ਜੋਤੀ ਨੂਰਾਂ ਦਾ ਪਤੀ ਨਾਲ ਵਧਿਆ ਵਿਵਾਦ, ਹੁਣ ਪੋਸਟ ਸਾਂਝੀ ਕਰ ਗਾਇਕਾ ਨੇ ਸੁਣਾਈਆਂ ਖਰੀਆਂ ਖਰੀਆਂ
ਜੋਤੀ ਨੂਰਾਂ (Jyoti Nooran) ਅਤੇ ਉਸ ਦੇ ਪਤੀ ਕੁਨਾਲ ਪਾਸੀ (Kunal Pasi)ਦਰਮਿਆਨ ਵਿਵਾਦ ਵੱਧਦਾ ਜਾ ਰਿਹਾ ਹੈ । ਹੁਣ ਗਾਇਕਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਆਪਣੇ ਪਤੀ ਕੁਨਾਲ ਪਾਸੀ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ।ਗਾਇਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤੋਂ ਬਾਅਦ ਇੱਕ ਕਈ ਆਡੀਓ ਕਲਿੱਪ ਸਾਂਝੇ ਕਰਦੇ ਹੋਏ ਪਤੀ ‘ਤੇ ਕਈ ਇਲਜ਼ਾਮ ਲਗਾਏ ਹਨ ।
ਹੋਰ ਪੜ੍ਹੋ :
ਜੋਤੀ ਨੂਰਾਂ ਦਾ ਇਲਜ਼ਾਮ
ਜੋਤੀ ਨੂਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਕੁਨਾਲ ਦਾ ਮੇਰੇ ਨਾਲ ਤਲਾਕ ਦਾ ਮਾਮਲਾ ਚੱਲ ਰਿਹਾ ਹੈ ।ਪਰ ਮੇਰੇ ਪਰਿਵਾਰ ਵਾਲੇ ਉਸ ਦੇ ਨਾਲ ਗੱਲਬਾਤ ਕਰ ਰਹੇ ਹਨ ਅਤੇ ਏਨਾਂ ਕੁਝ ਹੋਣ ਦੇ ਬਾਵਜੂਦ ਮੇਰੇ ਪਰਿਵਾਰ ਵਾਲੇ ਕੁਨਾਲ ਦਾ ਸਾਥ ਦੇ ਰਹੇ ਹਨ ਅਤੇ ਘਰ ਬੁਲਾ ਕੇ ਉਸ ਨੂੰ ਚਾਹ ਪਾਣੀ ਪਿਲਾ ਰਹੇ ਹਨ ।
ਦੋਵਾਂ ਭੈਣਾਂ ਵਿਚਾਲੇ ਆਈਆਂ ਦੂਰੀਆਂ
ਦੱਸ ਦਈਏ ਕਿ ਕੁਨਾਲ ਪਾਸੀ ਦੇ ਕਾਰਨ ਜੋਤੀ ਅਤੇ ਸੁਲਤਾਨਾ ਨੂਰਾਂ ਵਿਚਾਲੇ ਦੂਰੀਆਂ ਆ ਗਈਆਂ ਹਨ ਅਤੇ ਦੋਵਾਂ ਭੈਣਾਂ ਦੇ ਪਿਆਰ ‘ਚ ਵੀ ਫਿੱਕ ਪੈ ਗਿਆ ਹੈ ।
ਜੋਤੀ ਨੂਰਾਂ ਨੇ ਆਡੀਓ ਕਲਿੱਪ ਸਾਂਝੇ ਕਰਦੇ ਹੋਏ ਕਈ ਖੁਲਾਸੇ ਆਪਣੇ ਪਤੀ ਦੇ ਬਾਰੇ ਕੀਤੇ ਹਨ । ਉਸ ਨੇ ਦੱਸਿਆ ਹੈ ਕਿ ਪਤੀ ਕੁਨਾਲ ਪਾਸੀ ਨੇ ਉਸ ਦੇ ਨਾਲ ਕਿੰਨੇ ਧੋਖੇ ਕੀਤੇ ਹਨ ।
ਕੁਝ ਸਮਾਂ ਪਹਿਲਾਂ ਵੀ ਜੋਤੀ ਨੇ ਲਗਾਏ ਸਨ ਇਲਜ਼ਾਮ
ਕੁਝ ਮਹੀਨੇ ਪਹਿਲਾਂ ਵੀ ਜੋਤੀ ਨੂਰਾਂ ਦਾ ਪਤੀ ਕੁਨਾਲ ਪਾਸੀ ਦੇ ਨਾਲ ਵਿਵਾਦ ਹੋਇਆ ਸੀ ।ਉਸ ਨੇ ਪਤੀ ‘ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ । ਪਰ ਦੋਵਾਂ ਨੇ ਮੁੜ ਤੋਂ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਪੈਚ ਅੱਪ ਹੋਣ ਦੀ ਗੱਲ ਆਖੀ ਸੀ ।
- PTC PUNJABI