Jaswinder Bhalla New Movie: ਮੁੜ ਪੁਲਿਸ ਇੰਸਪੈਕਟਰ ਦੇ ਕਿਰਦਾਰ 'ਚ ਨਜ਼ਰ ਆਉਣਗੇ ਜਸਵਿੰਦਰ ਭੱਲਾ, ਦਰਸ਼ਕਾਂ ਲਈ ਲਿਆ ਰਹੇ ਨੇ ਇਹ ਕਾਮੇਡੀ ਫਿਲਮ

ਸਵਿੰਦਰ ਭੱਲਾ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਮੇਡੀਅਨ ਦੇ ਤੌਰ ਕੀਤੀ ਸੀ।ਹੁਣ ਕਈ ਸਾਲਾਂ ਬਾਅਦ ਜਸਵਿੰਦਰ ਭੱਲਾ ਵਾਪਸ ਫਿਰ ਤੋਂ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਜਸਵਿੰਦਰ ਭੱਲਾ ਨੇ ਫਿਲਮ 'ਫਿਰ ਮਾਮਲਾ ਗੜਬੜ ਹੈ' ਦਾ ਐਲਾਨ ਹੋ ਚੁੱਕਿਆ ਹੈ।

Reported by: PTC Punjabi Desk | Edited by: Pushp Raj  |  September 10th 2023 08:00 AM |  Updated: September 10th 2023 08:00 AM

Jaswinder Bhalla New Movie: ਮੁੜ ਪੁਲਿਸ ਇੰਸਪੈਕਟਰ ਦੇ ਕਿਰਦਾਰ 'ਚ ਨਜ਼ਰ ਆਉਣਗੇ ਜਸਵਿੰਦਰ ਭੱਲਾ, ਦਰਸ਼ਕਾਂ ਲਈ ਲਿਆ ਰਹੇ ਨੇ ਇਹ ਕਾਮੇਡੀ ਫਿਲਮ

Jaswinder Bhalla New Movie: ਜਸਵਿੰਦਰ ਭੱਲਾ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਮੇਡੀਅਨ ਦੇ ਤੌਰ ਕੀਤੀ ਸੀ। ਉਹ 'ਛਣਕਾਟਾ' ਸੀਰੀਜ਼ 'ਚ ਨਜ਼ਰ ਆਏ ਤਾਂ ਪੂਰੀ ਦੁਨੀਆ 'ਚ ਪੰਜਾਬੀਆਂ ਦੇ ਦਿਲਾਂ 'ਚ ਉੱਤਰ ਗਏ। 'ਛਣਕਾਟਾ' ਸੀਰੀਜ਼ 'ਚ ਜਸਵਿੰਦਰ ਭੱਲਾ ਕਈ ਵਾਰ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਏ ਸੀ। ਭ੍ਰਿਸ਼ਟ ਪੁਲਿਸ ਅਫਸਰ ਦੇ ਕਿਰਦਾਰ 'ਚ ਜਸਵਿੰਦਰ ਭੱਲਾ ਨੇ ਲੋਕਾਂ ਨੂੰ ਖੂਬ ਹਸਾਇਆ ਸੀ। 

ਹੁਣ ਕਈ ਸਾਲਾਂ ਬਾਅਦ ਜਸਵਿੰਦਰ ਭੱਲਾ ਵਾਪਸ ਫਿਰ ਤੋਂ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਜਸਵਿੰਦਰ ਭੱਲਾ ਨੇ ਫਿਲਮ 'ਫਿਰ ਮਾਮਲਾ ਗੜਬੜ ਹੈ' ਦਾ ਐਲਾਨ ਹੋ ਚੁੱਕਿਆ ਹੈ। ਜਸਵਿੰਦਰ ਭੱਲਾ ਨੇ ਫਿਲਮ ਤੋਂ ਆਪਣੇ ਕਿਰਦਾਰ ਦੀ ਝਲਕ ਸਾਂਝੀ ਕੀਤੀ ਹੈ। ਫਿਲਮ 'ਚ ਉਹ ਇੰਸਪੈਕਟਰ ਕਿੱਕਰ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਦੱਸ ਦਈਏ ਕਿ ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ: Akshay Kumar : ਜਨਮਦਿਨ 'ਤੇ ਅਕਸ਼ੈ ਕੁਮਾਰ ਕ੍ਰਿਕਟਰ ਸ਼ਿਖਰ ਧਵਨ ਨਾਲ ਮਹਾਕਾਲ ਦੇ ਦਰਸ਼ਨਾਂ ਲਈ ਪੁੱਜੇ, ਤਸਵੀਰਾਂ ਹੋਈਆਂ ਵਾਇਰਲ 

ਜਸਵਿੰਦਰ ਭੱਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਤੋਂ ਕੀਤੀ ਸੀ। ਇਸ ਤੋਂ ਬਾਅਦ ਭੱਲਾ ਨੇ 'ਛਣਕਾਟਾ' ਸੀਰੀਜ਼ ਲਿਆਂਦੀ, ਜਿਸ ਨੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੱਕ ਦਰਸ਼ਕਾਂ ਤੇ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਇਸ ਦੇ ਨਾਲ ਨਾਲ ਭੱਲਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਫੈਨਜ਼ ਨੂੰ ਹਸਾਉਂਦੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਭੱਲਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network