ਕਮਲ ਖ਼ਾਨ ਦਾ ਅੱਜ ਹੈ ਜਨਮ ਦਿਨ, ਜਾਣੋਂ 40 ਰੁਪਏ ਪ੍ਰਤੀਦਿਨ ਫੈਕਟਰੀ ‘ਚ ਕੰਮ ਕਰਨ ਵਾਲੇ ਕਮਲ ਖ਼ਾਨ ਨੇ ਇੰਡਸਟਰੀ ‘ਚ ਕਿਸ ਤਰ੍ਹਾਂ ਬਣਾਈ ਪਛਾਣ

ਗਾਇਕੀ ਦੇ ਗੁਰ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੇ ਸਨ। ਪੰਜ ਸਾਲ ਦੀ ਉਮਰ ‘ਚ ਹੀ ਕਮਲ ਖ਼ਾਨ ਨੇ ਆਪਣਟ ਚਾਚੇ ਸ਼ੌਕਤ ਅਲੀ ਤੋਂ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।

Reported by: PTC Punjabi Desk | Edited by: Shaminder  |  April 25th 2024 10:28 AM |  Updated: April 25th 2024 11:11 AM

ਕਮਲ ਖ਼ਾਨ ਦਾ ਅੱਜ ਹੈ ਜਨਮ ਦਿਨ, ਜਾਣੋਂ 40 ਰੁਪਏ ਪ੍ਰਤੀਦਿਨ ਫੈਕਟਰੀ ‘ਚ ਕੰਮ ਕਰਨ ਵਾਲੇ ਕਮਲ ਖ਼ਾਨ ਨੇ ਇੰਡਸਟਰੀ ‘ਚ ਕਿਸ ਤਰ੍ਹਾਂ ਬਣਾਈ ਪਛਾਣ

ਕਮਲ ਖ਼ਾਨ (Kamal Khan) ਦਾ ਅੱਜ ਜਨਮ ਦਿਨ (Birthday)ਹੈ।ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਅੱਜ ਗਾਇਕ ਦੇ ਜਨਮ ਦਿਨ ‘ਤੇ ਅਸੀਂ ਉਨ੍ਹਾਂ ਦੇ ਸੰਘਰਸ਼ ਅਤੇ ਨਿੱਜੀ ਜ਼ਿੰਦਗੀ ਦੇ ਬਾਰੇ ਦੱਸਾਂਗੇ । ਕਮਲ ਖ਼ਾਨ ਅਜਿਹਾ ਫਨਕਾਰ ਹੈ। ਜਿਸ ਨੇ ਗਾਇਕੀ ਦੇ ਖੇਤਰ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਕਰੜਾ ਸੰਘਰਸ਼ ਕੀਤਾ ਹੈ। ਕਦੇ ਫੈਕਟਰੀ ‘ਚ ਚਾਲੀ ਰੁਪਏ ਦਿਹਾੜੀ ‘ਤੇ ਕੰਮ ਕਰਨ ਵਾਲੇ ਕਮਲ ਖ਼ਾਨ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਕਰੜੀ ਮਿਹਨਤ ਕੀਤੀ । ਉਨ੍ਹਾਂ ਦ ਜਨਮ ੨੫ ਅਪ੍ਰੈਲ 1989‘ਚ ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਰੀਠ ਖੇੜੀ ‘ਚ ਹੋਇਆ ।

ਹੋਰ ਪੜ੍ਹੋ : ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਸਵਰਨ ਸਿੰਘ ਸੀਵੀਆ ਦਾ ਕਿਰਦਾਰ ਨਿਭਾਉਣ ਵਾਲੇ ਅਪਿੰਦਰਦੀਪ ਸਿੰਘ ਨੂੰ ਮਿਲ ਕੇ ਭਾਵੁਕ ਹੋਈ ਸਵਰਨ ਸੀਵੀਆ ਦੀ ਪਤਨੀ

ਗਾਇਕੀ ਦੇ ਗੁਰ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੇ ਸਨ। ਪੰਜ ਸਾਲ ਦੀ ਉਮਰ ‘ਚ ਹੀ ਕਮਲ ਖ਼ਾਨ ਨੇ ਆਪਣਟ ਚਾਚੇ ਸ਼ੌਕਤ ਅਲੀ ਤੋਂ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।ਕਮਲ ਖ਼ਾਨ ਦੇ ਬਚਪਨ ਦੇ ਕਈ ਅਜਿਹੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।ਕਮਲ ਖ਼ਾਨ ਨੂੰ ਸੰਗੀਤ ਦੇ ਨਾਲ ਏਨਾਂ ਕੁ ਪਿਆਰ ਸੀ ਕਿ ਉਨ੍ਹਾਂ ਨੇ ਟੀਵੀ ਰਿਆਲਟੀ ਸ਼ੋਅ ‘ਚ ਭਾਗ ਲਿਆ । ਜਿਸ ‘ਚ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦੁਨੀਆ ਨੂੰ ਵਿਖਾਉਣ ਦਾ ਮੌਕਾ ਮਿਲਿਆ । ਕਮਲ ਖ਼ਾਨ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣਨ । ਪਰ ਕਮਲ ‘ਤੇ ਗਾਇਕ ਬਣਨ ਦੀ ਧੁਨ ਸਵਾਰ ਸੀ ਅਤੇ ਆਪਣੇ ਇਸ ਸੁਫ਼ਨੇ ਨੂੰ ਉਨ੍ਹਾਂ ਨੇ ਹਰ ਹੀਲੇ ਪੂਰਾ ਕਰ ਕੇ ਵਿਖਾਇਆ । 

ਆਪਣੀ ਸੁਰੀਲੀ ਆਵਾਜ਼ ਦੇ ਲਈ ਜਾਣੇ ਜਾਂਦੇ ਕਮਲ ਖ਼ਾਨ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਅੰਮੀ ਮੇਰੀ,ਦਿਲ ਦੇ ਵਰਕੇ, ਇਸ਼ਕ ਸੂਫ਼ੀਆਨਾ, ਦਿਲ ਸਾਰਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਕਮਲ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਵੀ ਹੋਈ ਹੈ । ਜਿਸ ਦਾ ਬੀਤੇ ਦਿਨੀਂ ਉਨ੍ਹਾਂ ਨੇ ਜਨਮ ਦਿਨ ਵੀ ਮਨਾਇਆ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network