ਜੈਜ਼ੀ ਬੀ ਦਾ ਨਵਾਂ ਧਾਰਮਿਕ ਗੀਤ 'ਸਿੱਖੀ v/s ਮੌਤ' ਹੋਇਆ ਰਿਲੀਜ਼, ਸਿੱਖ ਧਰਮ ਦੀ ਮਹੱਤਤਾ ਨੂੰ ਦੱਸਦਾ ਇਹ ਗੀਤ ਸੁਣ ਫੈਨਜ਼ ਹੋਏ ਖੁਸ਼
Jazzy B's new song Sikhi v/s Maut: ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ (Jazzy B)ਨੂੰ ਕੌਣ ਨਹੀਂ ਜਾਣਦਾ। ਆਪਣੇ ਵੱਖਰੇ ਅੰਦਾਜ਼ ਨਾਲ ਪੰਜਾਬੀ ਸੱਭਿਆਚਾਰ ਦੇ ਰੰਗ ਨੂੰ ਬਰਕਰਾਰ ਰੱਖ ਕੇ ਗੀਤ ਗਾਉਣ ਵਾਲੇ ਜੈਜ਼ੀ ਬੀ ਦੇ ਲੱਖਾਂ ਫੈਨਜ਼ ਹਨ। ਹਾਲ ਹੀ ਵਿੱਚ ਜੈਜ਼ੀ ਬੀ ਮੁੜ ਇੱਕ ਵਾਰ ਫਿਰ ਆਪਣੇ ਨਵੇਂ ਧਾਰਮਿਕ ਗੀਤ 'ਸਿੱਖੀ v/s ਮੌਤ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਹ ਗੀਤ ਸਿੱਖੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ।
ਜੈਜ਼ੀ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਿਛਲੇ 30 ਸਾਲਾਂ ਤੋਂ ਸਰਗਰਮ ਹਨ। ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਨਵਾਂ ਗੀਤ ਦਰਸ਼ਕਾਂ ਦੇ ਰੁਬਰੂ ਪੇਸ਼ ਕਰਦੇ ਹਨ । ਗਾਇਕ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ।
ਜੈਜ਼ੀ ਬੀ ਗਾਇਕੀ ਦੇ ਨਾਲ -ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਨਵੇਂ ਰਿਲੀਜ਼ ਹੋਏ ਗੀਤ ਬਾਰੇ ਜਾਣਕਾਰੀ ਦਿੱਤੀ ਹੈ।
ਜੈਜ਼ੀ ਬੀ ਦਾ ਇਹ ਗੀਤ ਇੱਕ ਧਾਰਮਿਕ ਗੀਤ ਹੈ। ਇਸ ਗੀਤ ਦਾ ਸਿਰਲੇਖ 'ਸਿੱਖੀ v/s ਮੌਤ' ਹੈ। ਗਾਇਕ ਦੇ ਇਸ ਨਵੇਂ ਗੀਤ ਬਾਰੇ ਗੱਲ ਕਰੀਏ ਤਾਂ ਗਾਇਕ ਦਾ ਇਹ ਗੀਤ ਸਿੱਖਾਂ ਦੀ ਅਣਖ, ਸਿੱਖ ਧਰਮ ਦੇ ਇਤਿਹਾਸ ਤੇ ਇਸ ਦੀ ਮੱਹਤਤਾ ਨੂੰ ਪੇਸ਼ ਕਰਦਾ ਹੈ। ਇਸ ਗੀਤ ਨੂੰ ਜੈਜ਼ੀ ਬੀ ਸਣੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ , ਮਣੀ ਚੀਮਾ ਨੇ ਗਾਇਆ ਹੈ। ਇਸ ਗੀਤ ਦਾ ਸੰਗੀਤ ਮਿਸਟਰ ਰੂਬਲ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲ ਜਿੰਮੀ ਅਹਿਮਦਗੜ੍ਹ ਵੱਲੋਂ ਲਿਖੇ ਗਏ ਹਨ ਤੇ ਇਸ ਗੀਤ ਨੂੰ Jazzy B Records ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਫੈਨਜ਼ ਗਾਇਕ ਦੇ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਦੇ ਇਸ ਗੀਤ ਦੇ ਬੋਲਾਂ ਦੀ ਤਹਿ ਦਿਲੋਂ ਸ਼ਲਾਘਾ ਕਰਦੇ ਨਜ਼ਰ ਆਏ। ਇੱਕ ਫੈਨ ਨੇ ਲਿਖਿਆ, 'ਜੈਜ਼ੀ ਬੀ, ਤਰਸੇਮ ਸਿੰਘ ਮੋਰਾਂਵਾਲੀ ਜੀ, ਮਣੀ ਚੀਮਾ ਜੀ, ਰਾਹੁਲ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਰੱਲ ਕੇ ਬਹੁਤ ਕੁੱਛ ਬਿਆਨ ਕੀਤਾ ਕੇ ਸਿੱਖ ਕੌਮ ਕਦੇ ਨਹੀਂ ਝੁੱਕਦੀ 🙏🙏।' ਇਹ ਗੀਤ ਰਿਲੀਜ਼ ਹੁੰਦੇ ਹੀ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਿਆ ਹੈ। ਇਸ ਗੀਤ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ ਤੇ ਕਈ ਲੋਕ ਇਸ ਗੀਤ ਨੂੰ ਪਸੰਦ ਕਰ ਰਹੇ ਹਨ।
- PTC PUNJABI