Jayy Randhawa: ਜੈ ਰੰਧਾਵਾ ਨੇ ਆਪਣੀ ਨਵੀਂ ਫਿਲਮ 'ਜੇ ਜੱਟ ਵਿਗੜ ਗਿਆ' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

ਮਸ਼ਹੂਰ ਅਦਾਕਾਰ ਜੈ ਰੰਧਾਵਾ ਪੰਜਾਬੀ ਸਿਨੇਮਾ 'ਚ ਬੇਹੱਦ ਘੱਟ ਸਮੇਂ 'ਚ ਆਪਣੀ ਸ਼ਾਨਦਾਰ ਪਹਿਚਾਣ ਕਾਇਮ ਕਰ ਚੁੱਕੇ ਹਨ। ਹਾਲ ਹੀ 'ਚ ਜੈ ਰੰਧਾਵਾ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ, ਕਿਉਂਕਿ ਗਾਇਕ ਨੇ ਹਾਲ ਹੀ 'ਚ ਆਪਣੀ ਨਵੀਂ ਫਿਲਮ 'ਜੇ ਜੱਟ ਵਿਗੜ ਗਿਆ' ਦਾ ਐਲਾਨ ਕੀਤਾ ਹੈ।

Reported by: PTC Punjabi Desk | Edited by: Pushp Raj  |  October 31st 2023 04:48 PM |  Updated: October 31st 2023 04:48 PM

Jayy Randhawa: ਜੈ ਰੰਧਾਵਾ ਨੇ ਆਪਣੀ ਨਵੀਂ ਫਿਲਮ 'ਜੇ ਜੱਟ ਵਿਗੜ ਗਿਆ' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

Jayy Randhawa New Film: ਮਸ਼ਹੂਰ ਅਦਾਕਾਰ ਜੈ ਰੰਧਾਵਾ ਪੰਜਾਬੀ ਸਿਨੇਮਾ 'ਚ ਬੇਹੱਦ ਘੱਟ ਸਮੇਂ 'ਚ ਆਪਣੀ ਸ਼ਾਨਦਾਰ ਪਹਿਚਾਣ ਕਾਇਮ ਕਰ ਚੁੱਕੇ ਹਨ। ਹਾਲ ਹੀ 'ਚ ਜੈ ਰੰਧਾਵਾ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ, ਕਿਉਂਕਿ ਗਾਇਕ ਨੇ ਹਾਲ ਹੀ 'ਚ ਆਪਣੀ ਨਵੀਂ ਫਿਲਮ 'ਜੇ ਜੱਟ ਵਿਗੜ ਗਿਆ' ਦਾ ਐਲਾਨ ਕੀਤਾ ਹੈ। 

ਫਿਲਮ 'ਜੇ ਜੱਟ ਵਿਗੜ ਗਿਆ' ਬਾਰੇ ਗੱਲ ਕਰੀਏ ਤਾਂ ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਭੇਂਟ ਵੱਲੋਂ ਕੀਤਾ ਜਾਵੇਗਾ।'ਥਿੰਦ ਮੋਸ਼ਨ ਫਿਲਮਜ਼, ਜੇ.ਏ.ਬੀ ਪ੍ਰੋਡੈਕਸ਼ਨ ਅਤੇ ਅਮੋਰ ਫਿਲਮਜ਼' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ ਵਿੱਚ ਜੈ ਰੰਧਾਵਾ ਅਤੇ ਦੀਪ ਸਹਿਗਲ ਦੀ ਜੋੜੀ ਲੀਡ ਭੂਮਿਕਾ 'ਚ ਨਜ਼ਰ ਆਵੇਗੀ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰਨਗੇ।

