ਜੈਜ਼ੀ ਬੀ ਦੇ ਪੁੱਤਰ ਨੇ ਡਿਗਰੀ ਕੀਤੀ ਹਾਸਲ, ਪਿਤਾ ਜੈਜ਼ੀ ਬੀ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ
ਜੈਜ਼ੀ ਬੀ (Jazzy B) ਨੇ ਆਪਣੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਕਾਨਵੋਕੇਸ਼ਨ ‘ਚ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਪੁੱਤਰ ਨੂੰ ਪੜ੍ਹਾਈ ‘ਚ ਅੱਵਲ ਆਉਣ ‘ਤੇ ਵਧਾਈ ਦਿੱਤੀ ਹੈ । ਜਿਉਂ ਹੀ ਗਾਇਕ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂੇਟ ‘ਤੇ ਸਾਂਝਾ ਕੀਤਾ ਤਾਂ ਸੈਲੀਬ੍ਰੇਟੀਜ਼ ਦੇ ਨਾਲ-ਨਾਲ ਦੋਸਤਾਂ ਮਿੱਤਰਾਂ ਨੇ ਵੀ ਜੈਜ਼ੀ ਬੀ ਨੂੰ ਉਨ੍ਹਾਂ ਦੇ ਪੁੱਤਰ ਦੀ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ ਹੈ।
ਹੋਰ ਪੜ੍ਹੋ : ਅਫਸਾਨਾ ਖ਼ਾਨ ਨੂੰ ਲੋਕਾਂ ਨੇ ਕੀਤਾ ਟ੍ਰੋਲ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਜੈਜ਼ੀ ਬੀ ਦੀ ਨਿੱਜੀ ਜ਼ਿੰਦਗੀ
ਜੈਜ਼ੀ ਬੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਇੱਕ ਧੀ ਹੈ ਅਤੇ ਇੱਕ ਪੁੱਤਰ । ਜਿਸ ਦੇ ਨਾਲ ਜੈਜ਼ੀ ਬੀ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਧੀ ਆਇਸ਼ਾ ਤਾਂ ਉਨ੍ਹਾਂ ਦੇ ਨਾਲ ਰੈਂਬੋ ਗੀਤ ‘ਚ ਵੀ ਨਜ਼ਰ ਆ ਚੁੱਕੀ ਹੈ। ਜੈਜ਼ੀ ਬੀ ਦਾ ਪਰਿਵਾਰ ਵਿਦੇਸ਼ ‘ਚ ਹੀ ਰਹਿੰਦਾ ਹੈ। ਜੈਜ਼ੀ ਬੀ ਲੰਮੇ ਸਮੇਂ ਤੋਂ ਵਿਦੇਸ਼ ‘ਚ ਸੈਟਲ ਹਨ । ਪਰ ਉਹ ਆਪਣੇ ਪਰਿਵਾਰ ਦੇ ਨਾਲ ਅਕਸਰ ਆਪਣੇ ਜੱਦੀ ਪਿੰਡ ‘ਚ ਗੇੜਾ ਮਾਰਦੇ ਰਹਿੰਦੇ ਹਨ ।
ਜੈਜ਼ੀ ਬੀ ਦਾ ਵਰਕ ਫ੍ਰੰਟ
ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਜੈਜ਼ੀ ਬੀ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਗਿੱਪੀ ਗਰੇਵਾਲ ਦੇ ਨਾਲ ਕੁਝ ਸਮਾਂ ਪਹਿਲਾਂ ਆਈ ਫ਼ਿਲਮ ‘ਸਨੋਮੈਨ’ ਵੀ ਸ਼ਾਮਿਲ ਹੈ।
- PTC PUNJABI