ਜੌਰਡਨ ਸੰਧੂ ਨੇ ਵੈਡਿੰਗ ਐਨੀਰਵਰਸਰੀ ‘ਤੇ ਪਤਨੀ ਦੇ ਨਾਲ ਸਾਂਝੀ ਕੀਤੀ ਤਸਵੀਰ

Reported by: PTC Punjabi Desk | Edited by: Shaminder  |  January 22nd 2024 03:04 PM |  Updated: January 22nd 2024 03:04 PM

ਜੌਰਡਨ ਸੰਧੂ ਨੇ ਵੈਡਿੰਗ ਐਨੀਰਵਰਸਰੀ ‘ਤੇ ਪਤਨੀ ਦੇ ਨਾਲ ਸਾਂਝੀ ਕੀਤੀ ਤਸਵੀਰ

ਜੌਰਡਨ ਸੰਧੂ (Jordan Sandhu) ਨੇ ਬੀਤੇ ਦਿਨ ਆਪਣੇ ਵਿਆਹ ਦੀ ਵਰ੍ਹੇਗੰਢ (Wedding Anniversary)ਮਨਾਈ ਹੈ। ਗਾਇਕ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੀ ਪਤਨੀ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਰੱਬ ਕੋਲੋਂ ਮੰਗਾਂ ਖੈਰਾਂ ਤੇਰੀਆਂ, ਹੈਪੀ ਐਨੀਵਰਸਰੀ ਲਵ’। ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਦੱਸ ਦਈਏ ਕਿ ਗਾਇਕ ਦਾ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਸੀ । ਵਿਆਹ ਤੋਂ ਬਾਅਦ ਇਸ ਜੋੜੀ ਦੇ ਕਈ ਵੀਡੀਓ ਵਾਇਰਲ ਹੋਏ ਸਨ । 

ਜੌਰਡਨ ਸੰਧੂ ਦਾ ਨਵਾਂ ਗੀਤ ‘ਜ਼ੁਲਫਾਂ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

 ਹੋਰ ਪੜ੍ਹੋ : ਕੰਗਨਾ ਰਣੌਤ, ਮਾਧੁਰੀ ਦੀਕਸ਼ਿਤ, ਅਰੁਣ ਗੋਵਿਲ ਸਣੇ ਕਈ ਹਸਤੀਆਂ ਨੇ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਰੋਹ ‘ਚ ਕੀਤੀ ਸ਼ਿਰਕਤ

 

ਜੌਰਡਨ ਸੰਧੂ ਨੇ ਦਿੱਤੇ ਕਈ ਹਿੱਟ ਗੀਤ 

ਜੌਰਡਨ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪਾਲੀਵੁੱਡ ਨੂੰ ਦਿੱਤੇ ਹਨ ।ਪਰ ‘ਅੱਜ ਜਸ਼ਨ ਮਨਾਏ ਜਾਣਗੇ’ ਗੀਤ ਦੇ ਨਾਲ ਪਾਲੀਵੁੱਡ ‘ਚ ਉਨ੍ਹਾਂ ਨੂੰ ਪਛਾਣ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਜੱਟੀਏ ਨੀ, ਤੀਜੇ ਵੀਕ, ਫੋਰਡ ਬਾਪੂ ਦਾ, ਤਾਰੀਫਾਂ, ਨਿੰਮ ਥੱਲੇ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ੧੯੯੪ ‘ਚ ਅੰਮ੍ਰਿਤਸਰ ਦੇ ਧਾਰੀਵਾਲ ‘ਚ ਜਨਮੇ ਜੌਰਡਨ ਸੰਧੂ ਨੇ ਅੰਮ੍ਰਿਤਸਰ ‘ਚ ਹੀ ਖਾਲਸਾ ਪਬਲਿਕ ਸਕੂਲ ਤੋਂ ਸਕੂਲ ਦੀ ਸਿੱਖਿਆ ਹਾਸਲ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਦੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ । 

Jordan Sandhu with wife.jpg

ਅਦਾਕਾਰੀ ਵੀ ਕਰ ਚੁੱਕੇ ਹਨ ਜੌਰਡਨ ਸੰਧੂ

 ਜੌਰਡਨ ਸੰਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇਸ ‘ਚ ਵੀ ਉਨ੍ਹਾਂ ਨੂੰ ਕਾਮਯਾਬੀ ਮਿਲੀ। ਉਹ ਖਤਰੇ ਦਾ ਘੁੱਗੂ,ਕਾਕੇ ਦਾ ਵਿਆਹ, ਕਾਲਾ ਸ਼ਾਹ ਕਾਲਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਜੌਰਡਨ ਸੰਧੂ ਨੂੰ ਬਚਪਨ ਤੋਂ ਗਾਉਣ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ।ਉਨ੍ਹਾਂ ਨੇ ਗਾਇਕੀ ਦੇ ਗੁਰ ਹਰਚਰਨ ਸਿੰਘ ਕੋਟ ਖਾਲਸਾ ਤੋਂ ਲਏ । ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਪੁਲਿਸ ਅਫ਼ਸਰ ਬਣਨ ਜਾਂ ਫਿਰ ਸਿਆਸਤ ‘ਚ ਜਾਣ । ਪਰ ਜੌਰਡਨ ਸੰਧੂ ਦੀ ਰੂਚੀ ਗਾਇਕੀ ‘ਚ ਸੀ । 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network