਹ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਰਾਹੀਂ ਉਨ੍ਹਾਂ ਨੇ ਇੱਕ ਸੁਨੇਹਾ ਸਮਾਜ ਨੂੰ ਦਿੱਤਾ ਹੈ। ਉਨ੍ਹਾਂ ਦੇ ਗਾਣੇ ਦੇ ਬੋਲ ਹਨ ਕਿ ਜਿਹੜੇ ਵੈਸ਼ਨੂੰ ਮੀਟ ਨਾ ਆਂਡਾ ਖਾਂਦੇ ਨੇ ਓਏ ਕੁੱਖਾਂ ਵਿੱਚ ਧੀਆਂ ਨੂੰ ਕਤਲ ਕਰਾਂਦੇ ਨੇ, ਉਏ ਇਨ੍ਹਾਂ ਨਾਲੋਂ ਵੱਡਾ ਕੌਣ ਕਸਾਈ ਏ, ਮੰਨੋ ਜਾਂ ਨਾ ਮੰਨੋ ਇਹ ਸੱਚਾਈ ਏ...। ਅੰਦਰ ਮੈਲ਼ਾ ਬਾਹਰ ਬਹੁਤ ਸਫ਼ਾਈ ਏ...ਮੰਨੋ ਜਾਂ ਨਾ ਮੰਨੋ ਇਹ ਸੱਚਾਈ ਏ।
ਫੈਨਜ਼ ਕਰਮਜੀਤ ਅਨਮੋਲ ਦੀ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਕਰਮਜੀਤ ਅਨਮੋਲ ਵੱਲੋਂ ਕਿਸਾਨਾਂ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਵੀਰ ਜੀ ਜਦੋਂ ਤੁਸੀਂ ਸਾਰੇ ਕਲਾਕਾਰ ਪੰਜਾਬ ਦੇ ਕਿਸੇ ਵੀ ਗੰਭੀਰ ਮਸਲੇ ਲਈ ਖੜਦੇ ਹੋ ਸਾਨੂੰ ਤੁਹਾਡੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ।' ਇੱਕ ਹੋਰ ਨੇ ਲਿਖਿਆ, ' ਤੁਸੀਂ ਪਹਿਲੇ ਕਲਾਕਾਰ ਹੋ ਜੋ ਇਸ ਹੜਾਂ ਵਿੱਚ ਬਰਬਾਦ ਹੋਈਆਂ ਫਸਲਾਂ ਤੇ ਪਨੀਰੀ ਦੀ ਸੇਵਾ ਕੀਤੀ ਆ ਬਾਕੀ ਤਾਂ ਗਾਣਿਆਂ ਚ ਜੱਟ ਜੱਟ ਕਰਨ ਆਲੇ ਆ। ਕਿਸੇ ਕਲਾਕਾਰ ਨੇ ਹੜਾਂ ਦੇ ਮਾਰੇ ਲੋਕਾਂ ਲਈ ਚਵਾਨੀ ਨਹੀ ਕੱਢੀ। ਬਹੁਤ ਮੰਦਭਾਗਾ। '
- PTC PUNJABI