ਝਾਰਖੰਡ ਪੁਲਿਸ ਦੇ ਮੁਲਾਜ਼ਮ ਦਾ ਸ਼ਰਮਨਾਕ ਬਿਆਨ, ਸਿੱਧੂ ਮੂਸੇਵਾਲਾ ਨੂੰ ਕਿਹਾ ਅੱਤਵਾਦੀ, ਵੀਡੀਓ ਹੋ ਰਿਹਾ ਵਾਇਰਲ

ਝਾਰਖੰਡ ਪੁਲਿਸ ਦਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ । ਜਿਸ ‘ਚ ਇੱਕ ਪੁਲਿਸ ਵਾਲਾ ਬਾਈਕ ‘ਤੇ ਸਵਾਰ ਇੱਕ ਮੁੰਡੇ ਕੁੜੀ ਨੂੰ ਰੋਕਦੇ ਹਨ । ਪੁਲਿਸ ਵਾਲਾ ਕਹਿੰਦਾ ਹੈ ਕਿ ‘ਇਸ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ । ਸਿੱਧੂ ਮੂਸੇਵਾਲਾ ਨੂੰ… ਜੋ ਕਿ ਅੱਤਵਾਦੀ ਹੈ ।ਹੈਲਮੇਟ ਤੁਹਾਡੇ ਕੋਲ ਹੈ ਨਹੀਂ’।

Reported by: PTC Punjabi Desk | Edited by: Shaminder  |  August 21st 2023 03:55 PM |  Updated: August 21st 2023 03:55 PM

ਝਾਰਖੰਡ ਪੁਲਿਸ ਦੇ ਮੁਲਾਜ਼ਮ ਦਾ ਸ਼ਰਮਨਾਕ ਬਿਆਨ, ਸਿੱਧੂ ਮੂਸੇਵਾਲਾ ਨੂੰ ਕਿਹਾ ਅੱਤਵਾਦੀ, ਵੀਡੀਓ ਹੋ ਰਿਹਾ ਵਾਇਰਲ

ਝਾਰਖੰਡ ਪੁਲਿਸ ਦਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ । ਜਿਸ ‘ਚ ਇੱਕ ਪੁਲਿਸ ਵਾਲਾ ਬਾਈਕ ‘ਤੇ ਸਵਾਰ ਇੱਕ ਮੁੰਡੇ ਕੁੜੀ ਨੂੰ ਰੋਕਦੇ ਹਨ । ਪੁਲਿਸ ਵਾਲਾ ਕਹਿੰਦਾ ਹੈ ਕਿ ‘ਇਸ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ । ਸਿੱਧੂ ਮੂਸੇਵਾਲਾ (Sidhu Moose Wala) ਨੂੰ… ਜੋ ਕਿ ਅੱਤਵਾਦੀ ਹੈ ।ਹੈਲਮੇਟ ਤੁਹਾਡੇ ਕੋਲ ਹੈ ਨਹੀਂ’।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ । ਸੋਸ਼ਲ ਮੀਡੀਆ ਯੂਜ਼ਰ ਕਹਿ ਰਹੇ ਹਨ ਕਿ ਇਨ੍ਹਾਂ ਨੰ ਸਾਰਾ ਪੰਜਾਬ ਹੀ ਅੱਤਵਾਦੀ ਲੱਗਦਾ ।

ਹੋਰ ਪੜ੍ਹੋ :  ਸੋਨਮ ਕਪੂਰ ਨੇ ਮਨਾਇਆ ਬੇਟੇ ਦਾ ਜਨਮ ਦਿਨ, ਵੇਖੋ ਮਾਂ ਪੁੱਤਰ ਦੀਆਂ ਖੂਬਸੂਰਤ ਤਸਵੀਰਾਂ

ਜਦੋਂਕਿ ਇੱਕ ਹੋਰ ਨੇ ਅਪਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਹੈ । ਇਸ ਵੀਡੀਓ ਨੂੰ ਪ੍ਰਾਈਮ ਏਸ਼ੀਆ ਟੀਵੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਜਿਉਂ ਹੀ ਇਹ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੇ ਆਪੋ ਆਪਣੇ ਪ੍ਰਤੀਕਰਮ ਇਸ ‘ਤੇ ਦੇਣੇ ਸ਼ੁਰੂ ਕਰ ਦਿੱਤੇ। 

ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ

ਸਿੱਧੂ ਮੂਸੇਵਾਲਾ ਦਾ ਕਤਲ ਇੱਕ ਸਾਲ ਪਹਿਲਾਂ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪੇ ਲਗਾਤਾਰ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ । ਅੱਜ ਵੀ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਆਪਣੇ ਪੁੱਤਰ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ ।ਜਿਸ ‘ਚ ਉਨ੍ਹਾਂ ਨੇ ਉਸ ਅਕਾਲ ਪੁਰਖ ‘ਤੇ ਭਰੋਸਾ ਜਤਾਉਂਦਿਆਂ ਕਿਹਾ ਹੈ ਕਿ ਇੱਕ ਦਿਨ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ ।  

 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network