ਕਮਲਹੀਰ ਪਹੁੰਚੇ ਆਪਣੇ ਪਿੰਡ, ਦਿਖਾਈਆਂ ਪਿੰਡ ਦੀਆਂ ਝਲਕੀਆਂ, ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵੀ ਨਾਲ ਆਏ ਨਜ਼ਰ
ਕਮਲਹੀਰ (Kamalheer) ਇਨ੍ਹੀਂ ਦਿਨੀਂ ਆਪਣੇ ਪਿੰਡ ਗਏ ਹੋਏ ਹਨ । ਜਿੱਥੇ ਉਹ ਆਪਣੇ ਪਿੰਡ ‘ਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਨਾਲ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵੀ ਦਿਖਾਈ ਦੇ ਰਹੇ ਹਨ । ਘੁੰਮਦੇ ਘੁੰਮਦੇ ਜਦੋਂ ਕਮਲਹੀਰ ਆਪਣੇ ਪਿੰਡ ਚੋਂ ਗੁਜ਼ਰ ਰਹੇ ਸਨ ਤਾਂ ਉੱਥੇ ਇੱਕ ਬਾਥੂ ਦਾ ਪੌਦਾ ਦੇਖ ਕੇ ਰੁਕ ਗਏ । ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਪੌਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੌਦਾ ਏਨਾਂ ਵੱਡਾ ਹੋ ਗਿਆ ਹੈ ਕਿ ਸਾਰਾ ਪਿੰਡ ਵੀ ਸਾਗ ਬਣਾ ਸਕਦਾ ਹੈ ।
ਹੋਰ ਪੜ੍ਹੋ : ਪਾਲੀਵੁੱਡ ਅਦਾਕਾਰ ਜਗਜੀਤ ਸੰਧੂ ਨੇ ਖਰੀਦਿਆ ਨਵਾਂ ਟ੍ਰੈਕਟਰ, ਫੈਨਸ ਦੇ ਰਹੇ ਵਧਾਈ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਚ ‘ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ ਨਵੀ ਕਿਤਾਬ ਪਿੰਡ ਦਾ ਗੇੜਾ ਜ਼ਰੂਰ ਪੜ੍ਹੋ ਜੀ’।ਇਸ ਤੋਂ ਇਲਾਵਾ ਗਾਇਕ ਨੇ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਗਾਇਕ ਨੇ ਆਪਣੇ ਲਾਈਵ ਸ਼ੋਅ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ।
ਕਮਲਹੀਰ ਇਨ੍ਹੀਂ ਦਿਨੀਂ ਪੰਜਾਬ ‘ਚ ਕਰ ਰਹੇ ਲਾਈਵ ਸ਼ੋਅ
ਕਮਲਹੀਰ ਇਨ੍ਹੀਂ ਦਿਨੀਂ ਪੰਜਾਬ ‘ਚ ਲਾਈਵ ਸ਼ੋਅ ਵੀ ਕਰ ਰਹੇ ਹਨ ਤੇ ਉਨ੍ਹਾਂ ਦੇ ਭਰਾ ਮਨਮੋਹਨ ਵਾਰਿਸ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਹੁਣ ਕਮਲਹੀਰ ਨੇ ‘ਪਿੰਡ ਦਾ ਗੇੜਾ’ ਟਾਈਟਲ ਹੇਠ ਇੱਕ ਕਿਤਾਬ ਵੀ ਲਿਖੀ ਹੈ ।
ਜਿਸ ਨੂੰ ਲੈ ਕੇ ਉਹ ਪੱਬਾਂ ਭਾਰ ਹਨ । ਵਾਰਿਸ ਭਰਾ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਵਿਦੇਸ਼ ‘ਚ ਉਨ੍ਹਾਂ ਦਾ ‘ਪੰਜਾਬੀ ਵਿਰਸਾ’ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
- PTC PUNJABI