ਸਿੱਧੂ ਮੂਸੇਵਾਲਾ ਦੇ ਨਾਲ ਕੰਮ ਕਰਨਾ ਚਾਹੁੰਦੇ ਸਨ ਜੈਜ਼ੀ ਬੀ, ਪਰ ਗਾਇਕ ਦੀ ਇੱਛਾ ਰਹਿ ਗਈ ਅਧੂਰੀ
ਸਿੱਧੂ ਮੂਸੇਵਾਲਾ (Sidhu Moose wala) ਅਜਿਹਾ ਫਨਕਾਰ ਸੀ ਜਿਸਨੇ ਕੁਝ ਹੀ ਸਾਲਾਂ ‘ਚ ਆਪਣੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਸੀ । ਉਸ ਦੇ ਗੀਤਾਂ ਨੂੰ ਗੋਰੇ,ਕਾਲੇ ਸਭ ਸੁਣਦੇ ਸਨ । ਮੌਤ ਤੋਂ ਬਾਅਦ ਗਾਇਕ ਦੀ ਫੈਨ ਫਾਲੋਵਿੰਗ ‘ਚ ਹੋਰ ਵੀ ਜ਼ਿਆਦਾ ਇਜ਼ਾਫਾ ਹੋਇਆ ਹੈ । ਲੋਕ ਹੀ ਨਹੀਂ ਹਾਲੀਵੁੱਡ, ਬਾਲੀਵੁੱਡ ਅਤੇ ਹੋਰ ਇੰਡਸਟਰੀ ਦੇ ਲੋਕ ਵੀ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ । ਕਈ ਵੱਡੇ ਗਾਇਕਾਂ ਨੇ ਉਨ੍ਹਾਂ ਦੇ ਨਾਲ ਕੰਮ ਕੀਤਾ ਸੀ ।
ਹੋਰ ਪੜ੍ਹੋ : ਸਕੂਟੀ ਚਲਾਉਂਦੇ ਹੋਏ ਕੁੜੀਆਂ ਕਰ ਰਹੀਆਂ ਸਨ ਬੀਅਰ ਪਾਰਟੀ, ਕਾਰ ‘ਚ ਜਾ ਕੇ ਵੱਜੀਆਂ, ਵੀਡੀਓ ਹੋ ਰਿਹਾ ਵਾਇਰਲ
ਜੈਜ਼ੀ ਬੀ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਦੇ ਦੌਰਾਨ ਜੈਜ਼ੀ ਬੀ ਨੇ ਕਿਹਾ ਹੈ ਕਿ ਉਹ ਵੀ ਸਿੱਧੂ ਮੂਸੇਵਾਲਾ ਦੇ ਨਾਲ ਕੰਮ ਕਰਨਾ ਚਾਹੁੰਦੇ ਸਨ । ਪਰ ਉਨ੍ਹਾਂ ਦੀ ਇਹ ਇੱਛਾ ਅਧੂਰੀ ਹੀ ਰਹਿ ਗਈ ਹੈ ।
ਜੈਜ਼ੀ ਬੀ ਨੇ ਕੀਤੀ ਸਿੱਧੂ ਮੂਸੇਵਾਲਾ ਦੀ ਤਾਰੀਫ
ਜੈਜ਼ੀ ਬੀ ਨੇ ਇਸ ਇੰਟਰਵਿਊ ਦੇ ਦੌਰਾਨ ਸਿੱਧੂ ਮੂਸੇਵਾਲਾ ਦੀ ਬਹੁਤ ਤਾਰੀਫ ਕਰਦਿਆਂ ਕਿਹਾ ਕਿ ਉਹ ਅਜਿਹਾ ਗਾਇਕ ਸੀ ਜੋ ਆਪਣੇ ਮਾਪਿਆਂ ਦੀ ਬਹੁਤ ਇੱਜ਼ਤ ਕਰਦਾ ਸੀ । ਪਹਿਲਾਂ ਉਹ ਵਿਦੇਸ਼ ਆਇਆ ਅਤੇ ਫਿਰ ਆਪਣੇ ਪਿੰਡ ਵਾਪਸ ਜਾ ਕੇ ਗਾਇਕੀ ਦੇ ਖੇਤਰ ‘ਚ ਨਾਮ ਬਣਾਇਆ ।
ਸਿੱਧੂ ਮੂਸੇਵਾਲਾ ਨੇ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ
ਸਿੱਧੂ ਮੂਸੇਵਾਲਾ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ ਹੈ । ਪਰ ਉਸ ਨੇ ਆਪਣੀ ਵੱਖਰੀ ਗਾਇਨ ਸ਼ੈਲੀ ਦੇ ਨਾਲ ਪੂਰੀ ਦੁਨੀਆ ‘ਚ ਵੱਖਰੀ ਥਾਂ ਬਣਾਈ । ਉਹ ਅਕਸਰ ਆਪਣੇ ਗੀਤਾਂ ਰਾਹੀਂ ਸਮਾਜ ਦੀ ਸਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਸੀ । ਸ਼ਾਇਦ ਇਹੀ ਕਾਰਨ ਹੈ ਕਿ ਕੁਝ ਲੋਕਾਂ ਨੂੰ ਉਸ ਦੀਆਂ ਸੱਚੀਆਂ ਗੱਲਾਂ ਬਹੁਤ ਹੀ ਕੌੜੀਆਂ ਲੱਗਦੀਆਂ ਸਨ ।
- PTC PUNJABI