ਕਮਲਜੀਤ ਨੀਰੂ ਵਿਦੇਸ਼ ‘ਚ ਰਹਿ ਕੇ ਵੀ ਨਹੀਂ ਭੁੱਲੀ ਚੁੱਲ੍ਹਾ, ਚੁੱਲ੍ਹੇ ‘ਤੇ ਸਾਗ ਰਿੰਨਦੀ ਆਈ ਨਜ਼ਰ
ਕਮਲਜੀਤ ਨੀਰੂ ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਪਿੰਡ ਅਮਰੀਕਾ ਵੀ ਆਈ ਹੈ । ਜਿਸ ‘ਚ ਉਨ੍ਹਾਂ ਦੇ ਨਾਲ ਅਮਰ ਨੂਰੀ ਮੁੱਖ ਭੂਮਿਕਾ ‘ਚ ਦਿਖਾਈ ਦਿੱਤੇ ਹਨ । ਕਮਲਜੀਤ ਨੀਰੂ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ‘ਚ ਜਾ ਕੇ ਵੱਸ ਗਏ ਹਨ । ਪਰ ਆਪਣੀ ਮਿੱਟੀ ਅਤੇ ਜੜ੍ਹਾਂ ਦੇ ਨਾਲ ਹਾਲੇ ਵੀ ਜੁੜੇ ਹੋਏ ਹਨ ।
ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਸਰਦੀਆਂ ਆਉਂਦੇ ਹੀ ਪੰਜਾਬ ‘ਚ ਸਾਗ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ ਅਜਿਹੇ ‘ਚ ਕਮਲਜੀਤ ਨੀਰੂ ਵੀ ਆਪਣੇ ਘਰ ‘ਚ ਸਾਗ ਬਣਾਉਂਦੇ ਹੋਏ ਨਜ਼ਰ ਆਏ । ਉਨ੍ਹਾਂ ਦੇ ਵੱਲੋਂ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।
ਜਿਸ ‘ਚ ਉਹ ਸਾਗ ਘੋਟਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਆ ਜਾਓ ਗਰਮਾ ਗਰਮ ਸਾਗ ਖਾਈਏ । ਇੱੱਟਾਂ ਦਾ ਚੁੱਲ੍ਹਾ ਬਣਾ ਕੇ ਉਸ ‘ਤੇ ਰਿੰਨਿਆ, ਬੜਾ ਸੁਆਦ ਬਣਿਆ’।
ਕਮਲਜੀਤ ਨੀਰੂ ਦਾ ਵਰਕ ਫ੍ਰੰਟ
ਕਮਲਜੀਤ ਨੀਰੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਸੀਟੀ ‘ਤੇ ਸੀਟੀ ਵੱਜਦੀ’, ‘ਭਿੱਜ ਗਈ ਕੁੜਤੀ ਲਾਲ’, ‘ਜਦੋਂ ਮੇਰਾ ਲੱਕ ਹਿੱਲਦਾ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
ਹੋਰ ਪੜ੍ਹੋ
- PTC PUNJABI