ਜੋਤੀ ਨੂਰਾਂ ਨੇ ਆਪਣੇ ਲਾਈਵ ਸ਼ੋਅ ਦੌਰਾਨ ਪੈਸਿਆਂ ਨਾਲ ਭਰ ਦਿੱਤੀ ਨਿੱਕੇ ਬੱਚੇ ਦੀ ਝੋਲੀ, ਵੀਡੀਓ ਵੇਖ ਕੇ ਖੁਸ਼ ਹੋਏ ਫੈਨਜ਼
Jyoti Nooran gives money to a kid : ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਜੋਤੀ ਨੂਰਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਉਸ ਦੀ ਤਰੀਫਾਂ ਕਰਦੇ ਹੋਏ ਨਹੀਂ ਥੱਕ ਰਹੇ।
ਦੱਸ ਦਈਏ ਕਿ ਜੋਤੀ ਨੂਰਾਂ ਤੇ ਉਸ ਦੀ ਭੈਂਣ ਸੁਲਤਾਨਾ ਨੂਰਾਂ ਦੀ ਜੋੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਨੂਰਾਂ ਸਿਸਟਰਸ ਦੇ ਨਾਂਅ ਨਾਲ ਮਸ਼ਹੂਰ ਹੈ। ਦੋਹਾਂ ਭੈਣਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ ਤੇ ਨੂਰਾਂ ਸਿਸਟਰ ਦੀ ਜੋੜੀ ਮਹਿਜ਼ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਫਿਲਮਾਂ ਲਈ ਵੀ ਗੀਤ ਗਾ ਚੁੱਕੀਆਂ ਹਨ।
ਹਾਲ ਹੀ 'ਚ ਜੋਤੀ ਨੂਰਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਜੋਤੀ ਨੂਰਾਂ ਦੇ ਇੱਕ ਲਾਈਵ ਸ਼ੋਅ ਦੇ ਦੌਰਾਨ ਦੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਜੋਤੀ ਨੂਰਾਂ ਦੇ ਨਾਲ ਇੱਕ ਨਿੱਕੇ ਜਿਹੇ ਬੱਚੇ ਨੂੰ ਬੈਠ ਕੇ ਦੇਖ ਸਕਦੇ ਹੋ। ਇਹ ਨਿੱਕਾ ਬੱਚਾ ਗਾਇਕਾ ਦੇ ਨਾਲ -ਨਾਲ ਗੀਤ ਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਜੋਤੀ ਨੂਰਾਂ ਬੱਚੇ ਦੀ ਗਾਇਕੀ ਦੇ ਹੁਨਰ ਦੀ ਤਾਰੀਫ ਕਰਦੀ ਹੈ ਤੇ ਜਿਵੇਂ ਹੀ ਉਹ ਸਟੇਜ਼ ਤੋਂ ਜਾਣ ਲੱਗਦਾ ਹੈ ਤਾਂ ਗਾਇਕ ਉਸ ਨੂੰ ਵਾਪਸ ਬੁਲਾਉਂਦੀ ਹੈ ਤੇ ਉਸ ਦੀ ਝੋਲੀ ਵਿੱਚ ਸਟੇਜ਼ ਪਰਫਾਰਮੈਂਸ ਦੌਰਾਨ ਉਸ ਉੱਤੇ ਵਾਰੇ ਹੋਏ ਪੈਸਿਆਂ ਨਾਲ ਬੱਚੇ ਦੀ ਝੋਲੀ ਤੇ ਬਾਹਾਂ ਭਰ ਦਿੰਦੀ ਹੈ। ਗਾਇਕਾ ਵੱਲੋਂ ਮਿਲੇ ਇਸ ਪਿਆਰ ਤੇ ਅਨੋਖੇ ਤਰੀਕੇ ਨਾਲ ਮਦਦ ਮਿਲਣ ਉੱਤੇ ਬੱਚਾ ਕਾਫੀ ਖੁਸ਼ ਹੋ ਜਾਂਦਾ ਹੈ।
ਦੱਸ ਦਈਏ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਗਾਇਕਾ ਨੇ ਕਿਸੇ ਬੱਚੇ ਦੀ ਝੋਲੀ ਪੈਸਿਆਂ ਨਾਲ ਭਰ ਦਿੱਤੀ। ਇਸ ਤੋਂ ਪਹਿਲਾਂ ਵੀ ਜੋਤੀ ਨੂਰਾਂ ਆਪਣੇ ਸ਼ੋਅ ਦੇ ਦੌਰਾਨ ਕਦੇ ਬੱਚੇ ਜਾਂ ਹੋਰਨਾਂ ਲੋੜਵੰਦ ਲੋਕਾਂ ਦੀ ਮਦਦ ਕਰਦੀ ਨਜ਼ਰ ਆਉਂਦੀ ਹੈ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਫੈਨਜ਼ ਗਾਇਕਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਬੀਤੇ ਦਿਨੀਂ ਜੋਤੀ ਨੂਰਾਂ ਦੀ ਆਵਾਜ਼ ਵਿੱਚ ਰਾਜਸਥਾਨੀ ਗੀਤ 'ਪਾਂਵ ਕੀ ਜੂਤੀ ਨਾਂ' ਰਿਲੀਜ਼ ਹੋਇਆ ਹੈ। ਇਹ ਗੀਤ ਕਾਫੀ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
- PTC PUNJABI