Jimmy Shergill: ਜਿੰਮੀ ਸ਼ੇਰਗਿੱਲ ਨੇ ਫੈਨਜ਼ ਸਾਂਝਾ ਕੀਤਾ ਫ਼ਿਲਮ ਮੁੰਨਾ ਭਾਈ ਐਮਬੀਬੀਐਸ ਦਾ ਤਜ਼ਰਬਾ, ਅਦਾਕਾਰ ਨੇ ਦੱਸਿਆ ਹਸਪਤਾਲ ਦੇ ਬੈੱਡ 'ਤੇ ਸੌਂਦੇ ਸੀ

ਜਿੰਮੀ ਸ਼ੇਰਗਿੱਲ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ 'ਆਜ਼ਮ' ਵਿੱਚ ਦੇਖਿਆ ਗਿਆ ਸੀ। ਹਾਲ ਹੀ 'ਚ ਉਨ੍ਹਾਂ ਦੀ ਵੈੱਬ ਸੀਰੀਜ਼ 'ਚੂਨਾ' ਵੀ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ। ਹੁਣ ਅਦਾਕਾਰ ਨੂੰ ਆਪਣੇ ਉਹ ਦਿਨ ਯਾਦ ਆ ਗਏ ਹਨ ਜਦੋਂ ਉਹ ਫਿਲਮ 'ਮੁੰਨਾਭਾਈ ਐਮਬੀਬੀਐਸ' ਦੀ ਸ਼ੂਟਿੰਗ ਕਰ ਰਹੇ ਸਨ। ਅਦਾਕਾਰ ਨੇ ਖੁਲਾਸਾ ਕੀਤਾ ਕਿ ਉਸ ਦੌਰਾਨ ਉਹ ਹਸਪਤਾਲ ਦੇ ਬੈੱਡ ਉੱਤੇ ਸੌਂਦੇ ਸਨ , ਉਹ ਅਜਿਹਾ ਕਿਉਂ ਕਰਦੇ ਸੀ ਆਓ ਜਾਣਦੇ ਹਾਂ।

Reported by: PTC Punjabi Desk | Edited by: Pushp Raj  |  September 27th 2023 01:17 PM |  Updated: September 27th 2023 01:17 PM

Jimmy Shergill: ਜਿੰਮੀ ਸ਼ੇਰਗਿੱਲ ਨੇ ਫੈਨਜ਼ ਸਾਂਝਾ ਕੀਤਾ ਫ਼ਿਲਮ ਮੁੰਨਾ ਭਾਈ ਐਮਬੀਬੀਐਸ ਦਾ ਤਜ਼ਰਬਾ, ਅਦਾਕਾਰ ਨੇ ਦੱਸਿਆ ਹਸਪਤਾਲ ਦੇ ਬੈੱਡ 'ਤੇ ਸੌਂਦੇ ਸੀ

Jimmy Shergill share film Muna Bhai Mbbs: ਜਿੰਮੀ ਸ਼ੇਰਗਿੱਲ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ 'ਆਜ਼ਮ' ਵਿੱਚ ਦੇਖਿਆ ਗਿਆ ਸੀ। ਹਾਲ ਹੀ 'ਚ ਉਨ੍ਹਾਂ ਦੀ ਵੈੱਬ ਸੀਰੀਜ਼ 'ਚੂਨਾ' ਵੀ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ। ਹੁਣ ਅਦਾਕਾਰ ਨੂੰ ਆਪਣੇ ਉਹ ਦਿਨ ਯਾਦ ਆ ਗਏ ਹਨ ਜਦੋਂ ਉਹ ਫਿਲਮ 'ਮੁੰਨਾਭਾਈ ਐਮਬੀਬੀਐਸ' ਦੀ ਸ਼ੂਟਿੰਗ ਕਰ ਰਹੇ ਸਨ। ਅਦਾਕਾਰ ਨੇ ਖੁਲਾਸਾ ਕੀਤਾ ਕਿ ਉਸ ਦੌਰਾਨ ਉਹ ਹਸਪਤਾਲ ਦੇ ਬੈੱਡ ਉੱਤੇ ਸੌਂਦੇ ਸਨ , ਉਹ ਅਜਿਹਾ ਕਿਉਂ ਕਰਦੇ ਸੀ ਆਓ ਜਾਣਦੇ ਹਾਂ। 

ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮੁੰਨਾਭਾਈ MBBS' ਸਾਲ 2003 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸੰਜੇ ਦੱਤ ਤੋਂ ਇਲਾਵਾ ਅਰਸ਼ਦ ਵਾਰਸੀ ਅਤੇ ਬੋਮਨ ਇਰਾਨੀ ਵੀ ਨਜ਼ਰ ਆਏ ਸਨ। ਜਿੰਮੀ ਸ਼ੇਰਗਿੱਲ ਨੇ ਇਸ ਫਿਲਮ 'ਚ ਕੈਂਸਰ ਦੇ ਮਰੀਜ਼ ਦੀ ਭੂਮਿਕਾ ਨਿਭਾਈ ਸੀ, ਜੋ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਨੂੰ ਖੁੱਲ੍ਹ ਕੇ ਬਤੀਤ ਕਰਨਾ ਚਾਹੁੰਦਾ ਸੀ। ਉਨ੍ਹਾਂ 'ਤੇ ਫਿਲਮ 'ਦੇਖਲੇ ਆਂਖੋਂ ਮੇਂ ਆਂਖੇਂ ਡਾਲ' ਦਾ ਇਕ ਗੀਤ ਫਿਲਮਾਇਆ ਗਿਆ ਸੀ।

ਸੈੱਟ 'ਤੇ ਹਸਪਤਾਲ ਦੇ ਬੈੱਡ 'ਤੇ ਸੌਂਦੇ ਸੀ ਜਿੰਮੀ

ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਿੰਮੀ ਸ਼ੇਰਗਿੱਲ ਨੇ ਕਿਹਾ, 'ਦਿਨ ਦੇ ਸਮੇਂ ਮੈਂ ਪੁਣੇ ਦੇ ਏਅਰਬੇਸ 'ਤੇ ਅਗਨੀਪੰਖ ਨਾਮ ਦੀ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਅਤੇ ਸੂਰਜ ਡੁੱਬਣ ਤੋਂ ਬਾਅਦ ਮੈਂ ਉੱਥੋਂ ਪੈਕਅੱਪ ਕਰ ਕੇ ਮੁੰਬਈ ਫਿਲਮ ਸਿਟੀ ਪਹੁੰਚਿਆ, ਜਿੱਥੇ ਮੁੰਨਾ ਭਾਈ ਦਾ ਸੈੱਟ ਸਥਾਪਿਤ ਕੀਤਾ ਗਿਆ ਸੀ। ਜਦੋਂ ਇਹ ਲੋਕ ਲਾਈਟਾਂ ਲਗਾ ਰਹੇ ਸਨ, ਮੈਂ ਹਸਪਤਾਲ ਦੇ ਕੱਪੜੇ ਪਾ ਕੇ ਉਸ ਬੈੱਡ 'ਤੇ ਸੌਂਦਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਪੂਰੀ ਰਾਤ ਸ਼ੂਟਿੰਗ ਕਰਨੀ ਪਵੇਗੀ।

ਹੋਰ ਪੜ੍ਹੋ: Milind Gaba: ਭੈਣ ਦੀ ਵਿਦਾਈ ਮੌਕੇ ਭਾਵੁਕ ਹੋਏ ਮਿਲਿੰਦ ਗਾਬਾ, ਵੀਡੀਓ ਵੇਖ ਫੈਨਜ਼ ਵੀ ਹੋਏ ਭਾਵੁਕ

'ਲੋਕ ਹੈਰਾਨ ਸਨ ਕਿ ਉਹ ਕਿਸ ਕਿਰਦਾਰ 'ਚ ਹੈ'

ਜਿੰਮੀ ਸ਼ੇਰਗਿੱਲ ਨੇ ਅੱਗੇ ਕਿਹਾ, 'ਜਦੋਂ ਸ਼ੌਟ ਤਿਆਰ ਹੁੰਦੀ ਸੀ ਤਾਂ ਉਹ ਮੈਨੂੰ ਜਗਾਉਂਦੇ ਸੀ। ਕਿਉਂਕਿ ਮੈਨੂੰ ਬਿਮਾਰ ਨਜ਼ਰ ਆਉਣਾ ਸੀ, ਇਸ ਲਈ ਕੋਈ ਤਣਾਅ ਨਹੀਂ ਸੀ ਕਿ ਮੈਨੂੰ ਜਾਗਣ ਤੋਂ ਬਾਅਦ ਮੇਕਅੱਪ ਲਈ ਬੈਠਣਾ ਪਵੇਗਾ। ਲੋਕ ਮਹਿਸੂਸ ਕਰ ਰਹੇ ਸਨ ਕਿ 'ਵਾਹ ਕਿਆ ਕਿਰਦਾਰ ਹੈ'। ਪਰ ਮੈਂ ਅਸਲ ਵਿੱਚ ਸੌਂ ਰਿਹਾ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network