ਮਸ਼ਹੂਰ ਨਿਰਮਾਤਾ ਦਲਜੀਤ ਸਿੰਘ ਥਿੰਦ ਵੱਲੋਂ ਜਗ ਬੋਪਾਰਾਏ, ਅਮਰਜੀਤ ਸਿੰਘ ਸਰਾਓ ਦੇ ਸਿਰ ਨਿਰਮਾਣ ਅਧੀਨ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜੇ.ਮਹਾਰਿਸ਼ੀ ਕਰ ਰਹੇ ਹਨ, ਜਦੋਂ ਕਿ ਇਸ ਦੇ ਸੰਗੀਤਕਾਰ ਅਵੀ ਸਰਾਂ ਹਨ। ਸਾਲ 2024 ਦੇ ਮਈ ਮਹੀਨੇ ਵਰਲਡ-ਵਾਈਡ

ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਦੀ ਸ਼ੂਟਿੰਗ ਦਾ ਆਗਾਜ਼ ਜਲਦ ਹੋਣ ਜਾ ਰਿਹਾ ਹੈ, ਜਿਸ ਦਾ ਫ਼ਿਲਮਾਂਕਣ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ |

ਪੰਜਾਬੀ ਮਿਊਜਿਕ ਵੀਡੀਓਜ਼ ਤੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਜੈ ਰੰਧਾਵਾ ਇੰਨ੍ਹੀਂ ਦਿਨ੍ਹੀਂ ਤੇਜੀ ਨਾਲ ਉੱਚ ਬੁਲੰਦੀਆਂ ਦਾ ਸਫ਼ਰ ਤੈਅ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਗਿਣੀਆਂ ਚੁਣੀਆਂ ਅਤੇ ਅਲਹਦਾ ਕੰਟੈਂਟ ਆਧਾਰਿਤ ਐਕਸ਼ਨ ਫਿਲਮਾਂ ਵਿੱਚ ਆਪਣਾ ਆਧਾਰ ਅਤੇ ਦਰਸ਼ਕ ਦਾਇਰਾ ਲਗਾਤਾਰ ਵਿਸ਼ਾਲ ਕੀਤਾ ਜਾ ਰਿਹਾ ਹੈ। 

ਹੋਰ ਪੜ੍ਹੋ: ਪਹਿਲੀ ਵਾਰ ਨਜ਼ਰ ਆਇਆ ਰਾਮ ਚਰਨ ਦੀ ਧੀ Klin Kaara ਦਾ ਚਿਹਰਾ, ਪਤਨੀ ਉਪਾਸਨਾ ਨੇ ਸਾਂਝੀ ਕੀਤੀ ਪਿਆਰੀ ਫੋਟੋ 

ਜੈ ਰੰਧਾਵਾ ਦੀ ਫਿਲਮ ਮੈਡਲ ਬਾਕਸ ਆਫਿਸ 'ਤੇ ਹਿੱਟ ਰਹੀ। ਅਦਾਕਾਰ ਨੇ ਦੱਸਿਆ ਕਿ ਫਿਲਮ ਮੈਡਲ ਬਾਅਦ ਨਿਰਦੇਸ਼ਕ ਮਨੀਸ਼ ਸ਼ਰਮਾ ਨਾਲ ਉਨਾਂ ਦੀ ਇਹ ਦੂਜੀ ਫਿਲਮ ਹੈ, ਜਿਸ ਵਿੱਚ ਨਿਭਾਈ ਜਾਣ ਵਾਲੇ ਕਿਰਦਾਰ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਦੱਸਿਆ ਕਿ ਐਕਸ਼ਨ ਡਰਾਮਾ ਆਧਾਰਿਤ ਇਸ ਫਿਲਮ ਵਿੱਚ ਭਾਵਨਾਤਮਕ ਅਤੇ ਪਰਿਵਾਰਿਕ ਰੰਗ ਵੀ ਵੇਖਣ ਨੂੰ ਮਿਲਣਗੇ, ਜੋ ਉਨਾਂ ਦੇ ਚਾਹੁੰਣ ਵਾਲਿਆਂ ਲਈ ਵੀ ਉਨਾਂ ਦੀ ਇੱਕ ਹੋਰ ਬੇਹਤਰੀਨ ਪੇਸ਼ਕਾਰੀ ਹੋਵੇਗੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network