ਜੈਜ਼ੀ ਬੀ ਨੇ ਆਪਣੇ ਸ਼ੋਅ ਦੌਰਾਨ ਹੱਥ 'ਚ ਤਖ਼ਤੀ ਫੜ ਫੈਨਜ਼ ਨੂੰ ਦਿੱਤਾ ਸੰਦੇਸ਼, ਵੇਖੋ ਕੀ ਕਿਹਾ ?

Reported by: PTC Punjabi Desk | Edited by: Pushp Raj  |  February 03rd 2024 12:28 PM |  Updated: February 03rd 2024 12:28 PM

ਜੈਜ਼ੀ ਬੀ ਨੇ ਆਪਣੇ ਸ਼ੋਅ ਦੌਰਾਨ ਹੱਥ 'ਚ ਤਖ਼ਤੀ ਫੜ ਫੈਨਜ਼ ਨੂੰ ਦਿੱਤਾ ਸੰਦੇਸ਼, ਵੇਖੋ ਕੀ ਕਿਹਾ ?

Jazzy B specail Message For Fans : ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ (Jazzy B) ਆਪਣੇ ਗੀਤਾਂ ਲਈ ਹੀ ਮਸ਼ਹੂਰ ਹਨ। ਹਾਲ ਹੀ 'ਚ ਜੈਜ਼ੀ ਬੀ ਆਪਣੇ ਸ਼ੋਅ ਦੌਰਾਨ ਆਪਣੇ ਫੈਨਜ਼ ਨੂੰ ਖਾਸ ਅਪੀਲ ਕਰਦੇ ਨਜ਼ਰ ਆਏ। ਗਾਇਕ ਨੇ ਆਪਣੇ ਫੈਨਜ਼ ਨੂੰ ਕੀ ਸੰਦੇਸ਼ ਦਿੱਤਾ ਆਓ ਜਾਣਦੇ ਹਾਂ।

ਦੱਸ ਦਈਏ ਕਿ ਜੈਜ਼ੀ ਬੀ ਆਪਣੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਇਨ੍ਹੀਂ ਦਿਨੀਂ ਜੈਜ਼ੀ ਬੀ ਆਪਣੇ ਲਾਈਵ ਸ਼ੋਅਸ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਹਾਲ ਹੀ ਵਿੱਚ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਗਾਇਕ ਨੂੰ ਲਾਈਵ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ-ਨਾਲ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਨੇ ਹੱਥ ਵਿੱਚ ਤਖ਼ਤੀ ਫੜੀ ਹੋਈ ਹੈ।

 

ਜੈਜ਼ੀ ਬੀ ਨੇ ਫੈਨਜ਼ ਨੂੰ ਦਿੱਤਾ ਸੰਦੇਸ਼

ਜੈਜ਼ੀ ਬੀ ਵਿੱਚ ਹੱਥ ਵਿੱਚ ਜੋ ਤਖ਼ਤੀ ਫੜੀ ਹੋਈ ਹੈ। ਉਸ ਉੱਤੇ ਪੰਜਾਬੀ ਦੀ ਵਰਣਮਾਲਾ ਲਿਖੀ ਹੋਈ ਹੈ। ਇਸ ਦੌਰਾਨ ਗਾਇਕ ਆਪਣੇ ਫੈਨਜ਼ ਨਾਲ ਇੱਕ ਕਿੱਸਾ ਸ਼ੇਅਰ ਕਰਦੇ ਹੋਏ ਨਜ਼ਰ ਆਏ। ਗਾਇਕ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਕਿਸੇ ਥਾਂ ਉੱਤੇ ਸ਼ੂਟਿੰਗ ਕਰ ਰਹੇ ਸਨ, ਉਸ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਇੱਕ ਸਰਦਾਰ ਮੁੰਡਾ ਹਿੰਦੀ ਬੋਲ ਰਿਹਾ ਸੀ। ਮੈਂ ਕਿਹਾ ਕਿ ਬਾਈ ਤੂੰ ਇੱਕ ਸਰਦਾਰ ਹੈ ਘੱਟੋ ਘੱਟ ਪੰਜਾਬੀ ਤਾਂ ਆਉਣੀ ਹੀ ਚਾਹੀਦੀ ਹੈ।  

ਇਹ ਕਿੱਸਾ ਦੱਸਦੇ ਹੋਏ ਜੈਜ਼ੀ ਬੀ ਨੇ ਕਿਹਾ ਕਿ ਜੇਕਰ ਪੰਜਾਬੀ ਮਾਂ ਬੋਲੀ ਨਾਂ ਹੁੰਦੀ ਤਾਂ ਜੈਜ਼ੀ ਬੀ ਦਾ ਨਾਮ ਨਾਂ ਹੁੰਦਾ। ਜੇਕਰ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਤੇ ਪੰਜਾਬੀ ਹੋ ਤਾਂ ਘੱਟੋ-ਘੱਟ ਤੁਹਾਨੂੰ ਪੰਜਾਬੀ ਜ਼ਰੂਰ ਆਉਣੀ ਚਾਹੀਦੀ ਹੈ। ਇਸ ਦੌਰਾਨ ਜੈਜ਼ੀ ਬੀ ਨੇ ਕਿਹਾ ਕਿ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਿ ਘੱਟੋ-ਘੱਟ ਆਪੋ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਓ, ਇਹ ਸਾਡੀ ਮਾਂ ਬੋਲੀ ਹੈ ਤੇ ਇਸ ਨੂੰ ਪੂਰਾ ਮਾਣ ਤੇ ਸਤਿਕਾਰ ਦਿਓ। ਫੈਨਜ਼ ਜੈਜ਼ੀ ਬੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਜੈਜ਼ੀ ਬੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। 

ਹੋਰ ਪੜ੍ਹੋ: ਰਾਕੇਸ਼ ਰੌਸ਼ਨ ਨੂੰ ਬੰਬੇ ਹਾਈ ਕੋਰਟ ਵੱਲੋਂ ਮਿਲੀ ਵੱਡੀ ਰਾਹਤ, ਧੋਖਾਧੜੀ ਮਾਮਲੇ 'ਚ 20 ਲੱਖ ਰੁਪਏ ਵਾਪਸ ਕਰਨ ਦੇ ਦਿੱਤੇ ਹੁਕਮ 

 

ਜੈਜ਼ੀ ਬੀ ਦਾ ਵਰਕ ਫਰੰਟ 

ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਪਿਛਲੇ 31 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ (Pollywood) ਦੇ ਵਿੱਚ ਸਰਗਰਮ ਹਨ। ਜੈਜ਼ੀ ਬੀ ਦੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' 1993 'ਚ ਰਿਲੀਜ਼ ਹੋਈ ਸੀ। ਉਹ ਉਦੋਂ ਲੈਕੇ ਹੁਣ ਤੱਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਜੈਜ਼ੀ ਬੀ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਦਿਨੀਂ ਜੈਜ਼ੀ ਬੀ ਦੀ ਨਵੀਂ ਈਪੀ 'ਇਸ਼ਕ' ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network