ਕੰਵਰ ਗਰੇਵਾਲ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਫੈਨਸ ਨੂੰ ਪਸੰਦ ਆ ਰਿਹਾ ਗਾਇਕ ਦਾ ਅੰਦਾਜ਼

ਕੰਵਰ ਗਰੇਵਾਲ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਪਰ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਦਾ ਹੈ।

Reported by: PTC Punjabi Desk | Edited by: Shaminder  |  June 21st 2024 05:31 PM |  Updated: June 21st 2024 06:16 PM

ਕੰਵਰ ਗਰੇਵਾਲ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਫੈਨਸ ਨੂੰ ਪਸੰਦ ਆ ਰਿਹਾ ਗਾਇਕ ਦਾ ਅੰਦਾਜ਼

ਕੰਵਰ ਗਰੇਵਾਲ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਪਰ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।   ਇਹ ਵੀਡੀਓ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਦਾ ਹੈ।ਕੰਵਰ ਗਰੇਵਾਲ ਹਾਰਮੋਨੀਅਮ ਦੇ ਨਾਲ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ਅਤੇ ਫੈਨਸ ਨੂੰ ਉਨ੍ਹਾਂ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। 

ਕੰਵਰ ਗਰੇਵਾਲ ਦੀ ਗਾਇਕੀ ਦਾ ਸਫ਼ਰ ਨਹੀਂ ਰਿਹਾ ਆਸਾਨ 

ਕੰਵਰ ਗਰੇਵਾਲ ਨੂੰ ਪੰਜਾਬੀ ਇੰਡਸਟਰੀ ‘ਚ ਜੋ ਮੁਕਾਮ ਅੱਜ ਹਾਸਲ ਹੈ। ਉਸ ਨੂੰ ਹਾਸਲ ਕਰਨ ਲੱਗਿਆਂ ਕਈ ਕਈ ਸਾਲ ਲੱਗ ਜਾਂਦੇ ਹਨ । ਕੰਵਰ ਗਰੇਵਾਲ ਦੇ ਲਈ ਵੀ ਗਾਇਕੀ ਦਾ ਸਫ਼ਰ ਏਨਾਂ ਆਸਾਨ ਨਹੀਂ ਸੀ ਕਿਉਂਕਿ ਘਰ ਦੇ ਆਰਥਿਕ ਹਾਲਾਤ ਏਨੇ ਵਧੀਆ ਨਹੀਂ ਸਨ । ਉਨ੍ਹਾਂ ਦੇ ਘਰ ਨੂੰ ਦਰਵਾਜ਼ਾ ਤੱਕ ਨਹੀਂ ਸੀ ਲੱਗਿਆ । ਇਸ ਦਾ ਜ਼ਿਕਰ ਕਰਦੇ ਹੋਏ ਕੰਵਰ ਗਰੇਵਾਲ ਅਕਸਰ ਭਾਵੁਕ ਹੋ ਜਾਂਦੇ ਹਨ ।

ਕਿਉਂਕਿ ਕੰਵਰ ਗਰੇਵਾਲ ਦਾ ਕਹਿਣਾ ਹੈ ਕਿ ਹੁਣ ਸਭ ਕੁਝ ਹੈ ਪਰ ਹੁਣ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।ਕੰਵਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ। ਜਿਸ ‘ਚ ਫਕੀਰਾ, ਐਲਾਨ, ਰਿਹਾਈ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । 

 

ਹੋਰ ਪੜ੍ਹੋ  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network